ਪੜਚੋਲ ਕਰੋ

Patiala News: ਸਿਰਫ ਮੋਢਾ ਖਹਿਣ ਕਰਕੇ ਹੀ ਛੋਟੀ ਬੱਚੀ ਦੇ ਪਿਤਾ ਨੂੰ ਮਾਰ ਸੁੱਟਿਆ, ਚਿਕਨ ਬਣਾਉਣ ਵਾਲੀ ਸੀਖ ਨਾਲ ਕੀਤਾ ਕਤਲ

Patiala News: ਪਟਿਆਲਾ ਵਿੱਚ ਲੰਘੇ ਦਿਨ ਇੱਕ ਕਤਲ ਹੋਇਆ ਹੈ। ਇਸ ਕਤਲ ਦਾ ਕਾਰਨ ਸਿਰਫ ਮੋਢਾ ਖਹਿਣ ਮਗਰੋਂ ਹੋਈ ਤਕਰਾਰਬਾਜ਼ੀ ਦੱਸਿਆ ਜਾ ਰਿਹਾ ਹੈ। ਜਿਸ ਨੌਜਵਾਨ ਦਾ ਕਤਲ ਹੋਇਆ ਹੈ, ਉਹ ਇੱਕ ਛੋਟੀ ਬੱਚੀ ਦੀ ਪਿਤਾ ਸੀ।

Patiala News: ਪਟਿਆਲਾ ਵਿੱਚ ਲੰਘੇ ਦਿਨ ਇੱਕ ਕਤਲ ਹੋਇਆ ਹੈ। ਇਸ ਕਤਲ ਦਾ ਕਾਰਨ ਸਿਰਫ ਮੋਢਾ ਖਹਿਣ ਮਗਰੋਂ ਹੋਈ ਤਕਰਾਰਬਾਜ਼ੀ ਦੱਸਿਆ ਜਾ ਰਿਹਾ ਹੈ। ਜਿਸ ਨੌਜਵਾਨ ਦਾ ਕਤਲ ਹੋਇਆ ਹੈ, ਉਹ ਇੱਕ ਛੋਟੀ ਬੱਚੀ ਦੀ ਪਿਤਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਦੱਸ ਦਈਏ ਕਿ ਕਿ ਪਟਿਆਲਾ ਦੇ ਬੱਸ ਸਟੈਂਡ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਨੀਵਾਰ ਦੀ ਅੱਧੀ ਰਾਤ ਤੋਂ ਬਾਅਦ ਇੱਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ਼ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ (35) ਵਾਸੀ ਪਿੰਡ ਜਾਹਲ਼ਾਂ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਉਹ ਇੱਥੇ ਫੋਕਲ ਪੁਆਇੰਟ ਵਿਖੇ ਸਥਿਤ ‘ਪਿਕਅੱਪ ਗੱਡੀਆਂ ’ਤੇ ਆਧਾਰਤ ਟੈਕਸੀ ਯੂਨੀਅਨ’ ਦਾ ਪ੍ਰਧਾਨ ਵੀ ਸੀ। ਮ੍ਰਿਤਕ ਇੱਕ ਛੋਟੀ ਬੱਚੀ ਦਾ ਪਿਤਾ ਸੀ, ਜੋ ਆਪਣੀ ਬੱਚੀ ਤੇ ਪਤਨੀ ਸਮੇਤ ਇਥੇ ਰਾਜਪੁਰਾ ਰੋਡ ’ਤੇ ਸਥਿਤ ਪਿੰਡ ਚੌਰਾ ਵਿਖੇ ਰਹਿੰਦਾ ਸੀ।

