(Source: ECI/ABP News)
ਰਿਕਸ਼ਾ ਚਾਲਕ ਰਾਤੋ-ਰਾਤ ਬਣਿਆ ਕਰੋੜਪਤੀ! ਬੋਲਿਆ, 40 ਸਾਲਾਂ ਤੋਂ ਸੜਕ ’ਤੇ ਟੋਏ ਭਰਨ ਤੇ ਬੂਟਿਆਂ ਨੂੰ ਪਾਣੀ ਦੇਣ ਦੀ ਸੇਵਾ ਦਾ ਮਿਲਿਆ ਫਲ
ਰਿਕਸ਼ਾ ਚਲਾਉਣ ਵਾਲਾ ਰਾਤੋ-ਰਾਤ ਕਰੋੜਪਤੀ ਬਣ ਗਿਆ। ਉਸ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਮੋਗਾ ਜ਼ਿਲ੍ਹੇ ਦੇ ਬੁਜਰਗ ਗੁਰਦੇਵ ਸਿੰਘ ਦਾ ਮੰਨਣਾ ਹੈ ਕਿ ਉਸ ਨੂੰ ਪਿਛਲੇ 40 ਸਾਲਾਂ ਤੋਂ ਸੜਕ ’ਤੇ ਟੋਏ ਭਰਨ ਤੇ ਸੜਕਾਂ ਕੰਢੇ ਲੱਗੇ ਬੂਟਿਆਂ..
![ਰਿਕਸ਼ਾ ਚਾਲਕ ਰਾਤੋ-ਰਾਤ ਬਣਿਆ ਕਰੋੜਪਤੀ! ਬੋਲਿਆ, 40 ਸਾਲਾਂ ਤੋਂ ਸੜਕ ’ਤੇ ਟੋਏ ਭਰਨ ਤੇ ਬੂਟਿਆਂ ਨੂੰ ਪਾਣੀ ਦੇਣ ਦੀ ਸੇਵਾ ਦਾ ਮਿਲਿਆ ਫਲ Rickshaw driver became a millionaire overnight read more information ਰਿਕਸ਼ਾ ਚਾਲਕ ਰਾਤੋ-ਰਾਤ ਬਣਿਆ ਕਰੋੜਪਤੀ! ਬੋਲਿਆ, 40 ਸਾਲਾਂ ਤੋਂ ਸੜਕ ’ਤੇ ਟੋਏ ਭਰਨ ਤੇ ਬੂਟਿਆਂ ਨੂੰ ਪਾਣੀ ਦੇਣ ਦੀ ਸੇਵਾ ਦਾ ਮਿਲਿਆ ਫਲ](https://feeds.abplive.com/onecms/images/uploaded-images/2023/04/20/088bd7988f3555fa6a50837ebbfeda041681968407116497_original.jpg?impolicy=abp_cdn&imwidth=1200&height=675)
Ludhiana News: ਰਿਕਸ਼ਾ ਚਲਾਉਣ ਵਾਲਾ ਰਾਤੋ-ਰਾਤ ਕਰੋੜਪਤੀ ਬਣ ਗਿਆ। ਉਸ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਮੋਗਾ ਜ਼ਿਲ੍ਹੇ ਦੇ ਬੁਜਰਗ ਗੁਰਦੇਵ ਸਿੰਘ ਦਾ ਮੰਨਣਾ ਹੈ ਕਿ ਉਸ ਨੂੰ ਪਿਛਲੇ 40 ਸਾਲਾਂ ਤੋਂ ਸੜਕ ’ਤੇ ਟੋਏ ਭਰਨ ਤੇ ਸੜਕਾਂ ਕੰਢੇ ਲੱਗੇ ਬੂਟਿਆਂ ਨੂੰ ਪਾਣੀ ਦੇਣ ਦੀ ਸੇਵਾ ਦਾ ਫਲ ਮਿਲਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਇਸ ਵਾਰ ‘ਵਿਸਾਖੀ ਬੰਪਰ’ ਮੋਗਾ ਜ਼ਿਲ੍ਹੇ ਦੀ ਧਰਮਕੋਟ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਲੋਹਗੜ੍ਹ ਦੇ ਬਜ਼ੁਰਗ ਰਿਕਸ਼ਾ ਚਾਲਕ ਦੀ ਜ਼ਿੰਦਗੀ ’ਚ ਖ਼ੁਸ਼ੀਆਂ ਲੈ ਕੇ ਆਇਆ ਹੈ। ਉਸ ਨੇ ਢਾਈ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਬਜ਼ੁਰਗ ਗੁਰਦੇਵ ਸਿੰਘ ਰਿਕਸ਼ਾ ਚਲਾਉਂਦਾ ਹੈ।
ਉਸ ਨੇ ਦੱਸਿਆ ਕਿ 500 ਰੁਪਏ ਦੀ ਟਿਕਟ ਖ਼ਰੀਦੀ ਸੀ। ਉਹ ਪਹਿਲਾਂ ਵੀ ਲਾਟਰੀ ਦੀਆਂ ਟਿਕਟਾਂ ਖ਼ਰੀਦਦਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਵਾਰ ਉਹ ਕਰੋੜਪਤੀ ਬਣ ਜਾਵੇਗਾ। ਉਸ ਨੇ ਜਿਸ ਏਜੰਟ ਤੋਂ ਇਹ ਟਿਕਟ ਖ਼ਰੀਦੀ ਸੀ, ਉਸ ਨੇ ਗੁਰਦੇਵ ਸਿੰਘ ਦੇ ਘਰ ਆ ਕੇ ਦੱਸਿਆ ਕਿ ਉਸ ਨੇ ਢਾਈ ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।
ਗੁਰਦੇਵ ਸਿੰਘ ਨੇ ਕਿਹਾ ਕਿ ਉਸ ਨੂੰ ਪਿਛਲੇ 40 ਸਾਲਾਂ ਤੋਂ ਸੜਕ ’ਤੇ ਟੋਏ ਭਰਨ ਤੇ ਸੜਕਾਂ ਕੰਢੇ ਲੱਗੇ ਬੂਟਿਆਂ ਨੂੰ ਪਾਣੀ ਦੇਣ ਦੀ ਸੇਵਾ ਦਾ ਫਲ ਮਿਲਿਆ ਹੈ। ਗੁਰਦੇਵ ਸਿੰਘ ਦੇ ਚਾਰ ਪੁੱਤ ਤੇ ਇੱਕ ਧੀ ਹੈ, ਉਹ ਸਾਰੇ ਵਿਆਹੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਸਮਾਜ ਸੇਵਾ ਦੇ ਨਾਲ ਮਿਹਨਤ-ਮਜ਼ਦੂਰੀ ਵੀ ਕਰਦਾ ਰਹੇਗਾ। ਪੈਸਿਆਂ ਨਾਲ ਉਹ ਆਪਣੇ ਬੱਚਿਆਂ ਨੂੰ ਵਧੀਆ ਘਰ ਬਣਾ ਕੇ ਦੇਵੇਗਾ ਤੇ ਆਪਣੇ ਪੋਤੇ-ਪੋਤੀਆਂ ਨੂੰ ਚੰਗੀ ਪੜ੍ਹਾਈ ਕਰਵਾਏਗਾ।
ਦੱਸ ਦਈਏ ਕਿ ਜ਼ਿਲ੍ਹਾ ਮੋਗਾ ’ਚ ਚਾਰ ਸਾਲ ਬਾਅਦ ਰਿਕਸ਼ਾ ਚਾਲਕ ਦੂਜਾ ਵਿਸਾਖੀ ਬੰਪਰ ਜੇਤੂ ਬਣਿਆ ਹੈ। ਸਾਲ 2019 ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਜਦੀਦ ਵਾਸੀ ਕਿਸਾਨ ਪਰਵਿੰਦਰ ਸਿੰਘ ਦਾ ਦੋ ਕਰੋੜ ਰੁਪਏ ਦਾ ‘ਵਿਸਾਖੀ ਬੰਪਰ’ ਨਿਕਲਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)