Ludhiana News: ਲੁਧਿਆਣਾ ’ਚ ਵੱਧ ਰਹੇ ਕਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਬੀਤੇ ਦਿਨੀਂ 35 ਐਕਟਿਵ ਕੇਸ ਮਿਲੇ ਸਨ। ਅਪਰੈਲ ਮਹੀਨੇ ’ਚ 2880 ਲੋਕਾਂ ਦੇ ਸੈਂਪਲ ਲਏ ਗਏ ਹਨ। ਕਰੋਨਾ ਪੀੜਤਾਂ ਦੀ ਗਿਣਤੀ ਵੱਧਣ ਨਾਲ ਚਿੰਤਾ ਵੱਧ ਗਈ ਹੈ। ਇਸ ਵਿੱਚ ਲੋਕ ਹਾਲੇ ਵੀ ਕਰੋਨਾ ਹਦਾਇਤਾਂ ਦੀ ਉਲੰਘਣਾ ਕਰ ਰਹੇ ਹਨ। 


ਕਰੋਨਾ ਕੇਸਾਂ ’ਚ ਵਾਧਾ ਹੋਣ ਕਾਰਨ ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘੱਟ ਤੋਂ ਘੱਟ ਇੱਕ ਮੀਟਰ ਦੀ ਵਿਅਕਤੀਗਤ ਦੂਰੀ ਜ਼ਰੂਰ ਬਣਾ ਕੇ ਰੱਖਣ। ਜ਼ਿਆਦਾ ਭੀੜ ਵਾਲੀਆਂ ਥਾਂਵਾਂ ’ਤੇ ਮਾਸਕ ਲਾਉਣ ਤੇ ਕੋਸ਼ਿਸ਼ ਕਰਨ ਕੀ ਅਜਿਹੀਆਂ ਥਾਂਵਾਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ। ਜਦੋਂ ਵਿਅਕਤੀਗਤ ਦੂਰੀ ਸੰਭਵ ਨਾ ਹੋਵੇ ਤਾਂ ਸਹੀ ਤਰੀਕੇ ਨਾਲ ਮਾਸਕ ਜ਼ਰੂਰ ਪਾਉਣ। 


ਉਨ੍ਹਾਂ ਕਿਹਾ ਹੈ ਕਿ ਆਪਣੇ ਹੱਥਾਂ ਨੂੰ ਲਗਾਤਾਰ ਸੈਨੇਟਾਈਜ ਜਾਂ ਸਾਬਣ ਨਾਲ ਧੌਂਦੇ ਰਹੋ। ਖੰਘ ਜਾਂ ਛਿੱਕ ਆਉਣ ਸਮੇਂ ਨੱਕ ਨੂੰ ਕੋਹਣੀ ਜਾਂ ਟਿਸ਼ੂ ਨਾਲ ਢੱਕੋ। ਵਰਤੇ ਟਿਸ਼ੂ ਨੂੰ ਤੁਰੰਤ ਨਸ਼ਟ ਕਰੋ। ਸਰੀਰ ਨੂੰ ਇਨਫੈਕਸ਼ਨ ਤੋਂ ਬਚਾਓ ਤੇ ਯਕੀਨੀ ਤੌਰ ’ਤੇ ਦਰਵਾਜ਼ੇ, ਹੈਂਡਲਾਂ ਜਾਂ ਫਿਰ ਟੂਟੀਆਂ ਤੇ ਮੋਬਾਈਲਾਂ ਨੂੰ ਸੈਨੇਟਾਈਜ ਕਰੋ। 


ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਕਿਹਾ ਹੈ ਕਿ ਜੇਕਰ ਸਰੀਰ ’ਚ ਕਿਸੇ ਤਰ੍ਹਾਂ ਦੇ ਕਰੋਨਾ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਬੱਚਿਆਂ ਤੇ ਬਜ਼ੁਰਗਾਂ ਤੋਂ ਵੱਖ ਆਪਣੇ ਆਪ ਨੂੰ ਕਮਰੇ ’ਚ ਇਕਾਂਤਵਾਸ ਕਰ ਲਓ। ਮਾਸਕ ਪਾਉਣ ਦੇ ਮਾਇਨੇ ਸਮਝੋ ਤਾਂ ਕਿ ਮਾਸਕ, ਨੱਕ, ਮੂੰਹ ਨੂੰ ਕਵਰ ਕਰੋ। ਮਾਸਕ ਉਤਾਰਦੇ ਸਮੇਂ ਇੱਕ ਸਾਫ਼ ਪਲਾਸਟਿਕ ਦੇ ਬੈਗ ’ਚ ਰੱਖੋ ਤੇ ਰੋਜ਼ਾਨਾ ਦੀ ਤਰ੍ਹਾਂ ਹਰ ਰੋਸ ਵਰਤੋਂ ਕਰਨ ਵਾਲੇ ਫੈਬਰਿਕ ਮਾਸਕ ਨੂੰ ਤਾਂ ਧੋ ਸਕਦੇ ਹੋ, ਜਾਂ ਫਿਰ ਨਸ਼ਟ ਕਰ ਦਿਓ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।