ਪੜਚੋਲ ਕਰੋ
Advertisement
ਕਰ ਲਓ ਨੋਟ ! ਸ਼ਾਹੀ ਇਮਾਮ ਮੌਲਾਨਾ ਉਸਮਾਨ ਨੇ ਜਾਰੀ ਕੀਤੀ ਪੱਵਿਤਰ ਰਮਜਾਨ ਸ਼ਰੀਫ ਦੀ ਸਮਾਂ ਸਾਰਣੀ
ਇਸ ਵਾਰ ਸਾਰਣੀ ’ਚ ਲੁਧਿਆਣਾ ਦੇ ਨਾਲ - ਨਾਲ ਪੂਰੇ ਪੰਜਾਬ ਦਾ ਸਮਾਂ ਦਿੱਤਾ ਗਿਆ ਹੈ ਤਾਂਕਿ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਰਮਜਾਨ ਸ਼ਰੀਫ ਦੇ ਰੋਜੇ ਦੀ ਸੇਹਰੀ ਅਤੇ ਇਫਤਾਰ ਦਾ ਠੀਕ ਸਮਾਂ ਪਤਾ ਲੱਗ ਸਕੇ ।
Ludhiana News: ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਵੱਲੋਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪੱਵਿਤਰ ਰਮਜਾਨ ਸ਼ਰੀਫ ਦੇ ਪੂਰੇ ਮਹੀਨੇ ਦੀ ਲੁਧਿਆਣਾ ਅਤੇ ਪੰਜਾਬ ਦੀ ਸਮੇਂ ਸਾਰਣੀ ਜਾਰੀ ਕੀਤੀ।
ਇਸ ਵਾਰ ਸਾਰਣੀ ’ਚ ਲੁਧਿਆਣਾ ਦੇ ਨਾਲ - ਨਾਲ ਪੂਰੇ ਪੰਜਾਬ ਦਾ ਸਮਾਂ ਦਿੱਤਾ ਗਿਆ ਹੈ ਤਾਂਕਿ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਰਮਜਾਨ ਸ਼ਰੀਫ ਦੇ ਰੋਜੇ ਦੀ ਸੇਹਰੀ ਅਤੇ ਇਫਤਾਰ ਦਾ ਠੀਕ ਸਮਾਂ ਪਤਾ ਲੱਗ ਸਕੇ । ਉਨਾਂ ਨੇ ਕਿਹਾ ਕਿ ਰਮਜਾਨ ਸ਼ਰੀਫ ਦਾ ਪੱਵਿਤਰ ਮਹੀਨਾ ਹਰ ਮੁਸਲਮਾਨ ਲਈ ਰਹਿਮਤਾਂ ਦਾ ਮਹੀਨਾ ਹੈ ਅਤੇ ਸਾਨੂੰ ਇਸ ਮਹੀਨੇ ’ਚ ਜ਼ਿਆਦਾ ਤੋਂ ਜ਼ਿਆਦਾ ਅੱਲ੍ਹਾਹ ਦੀ ਇਬਾਦਤ ’ਚ ਸਮਾਂ ਗੁਜਰਨਾ ਚਾਹੀਦਾ ਹੈ।
ਵਰਣਨਯੋਗ ਹੈ ਕਿ 1882 ਤੋਂ ਲਗਾਤਾਰ ਜਾਮਾ ਮਸਜਿਦ ਲੁਧਿਆਣਾ ਤੋਂ ਇਹ ਸਮੇਂ ਸਾਰਣੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ । ਇਸ ਮੌਕੇ ਕਾਰੀ ਮੋਹਤਰਮ ਅਤੇ ਮੁਹੰਮਦ ਮੁਸਤਕੀਮ ਅਹਿਰਾਰੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਵਿਸ਼ਵ
Advertisement