ਪੜਚੋਲ ਕਰੋ

Election Update: ਸਿਨੇਮਾ 'ਚ ਪੰਜਾਬ ਸਰਕਾਰ ਦੀ ਮਸ਼ਹੂਰੀ ਚਲਾਉਣੀ ਪਈ ਮਹਿੰਗੀ, ਮਾਲਕ ਤੇ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ

 ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਅਗਲੇਰੀ ਕਾਰਵਾਈ ਲਈ ਰਿਪੋਰਟ ਭੇਜ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਬਾਕੀ 22 ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਸੂਬੇ ਦੇ ਕਿਸੇ ਹੋਰ ਹਿੱਸੇ ਤੋਂ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ।

Punjab Election: ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੇ ਐਮਸੀਐਮਸੀ, ਪਟਿਆਲਾ (ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ) ਦੀਆਂ ਸਿਫ਼ਾਰਸ਼ਾਂ 'ਤੇ ਪ੍ਰਾਈਮ ਸਿਨੇਮਾ ਦੇ ਮਾਲਕ/ਪ੍ਰਬੰਧਕਾਂ ਅਤੇ ਕਿਊਬ ਸਿਨੇਮਾ ਦੇ ਇੰਚਾਰਜ ਖ਼ਿਲਾਫ਼ ਕੇਸ ਦਰਜ ਕੀਤਾ ਹੈ।

 ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੂੰ ਇੱਕ ਆਰ.ਟੀ.ਆਈ. ਕਾਰਕੁਨ ਵੱਲੋਂ 6 ਅਪ੍ਰੈਲ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਸੂਬੇ ਭਰ ਦੇ ਸਿਨੇਮਾਘਰਾਂ 'ਚ ਪੰਜਾਬ ਸਰਕਾਰ ਦੇ ਲੋਗੋ ਅਤੇ ਮੁੱਖ ਮੰਤਰੀ, ਪੰਜਾਬ ਦੀ ਮੌਜੂਦਗੀ ਵਾਲੇ ਪ੍ਰਚਾਰ ਵੀਡੀਓ ਇਸ਼ਤਿਹਾਰ ਵਜੋਂ ਦਿਖਾਏ ਜਾ ਰਹੇ ਹਨ। 

 ਇਸ ਸ਼ਿਕਾਇਤ ਦਾ ਤੁਰੰਤ ਨੋਟਿਸ ਲੈਂਦਿਆਂ, ਮੁੱਖ ਚੋਣ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਪਟਿਆਲਾ (ਜਿਸ ਦੇ ਅਧਿਕਾਰ ਖੇਤਰ ਵਿੱਚ ਪ੍ਰਾਈਮ ਸਿਨੇਮਾ, ਰਾਜਪੁਰਾ ਪੈਂਦਾ ਹੈ), ਸਕੱਤਰ ਲੋਕ ਸੰਪਰਕ ਵਿਭਾਗ, ਪੰਜਾਬ ਸਰਕਾਰ (ਜੋ ਪੰਜਾਬ ਸਰਕਾਰ ਦੇ ਸਾਰੇ ਇਸ਼ਤਿਹਾਰਾਂ ਲਈ ਵੱਖ-ਵੱਖ ਏਜੰਸੀਆਂ ਨੂੰ ਰਿਲੀਜ ਆਰਡਰ ਜਾਰੀ ਕਰਦੇ ਹਨ) ਤੋਂ ਇਲਾਵਾ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਕਮ ਜਿਲ੍ਹਾ ਚੋਣ ਅਧਿਕਾਰੀਆਂ ਤੋਂ ਕਿਸੇ ਵੀ ਸਿਨੇਮਾਘਰ ਵਿੱਚ ਅਜਿਹੇ ਸਰਕਾਰੀ ਇਸ਼ਤਿਹਾਰਾਂ ਦੇ ਪ੍ਰਸਾਰਣ ਦੀ ਸਥਿਤੀ ਦਾ ਪਤਾ ਲਗਾਉਣ ਲਈ ਰਿਪੋਰਟ ਮੰਗੀ ਗਈ ਸੀ।

 ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪ੍ਰਾਈਮ ਸਿਨੇਮਾ, ਰਾਜਪੁਰਾ ਦੇ ਮੈਨੇਜਰ ਪਰਮਜੀਤ ਸਿੰਘ ਨੂੰ 6 ਅਪ੍ਰੈਲ ਨੂੰ ਆਰ.ਓ. 113-ਘਨੌਰ/ਏ.ਆਰ.ਓ. 13-ਪਟਿਆਲਾ ਨੇ ਨੋਟਿਸ ਜਾਰੀ ਕੀਤਾ ਅਤੇ ਨਾਲ ਹੀ ਫਲਾਇੰਗ ਸਕੁਐਡ ਵੱਲੋਂ ਉਕਤ ਸਿਨੇਮਾ ਦਾ ਦੌਰਾ ਕੀਤਾ ਗਿਆ। ਸਿਨੇਮਾਘਰ ਵਿੱਚ ਇਸ਼ਤਿਹਾਰਾਂ ਦੇ ਪ੍ਰਸਾਰਣ ਨਾਲ ਸਬੰਧਤ ਮਾਮਲਾ ਹੋਣ ਕਰਕੇ ਇਸ ਨੂੰ ਐਮਸੀਐਮਸੀ ਪਟਿਆਲਾ ਦੇ ਸਾਹਮਣੇ ਰੱਖਿਆ ਗਿਆ।  

