ਪੜਚੋਲ ਕਰੋ

Lok Sabha Elections: 2024: ਨਾਮਜ਼ਦਗੀ ਤੋਂ ਪਹਿਲਾਂ ਬਿੱਟੂ ਨੂੰ ਗਿਰਵੀ ਰੱਖਣੀ ਪਈ ਆਪਣੀ ਜ਼ਮੀਨ ਅਤੇ ਗਹਿਣੇ; ਨਗਰ ਨਿਗਮ ਨੇ ਫੜਾਇਆ 2 ਕਰੋੜ ਦਾ ਬਿੱਲ

Lok Sabha Elections: 2024: ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੜ੍ਹਚਨਾਂ ਤੋਂ ਬਾਅਦ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਪਰ ਇਸ ਦੇ ਲਈ ਉਨ੍ਹਾਂ ਨੂੰ ਤੁਰੰਤ ਨਗਰ ਨਿਗਮ ਵਿੱਚ 2 ਕਰੋੜ ਰੁਪਏ ਜਮ੍ਹਾ ਕਰਵਾਉਣੇ ਪਏ।

Lok Sabha Elections: 2024: ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਾਫੀ ਡਰਾਮੇਬਾਜ਼ੀ ਤੋਂ ਬਾਅਦ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੂੰ ਤੁਰੰਤ ਨਗਰ ਨਿਗਮ ਵਿੱਚ 2 ਕਰੋੜ ਰੁਪਏ ਜਮ੍ਹਾ ਕਰਵਾਉਣੇ ਪਏ। ਨਾਮਜ਼ਦਗੀ ਭਰਨ ਤੋਂ ਬਾਅਦ ਵਾਪਸ ਪਰਤੇ ਰਵਨੀਤ ਬਿੱਟੂ ਨੇ ਪੰਜਾਬ ਦੀ 'ਆਪ' ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰਵਾਉਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। 'ਆਪ' ਦੇ ਨਾਲ-ਨਾਲ ਕਾਂਗਰਸ ਵੀ ਇਸ ਸਾਜ਼ਿਸ਼ 'ਚ ਸ਼ਾਮਲ ਹੈ। ਬਿੱਟੂ ਨੇ ਇਹ ਵੀ ਕਿਹਾ ਕਿ ਉਹ ਇਸ ਸਾਰੀ ਘਟਨਾ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ।  

ਨਗਰ ਨਿਗਮ 'ਚ 2 ਕਰੋੜ ਰੁਪਏ ਦਾ ਭੁਗਤਾਨ ਕਰਨ ਤੋਂ ਬਾਅਦ ਰਵਨੀਤ ਬਿੱਟੂ ਨੇ ਕਰੀਬ 2.30 ਵਜੇ ਆਪਣਾ ਨਾਮਜ਼ਦਗੀ ਪੱਤਰ ਡੀਸੀ ਨੂੰ ਦਿੱਤਾ ਪਰ ਸਮਾਂ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੇ ਕਾਗਜ਼ਾਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਹੋ ਸਕੀ। ਡੀਸੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਕੀਤੀ ਜਾਵੇਗੀ।

ਬਿੱਟੂ ਨੇ ਕਿਹਾ- ਗਹਿਣੇ ਅਤੇ ਜ਼ਮੀਨ ਗਿਰਵੀ ਰੱਖ ਕੇ ਦਿੱਤੇ 2 ਕਰੋੜ ਰੁਪਏ

ਰਵਨੀਤ ਬਿੱਟੂ ਨੇ 'ਆਪ' ਸਰਕਾਰ 'ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਉਸ ਵਿਰੁੱਧ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ। ਰਾਤ 12:15 ਵਜੇ ਉਸ ਨੂੰ ਨਗਰ ਨਿਗਮ ਵੱਲੋਂ ਈ-ਮੇਲ ਰਾਹੀਂ ਨੋਟਿਸ ਦਿੱਤਾ ਗਿਆ ਕਿ ਉਸ ਕੋਲ ਸਰਕਾਰੀ ਮਕਾਨ ਦਾ 10 ਸਾਲ ਦਾ ਕਿਰਾਇਆ, ਪਾਣੀ, ਬਿਜਲੀ ਆਦਿ ਦੇ ਬਿੱਲ ਬਕਾਇਆ ਹਨ ਅਤੇ ਉਸ ਨੂੰ 2 ਕਰੋੜ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ।  ਅੱਜ ਉਸ ਨੂੰ ਨਾਮਜ਼ਦਗੀ ਦਾਖ਼ਲ ਕਰਨ ਤੋਂ ਸਿਰਫ਼ 12 ਘੰਟੇ ਪਹਿਲਾਂ ਨੋਟਿਸ ਦਿੱਤਾ ਗਿਆ ਹੈ, ਜੋ ਕਿ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਸਾਜ਼ਿਸ਼ ਵਿੱਚ ਕਾਂਗਰਸ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 48 ਘੰਟਿਆਂ ਅੰਦਰ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।

ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਉਸ ਨੂੰ  ਆਪਣੀ ਪਤਨੀ ਦੇ ਗਹਿਣੇ, ਆਪਣੀ ਅਤੇ ਆਪਣੇ ਪਿਤਾ ਦੀ ਜ਼ਮੀਨ ਗਿਰਵੀ ਰੱਖਣੀ ਪਈ। ਕਿਸੇ ਤਰ੍ਹਾਂ ਰਿਸ਼ਤੇਦਾਰਾਂ ਤੋਂ 2 ਕਰੋੜ ਰੁਪਏ ਇਕੱਠੇ ਕਰਕੇ ਨਗਰ ਨਿਗਮ ਨੂੰ ਅਦਾ ਕੀਤੇ। ਬਿੱਟੂ ਨੇ ਪੁੱਛਿਆ ਕਿ ਉਨ੍ਹਾਂ ਨੂੰ 10 ਸਾਲ ਪਹਿਲਾਂ ਨੋਟਿਸ ਕਿਉਂ ਨਹੀਂ ਦਿੱਤਾ ਗਿਆ।

ਟਾਪ ਹੈਡਲਾਈਨ

ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
ਛੁੱਟੀ 'ਤੇ ਆਏ ਫੌਜੀ ਨੇ ਕੀਤੀ ਖੁਦਕੁਸ਼ੀ, ਇਲਾਕੇ 'ਚ ਮੱਚੀ ਤਰਥੱਲੀ; ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ
ਛੁੱਟੀ 'ਤੇ ਆਏ ਫੌਜੀ ਨੇ ਕੀਤੀ ਖੁਦਕੁਸ਼ੀ, ਇਲਾਕੇ 'ਚ ਮੱਚੀ ਤਰਥੱਲੀ; ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ
 Punjab 'ਚ ਆਵਾਰਾ ਕੁੱਤਿਆਂ ਦੇ ਹਮਲਿਆਂ ਕਾਰਨ ਬਜ਼ੁਰਗਾਂ ਦੀ ਮੌਤ 'ਤੇ PHRC ਸਖ਼ਤ, ਲੁਧਿਆਣਾ ਤੇ ਅੰਮ੍ਰਿਤਸਰ ਦੇ DC ਤੋਂ ਮੰਗੀ ਰਿਪੋਰਟ
Punjab 'ਚ ਆਵਾਰਾ ਕੁੱਤਿਆਂ ਦੇ ਹਮਲਿਆਂ ਕਾਰਨ ਬਜ਼ੁਰਗਾਂ ਦੀ ਮੌਤ 'ਤੇ PHRC ਸਖ਼ਤ, ਲੁਧਿਆਣਾ ਤੇ ਅੰਮ੍ਰਿਤਸਰ ਦੇ DC ਤੋਂ ਮੰਗੀ ਰਿਪੋਰਟ
ਪੰਜਾਬ ਤੋਂ ਵੱਡੀ ਖ਼ਬਰ! ਕਾਂਗਰਸੀ ਕੌਂਸਲਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਬਾਹਰ ਦੇ ਨੰਬਰ ਤੋਂ ਆਇਆ ਫੋਨ; ਆਖੇ ਭੱਦੇ ਸ਼ਬਦ
ਪੰਜਾਬ ਤੋਂ ਵੱਡੀ ਖ਼ਬਰ! ਕਾਂਗਰਸੀ ਕੌਂਸਲਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਬਾਹਰ ਦੇ ਨੰਬਰ ਤੋਂ ਆਇਆ ਫੋਨ; ਆਖੇ ਭੱਦੇ ਸ਼ਬਦ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Elections News: ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ
8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ
ਪੰਜਾਬ ‘ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਗਰਮੀ ਤੋਂ ਮਿਲੇਗੀ ਰਾਹਤ; ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਪੰਜਾਬ ‘ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਗਰਮੀ ਤੋਂ ਮਿਲੇਗੀ ਰਾਹਤ; ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Gautam Gambhir: ਗੌਤਮ ਗੰਭੀਰ ਕਾਰਨ ਇਨ੍ਹਾਂ 3 ਖਿਡਾਰੀਆਂ ਦਾ ਕਰੀਅਰ ਹੋਇਆ ਖਤਮ! ਕੋਚ ਬਣਨ ਤੋਂ ਬਾਅਦ ਨਹੀਂ ਦਿੱਤਾ ਮੌਕਾ; ਟੀਮ ਇੰਡੀਆਂ ਤੋਂ ਇੰਝ ਗਾਇਬ ਹੋਏ ਸੀਨੀਅਰ ਖਿਡਾਰੀ...
ਗੌਤਮ ਗੰਭੀਰ ਕਾਰਨ ਇਨ੍ਹਾਂ 3 ਖਿਡਾਰੀਆਂ ਦਾ ਕਰੀਅਰ ਹੋਇਆ ਖਤਮ! ਕੋਚ ਬਣਨ ਤੋਂ ਬਾਅਦ ਨਹੀਂ ਦਿੱਤਾ ਮੌਕਾ; ਟੀਮ ਇੰਡੀਆਂ ਤੋਂ ਇੰਝ ਗਾਇਬ ਹੋਏ ਸੀਨੀਅਰ ਖਿਡਾਰੀ...
Embed widget