Ludhiana News: ਲੁਧਿਆਣਾ 'ਚ ਟਰੱਕ ਨੇ ਮਚਾਈ ਦਹਿਸ਼ਤ, ਜੋ ਵੀ ਅੱਗੇ ਆਇਆ, ਟੱਕਰਾਂ ਮਾਰਦਾ ਗਿਆ....
ਟਰੱਕ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਡਰਾਈਵਰ ਇਸ ’ਤੇ ਕਾਬੂ ਨਾ ਪਾ ਸਕਿਆ ਤੇ ਉਸ ਦੇ ਰਾਹ ਵਿੱਚ ਜੋ ਆਉਂਦਾ ਗਿਆ, ਉਹ ਉਸ ਨੂੰ ਟੱਕਰ ਮਾਰ ਕੇ ਅੱਗੇ ਨਿਕਲਦਾ ਗਿਆ। ਕਿਸੇ ਤਰ੍ਹਾਂ ਨਾਲ ਲੋਕਾਂ ਨੇ ਟਰੱਕ ਚਾਲਕ ਨੂੰ ਰੋਕਿਆ ਤੇ ਕਾਬੂ ਕਰ ਉਸ ਦੀ ਕੁੱਟਮਾਰ ਕੀਤੀ।

Ludhiana News: ਲੁਧਿਆਣਾ ਦੇ ਸਮਰਾਲਾ ਰੋਡ ’ਤੇ ਵੀਰਵਾਰ ਨੂੰ ਹਾਹਾਕਾਰ ਮੱਚ ਗਈ। ਇੱਥੇ ਇੱਕ ਡਾਕ ਪਾਰਸਲ ਟਰੱਕ ਨੇ ਸਮਰਾਲਾ ਚੌਕ ਤੋਂ ਲੈ ਕੇ ਬੈਜ਼ਮਿਨ ਰੋਡ ਤੱਕ ਕਈ ਵਾਹਨਾਂ ਨੂੰ ਟੱਕਰ ਮਾਰੀ ਤੇ ਅੱਗੇ ਵਧਦਾ ਗਿਆ। ਡਾਕ ਪਾਰਸਲ ਟਰੱਕ ਦੀ ਦਹਿਸ਼ਤ ਨਾਲ ਹਾਹਾਕਾਰ ਮੱਚ ਗਈ। ਪੁਲਿਸ ਨੂੰ ਵੀ ਭਾਜੜਾਂ ਪੈ ਗਈਆਂ।
ਹਾਸਲ ਜਾਣਕਾਰੀ ਮੁਤਾਬਕ ਟਰੱਕ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਡਰਾਈਵਰ ਇਸ ’ਤੇ ਕਾਬੂ ਨਾ ਪਾ ਸਕਿਆ ਤੇ ਉਸ ਦੇ ਰਾਹ ਵਿੱਚ ਜੋ ਆਉਂਦਾ ਗਿਆ, ਉਹ ਉਸ ਨੂੰ ਟੱਕਰ ਮਾਰ ਕੇ ਅੱਗੇ ਨਿਕਲਦਾ ਗਿਆ। ਕਿਸੇ ਤਰ੍ਹਾਂ ਨਾਲ ਲੋਕਾਂ ਨੇ ਟਰੱਕ ਚਾਲਕ ਨੂੰ ਰੋਕਿਆ ਤੇ ਕਾਬੂ ਕਰ ਉਸ ਦੀ ਕੁੱਟਮਾਰ ਕੀਤੀ। ਇਸ ਮਗਰੋਂ ਇਸ ਦੀ ਜਾਣਕਾਰੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਟਰੱਕ ਚਾਲਕ ਨੂੰ ਕਾਬੂ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਲੋਕਾਂ ਨੇ ਨੇ ਦੱਸਿਆ ਕਿ ਗਲਤ ਦਿਸ਼ਾ ’ਚੋਂ ਆ ਰਹੇ ਟਰੱਕ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਲੋਕਾਂ ਨੇ ਟਰੱਕ ਚਾਲਕ ਨੂੰ ਰੋਕਣ ਲਈ ਆਵਾਜ਼ਾਂ ਵੀ ਮਾਰੀਆਂ ਪਰ ਚਾਲਕ ਤੇਜ਼ ਰਫ਼ਤਾਰ ’ਚ ਟਰੱਕ ਭਜਾ ਕੇ ਲੈ ਗਿਆ। ਦੇਖਦਿਆਂ ਹੀ ਦੇਖਦਿਆਂ ਟਰੱਕ ਚਾਲਕ ਨੇ ਕਈ ਵਾਹਨ ਚਾਲਕਾਂ ਨੂੰ ਟੱਕਰ ਮਾਰੀ ਤੇ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ।
ਇਸ ਦੌਰਾਮ ਟਰੱਕ ਚਾਲਕ ਨੇ ਇੱਕ ਇਸ਼ਤਿਹਾਰੀ ਪੋਲ ’ਚ ਵੀ ਟੱਕਰ ਮਾਰੀ। ਸ਼ਰਾਬ ਦੇ ਨਸ਼ੇ ’ਚ ਧੁੱਤ ਡਰਾਈਵਰ ਟਰੱਕ ਲੈ ਕੇ ਸੀਐਮਸੀ ਚੌਕ ਤੱਕ ਪੁੱਜ ਗਿਆ। ਇਸ ਤੋਂ ਬਾਅਦ ਮੁਲਜ਼ਮ ਟਰੱਕ ਨੂੰ ਬੈਜ਼ਮਿਨ ਰੋਡ ਵੱਲ ਲੈ ਗਿਆ। ਇੱਥੇ ਪਿੱਛਾ ਕਰ ਰਹੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ।
ਲੋਕਾਂ ਦੀ ਭੀੜ ਨੇ ਟਰੱਕ ’ਤੇ ਪੱਥਰਬਾਜ਼ੀ ਕੀਤੀ। ਲੋਕਾਂ ਨੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੂੰ ਸੂਚਨਾ ਦਿੱਤੀ। ਉਧਰ ਥਾਣੇ ਦੇ ਬਾਹਰ ਦੇਰ ਰਾਤ ਲੋਕਾਂ ਦੀ ਭੀੜ ਲੱਗੀ ਰਹੀ। ਪੁਲਿਸ ਨੇ ਮੁਲਜ਼ਮ ਡਰਾਈਵਰ ਨੂੰ ਕਾਬੂ ਕਰ ਲਿਆ। ਥਾਣਾ ਡਵੀਜ਼ਨ ਨੰ. 3 ਦੇ ਐਸਐਚਓ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਕਿਸੇ ਵੀ ਪੀੜਤ ਧਿਰ ਨੇ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ।
ਟ੍ਰੈਂਡਿੰਗ ਟੌਪਿਕ




