 ਐਮਸੀਐਮਸੀ ਪਟਿਆਲਾ ਦੀਆਂ ਸਿਫ਼ਾਰਸ਼ਾਂ ਅਨੁਸਾਰ, ਪਟਿਆਲਾ ਪੁਲਿਸ ਵੱਲੋਂ 8 ਅਪ੍ਰੈਲ ਨੂੰ ਆਈਪੀਸੀ ਦੀ ਧਾਰਾ 188 ਅਤੇ 177  ਦੇ ਤਹਿਤ ਪ੍ਰਾਈਮ ਸਿਨੇਮਾ ਦੇ ਮਾਲਕ ਤੇ ਪ੍ਰਬੰਧਕਾਂ ਅਤੇ ਕਿਊਬ ਸਿਨੇਮਾ ਦੇ ਨੁਮਾਇੰਦਿਆਂ/ਪ੍ਰਬੰਧਕ/ਇੰਚਾਰਜ ਖਿਲਾਫ ਆਈਪੀਸੀ ਦੀ ਧਾਰਾ 188 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

 ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਅਗਲੇਰੀ ਕਾਰਵਾਈ ਲਈ ਰਿਪੋਰਟ ਭੇਜ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਬਾਕੀ 22 ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਸੂਬੇ ਦੇ ਕਿਸੇ ਹੋਰ ਹਿੱਸੇ ਤੋਂ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਬੇਟੀ ਦੇ ਵਿਆਹ 'ਤੇ 1 ਲੱਖ ਰੁਪਏ, 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ, ਆਟੋ ਚਾਲਕਾਂ 'ਤੇ ਮਿਹਰਬਾਨ ਹੋਏ ਕੇਜਰੀਵਾਲ

Punjab News: ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਮਿਲੀ 3 ਦਿਨਾਂ ਦੀ ਪੈਰੋਲ, ਪਿੰਡ 'ਚ ਪੁਲਿਸ ਦਾ ਸਖ਼ਤ ਪਹਿਰਾ, ਕਿਸੇ ਨੂੰ ਮਿਲਣ ਦੀ ਨਹੀਂ ਇਜਾਜ਼ਤ

Sukhbir badal Attack: ਸੁਖਬੀਰ ਦੇ ਕਤਲ ਦੀ ਕੋਸ਼ਿਸ਼ 'ਚ ਚੌੜਾ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ, ਵਿਦੇਸ਼ 'ਚ ਰਚੀ ਗਈ ਪੂਰੀ ਸਾਜ਼ਿਸ਼ ? ਜਾਣੋ ਕਿਵੇਂ ਹੋਇਆ ਖ਼ੁਲਾਸਾ

Immigration Law: ਕੈਨੇਡਾ ਤੋਂ ਬਾਅਦ ਅਮਰੀਕਾ ਦਾ ਵੀ ਵੱਡਾ ਐਲਾਨ, ਲੱਖਾਂ ਪਰਵਾਸੀ ਹੋਣਗੇ ਡਿਪੋਰਟ
Immigration Law: ਕੈਨੇਡਾ ਤੋਂ ਬਾਅਦ ਅਮਰੀਕਾ ਦਾ ਵੀ ਵੱਡਾ ਐਲਾਨ, ਲੱਖਾਂ ਪਰਵਾਸੀ ਹੋਣਗੇ ਡਿਪੋਰਟ
Advertisement
ABP Premium

ਵੀਡੀਓਜ਼

Ranjeet Singh Dadrianwala | ਰਣਜੀਤ ਸਿੰਘ ਢੱਡਰੀਆਂ ਵਾਲਾ ਖਿਲਾਫ ਮਾਮਲਾ ਦਰਜ | Abp sanjha|Jagjit Singh Dhallewal ਹੋਏ ਬੇਸੁੱਧ, ਸ਼ਰੀਰ ਦੇ ਅੰਗ ਦੇ ਰਹੇ ਜਵਾਬ, ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾਬਿਕਰਮ ਮਜੀਠੀਆ ਨੇ ਕੱਡ ਲਿਆਂਦੇ ਸਾਰੇ ਸਬੂਤ, ਪੁਲਿਸ ਨੇ ਕੀਤੀ 'ਅੱਤਵਾਦੀਆਂ' ਦੀ ਮਦਦ ?ਦੋ ਪਹਿਲਾਂ ਹੋਇਆ ਸੀ ਵਿਆਹ, ਦੁਲਹਨ ਨੇ ਆਪਣੇ ਆਪ ਨੂੰ ਦਿੱਤੀ ਇਹ ਕਿਹੜੀ ਸਜਾ? Ludhiana