ਇਸ ਸਬੰਧੀ ਮ੍ਰਿਤਕ ਦੇ ਭਰਾ ਕੁਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਅਨਾਜ ਮੰਡੀ ਵਿਖੇ ਅੱਠ ਨੌ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਹੈ। ਘਟਨਾ ਦਾ ਪਤਾ ਲੱਗਣ ’ਤੇ ਥਾਣਾ ਅਨਾਜ ਮੰਡੀ ਦੇ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਪੁਲਿਸ ਦੇ ਫੋਰੈਂਸਿਕ ਸੈੱਲ ਦੀ ਟੀਮ ਨੇ ਵੀ ਘਟਨਾ ਸਥਾਨ ’ਤੇ ਪਹੁੰਚ ਕੇ ਨਿਸ਼ਾਨ ਤੇ ਹੋਰ ਸਬੂਤ ਇਕੱਤਰ ਕੀਤੇ।

ਭਾਵੇਂ ਅਜੇ ਮੁਕੰਮਲ ਜਾਂਚ ਜਾਰੀ ਹੈ, ਪਰ ਮੁੱਢਲੀ ਪੁਲਿਸ ਤਫ਼ਤੀਸ਼ ਦੇ ਹਵਾਲ਼ੇ ਨਾਲ਼ ਥਾਣਾ ਮੁਖੀ ਅਮਨਦੀਪ ਬਰਾੜ ਦਾ ਕਹਿਣਾ ਸੀ ਕਿ ਇਹ ਅਚਾਨਕ ਵਾਪਰੀ ਝਗੜੇ ਦੀ ਘਟਨਾ ਦਾ ਸਿੱਟਾ ਜਾਪਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਦਵਿੰਦਰ ਸਿੰਘ ਸ਼ਰਾਬ ਦੇ ਠੇਕੇ ਕੋਲ਼ੋਂ ਲੰਘ ਰਿਹਾ ਸੀ। ਚਰਚਾ ਹੈ ਕਿ ਇਸ ਦੌਰਾਨ ਹੀ ਉਸ ਦਾ ਕਿਸੇ ਹੋਰ ਨੌਜਵਾਨ ਨਾਲ਼ ਮੋਢਾ ਖਹਿ ਗਿਆ, ਜਿਸ ਦੌਰਾਨ ਹੋਈ ਬਹਿਸ ਦੇ ਚੱਲਦਿਆਂ ਇੱਕ ਨੌਜਵਾਨ ਨੇ ਉਸ ਦੇ ਸਰੀਰ ’ਚ ਤੇਜ਼ਧਾਰ ਹਥਿਆਰ ਗੱਡ ਦਿੱਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਹਮਲੇ ’ਚ ਚਿਕਨ ਬਣਾਉਣ ਲਈ ਵਰਤੀ ਜਾਂਦੀ ਸੀਖ ਦੀ ਵਰਤੋਂ ਕੀਤੀ ਗਈ ਹੈ।

ਉਧਰ ਇਲਾਕੇ ਦੇ ਡੀਐਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ ਦਾ ਕਹਿਣਾ ਸੀ ਕਿ ਇਸ ਸਬੰਧੀ ਸੀਸੀਟੀਵੀ ਕੈਮਰਿਆਂ ਸਮੇਤ ਹੋਰ ਵੱਖ ਵੱਖ ਪਹਿਲੂਆਂ ਰਾਹੀਂ ਕਾਤਲਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਹੁਤ ਜਲਦੀ ਕਾਤਲਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਂਜ ਪੁਲਿਸ ਤਫਤੀਸ਼ ਮੁਤਾਬਕ ਕਤਲ ਦੀ ਇਹ ਘਟਨਾ ਅਚਾਨਕ ਹੀ ਵਾਪਰੀ।

ਟਾਪ ਹੈਡਲਾਈਨ

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ 'ਤੇ 28 ਅਕਤੂਬਰ ਨੂੰ SC 'ਚ ਸੁਣਵਾਈ, ਜਾਣੋ ਪੂਰਾ ਮਾਮਲਾ
ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ 'ਤੇ 28 ਅਕਤੂਬਰ ਨੂੰ SC 'ਚ ਸੁਣਵਾਈ, ਜਾਣੋ ਪੂਰਾ ਮਾਮਲਾ
ਪਟਿਆਲਾ ਜੇਲ੍ਹ 'ਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ PM ਮੋਦੀ ਨੂੰ ਲਿਖਿਆ ਪੱਤਰ, ਕੀਤੀ ਆਹ ਮੰਗ; ਜਾਣੋ ਕੀ-ਕੀ ਲਿਖਿਆ ਸੀ
ਪਟਿਆਲਾ ਜੇਲ੍ਹ 'ਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ PM ਮੋਦੀ ਨੂੰ ਲਿਖਿਆ ਪੱਤਰ, ਕੀਤੀ ਆਹ ਮੰਗ; ਜਾਣੋ ਕੀ-ਕੀ ਲਿਖਿਆ ਸੀ
ED Raid in Patiala-Mohali: ਪਟਿਆਲਾ-ਮੋਹਾਲੀ 'ਚ ED ਨੇ ਮਾਰਿਆ ਛਾਪਾ, 3 ਫਰਜ਼ੀ ਕਾਲ ਸੈਂਟਰ ਨੂੰ ਲੈ ਹੋਇਆ ਵੱਡਾ ਖੁਲਾਸਾ, ਅਮਰੀਕੀ ਨਾਗਰਿਕਾਂ ਨੂੰ ਇੰਝ ਬਣਾ ਰਹੇ ਸੀ ਸ਼ਿਕਾਰ; ਜਾਂਚ ਜਾਰੀ...
ਪਟਿਆਲਾ-ਮੋਹਾਲੀ 'ਚ ED ਨੇ ਮਾਰਿਆ ਛਾਪਾ, 3 ਫਰਜ਼ੀ ਕਾਲ ਸੈਂਟਰ ਨੂੰ ਲੈ ਹੋਇਆ ਵੱਡਾ ਖੁਲਾਸਾ, ਅਮਰੀਕੀ ਨਾਗਰਿਕਾਂ ਨੂੰ ਇੰਝ ਬਣਾ ਰਹੇ ਸੀ ਸ਼ਿਕਾਰ; ਜਾਂਚ ਜਾਰੀ...
Punjab News: ਪੰਜਾਬ ਦੇ 3 ਵੱਡੇ ਸ਼ੋਅਰੂਮਾਂ 'ਤੇ ED ਨੇ ਮਾਰਿਆ ਛਾਪਾ, ਮੋਹਾਲੀ ਵੀ ਪਹੁੰਚੀ ਟੀਮ, ਮਜੀਠੀਆ ਬੋਲੇ- ਕਾਲ ਸੈਂਟਰ ਨਾਲ ਸਬੰਧਤ ਗਤੀਵਿਧੀਆਂ ਚੱਲ ਰਹੀਆਂ...
ਪੰਜਾਬ ਦੇ 3 ਵੱਡੇ ਸ਼ੋਅਰੂਮਾਂ 'ਤੇ ED ਨੇ ਮਾਰਿਆ ਛਾਪਾ, ਮੋਹਾਲੀ ਵੀ ਪਹੁੰਚੀ ਟੀਮ, ਮਜੀਠੀਆ ਬੋਲੇ- ਕਾਲ ਸੈਂਟਰ ਨਾਲ ਸਬੰਧਤ ਗਤੀਵਿਧੀਆਂ ਚੱਲ ਰਹੀਆਂ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਝੱਖੜ, ਤੂਫਾਨ ਅਤੇ ਤੇਜ਼ ਹਵਾਵਾਂ ਦਾ ਅਲਰਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਝੱਖੜ, ਤੂਫਾਨ ਅਤੇ ਤੇਜ਼ ਹਵਾਵਾਂ ਦਾ ਅਲਰਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ-CBI ਰੇਡ ਦੇ ਖਿਲਾਫ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ
ਪੰਜਾਬ-CBI ਰੇਡ ਦੇ ਖਿਲਾਫ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
Embed widget