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਬੇਟੀ ਦੇ ਵਿਆਹ 'ਤੇ 1 ਲੱਖ ਰੁਪਏ, 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ, ਆਟੋ ਚਾਲਕਾਂ 'ਤੇ ਮਿਹਰਬਾਨ ਹੋਏ ਕੇਜਰੀਵਾਲ
ਬੇਟੀ ਦੇ ਵਿਆਹ 'ਤੇ 1 ਲੱਖ ਰੁਪਏ, 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ, ਆਟੋ ਚਾਲਕਾਂ 'ਤੇ ਮਿਹਰਬਾਨ ਹੋਏ ਕੇਜਰੀਵਾਲ
Punjab News: ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਮਿਲੀ 3 ਦਿਨਾਂ ਦੀ ਪੈਰੋਲ, ਪਿੰਡ 'ਚ ਪੁਲਿਸ ਦਾ ਸਖ਼ਤ ਪਹਿਰਾ, ਕਿਸੇ ਨੂੰ ਮਿਲਣ ਦੀ ਨਹੀਂ ਇਜਾਜ਼ਤ
Punjab News: ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਮਿਲੀ 3 ਦਿਨਾਂ ਦੀ ਪੈਰੋਲ, ਪਿੰਡ 'ਚ ਪੁਲਿਸ ਦਾ ਸਖ਼ਤ ਪਹਿਰਾ, ਕਿਸੇ ਨੂੰ ਮਿਲਣ ਦੀ ਨਹੀਂ ਇਜਾਜ਼ਤ
Sukhbir badal Attack: ਸੁਖਬੀਰ ਦੇ ਕਤਲ ਦੀ ਕੋਸ਼ਿਸ਼ 'ਚ ਚੌੜਾ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ, ਵਿਦੇਸ਼ 'ਚ ਰਚੀ ਗਈ ਪੂਰੀ ਸਾਜ਼ਿਸ਼ ? ਜਾਣੋ ਕਿਵੇਂ ਹੋਇਆ ਖ਼ੁਲਾਸਾ
Sukhbir badal Attack: ਸੁਖਬੀਰ ਦੇ ਕਤਲ ਦੀ ਕੋਸ਼ਿਸ਼ 'ਚ ਚੌੜਾ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ, ਵਿਦੇਸ਼ 'ਚ ਰਚੀ ਗਈ ਪੂਰੀ ਸਾਜ਼ਿਸ਼ ? ਜਾਣੋ ਕਿਵੇਂ ਹੋਇਆ ਖ਼ੁਲਾਸਾ
Immigration Law: ਕੈਨੇਡਾ ਤੋਂ ਬਾਅਦ ਅਮਰੀਕਾ ਦਾ ਵੀ ਵੱਡਾ ਐਲਾਨ, ਲੱਖਾਂ ਪਰਵਾਸੀ ਹੋਣਗੇ ਡਿਪੋਰਟ
Immigration Law: ਕੈਨੇਡਾ ਤੋਂ ਬਾਅਦ ਅਮਰੀਕਾ ਦਾ ਵੀ ਵੱਡਾ ਐਲਾਨ, ਲੱਖਾਂ ਪਰਵਾਸੀ ਹੋਣਗੇ ਡਿਪੋਰਟ
ਪੰਜਾਬ ਦੇ ਖਿਡਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ, ਹੁਣ ਆਹ ਨਵਾਂ ਨਿਯਮ ਹੋਇਆ ਲਾਗੂ

Biggest Car Discount: ਭਾਰਤੀ ਕੰਪਨੀਆਂ ਨੇ ਗਾਹਕਾਂ ਲਈ ਪੇਸ਼ ਕੀਤੀ ਨਵੀਂ ਡੀਲ, ਜਾਣੋ ਨਵੀਆਂ ਕਾਰਾਂ 'ਤੇ ਕਿਉਂ ਦੇ ਰਹੇ 9 ਲੱਖ ਦੀ ਛੋਟ ?
ਭਾਰਤੀ ਕੰਪਨੀਆਂ ਨੇ ਗਾਹਕਾਂ ਲਈ ਪੇਸ਼ ਕੀਤੀ ਨਵੀਂ ਡੀਲ, ਜਾਣੋ ਨਵੀਆਂ ਕਾਰਾਂ 'ਤੇ ਕਿਉਂ ਦੇ ਰਹੇ 9 ਲੱਖ ਦੀ ਛੋਟ ?
Punjab News: ਸੁਖਬੀਰ ਬਾਦਲ 'ਤੇ ਹਮਲੇ ਦੀ ਕਿਸ ਨੇ ਘੜੀ ਸਾਜਿਸ਼...ਆਖਰ ਸੱਚ ਸਾਹਮਣੇ ਆਉਣ ਤੋਂ ਕੌਣ ਡਰ ਰਿਹਾ?

ਸੜਕਾਂ 'ਤੇ ਵਿਰੋਧ ਪ੍ਰਦਰਸ਼ਨਾਂ ਪ੍ਰਤੀ ਇਸਲਾਮ ਦਾ ਦ੍ਰਿਸ਼ਟੀਕੋਣ, ਨਿਆਂ ਤੇ ਸ਼ਾਂਤਮਈ ਹਾਲਾਤ ਨੂੰ ਕਾਇਮ ਰੱਖਣਾ

Embed widget