ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਨੇ ਸਬ ਡਵੀਜ਼ਨ ਅਮਲੋਹ ਵਿਖੇ ਲੁੱਟਾਂ-ਖੋਹਾਂ, ਚੋਰੀਆਂ ਤੇ ਅਗਵਾ ਕਰਕੇ ਕਤਲ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ 09 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਐਸ.ਪੀ. (ਇਨਵੈਸਟੀਗੇਸ਼ਨ) ਰਾਕੇਸ਼ ਯਾਦਵ ਨੇ ਦੱਸਿਆ ਕਿ ਜ਼ਿਲ੍ਰਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਐਸ.ਪੀ. (ਪੀ.ਬੀ.ਆਈ.) ਗੁਰਬੰਸ ਸਿੰਘ ਬੈਂਸ, ਡੀ.ਐਸ.ਪੀ. ਅਮਲੋਹ ਹਰਪਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ।
ਜਿਸ ਦੀ ਅਗਵਾਈ ਹੇਠ ਮੁੱਖ ਥਾਣਾ ਅਫਸਰ ਅਮਲੋਹ ਐਸ.ਆਈ. ਸਾਹਿਬ ਸਿੰਘ ਦੀ ਪੁਲਿਸ ਪਾਰਟੀ ਨੇ ਵੱਖ-ਵੱਖ ਲੁੱਟਾਂ-ਖੋਹਾਂ, ਚੋਰੀਆਂ ਅਤੇ ਅਗਵਾ ਕਰਕੇ ਕਤਲ ਕਰਨ ਦੇ ਘਿਨਾਉਣੇ ਜੁਰਮ ਕਰਨ ਵਾਲੇ ਗਿਰੋਹ ਦੇ 09 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ।
ਰਾਕੇਸ਼ ਯਾਦਵ ਨੇ ਦੱਸਿਆ ਕਾ 30 ਜੁਲਾਈ ਨੂੰ ਧਾਰਾ 379, 411 ਅਧੀਨ ਮੁਕੱਦਮਾ ਨੰ: 14 ਦਰਜ਼ ਕੀਤਾ ਗਿਆ ਸੀ ਜਿਸ ਵਿੱਚ ਧਾਰਾ 302, 394, 364, 201, 34 ਆਈ.ਪੀ.ਸੀ. ਵੀ ਜੋੜੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਥਾਣਾ ਅਮਲੋਹ ਵਿੱਚ ਗ੍ਰਿਫਤਾਰ ਗੁਰਦੀਪ ਸਿੰਘ ਉਰਫ ਦੀਪਾ ਵਾਸੀ ਨਰੈਣਗੜ੍ਹ ਥਾਣਾ ਅਮਲੋਹ ਦੀ ਪੁੱਛਗਿੱਛ ਤੇ ਇਹ ਗੱਲ ਸਾਹਮਣੇ ਆਈ ਸੀ ਕਿ ਗੁਰਦੀਪ ਸਿੰਘ ਉਰਫ ਬਾਬਾ ਨੇ ਹਰਦੇਵ ਸਿੰਘ ਉਰਫ ਵਿੱਕੀ ਵਾਸੀ ਸੌਂਟੀ, ਸੁਖਵਿੰਦਰ ਸਿੰਘ ਉਰਫ ਜੱਜ ਵਾਸੀ ਪਿੰਡ ਨਰੈਣਗੜ੍ਹ, ਕਰਨਵੀਰ ਸਿੰਘ ਉਰਫ ਲਾੜੀ ਨਾਲ ਮਿਲ ਕੇ 25 ਜੁਲਾਈ ਨੂੰ ਛੋਟਾ ਹਾਥੀ ਅਸ਼ੋਕਾ ਲੇਹਲੈਂਡ ਨੰਬਰ ਡੀ.ਐਲ.-1ਏ-9760 ਖੰਨਾਂ ਤੋਂ ਡਰਾਇਵਰ ਸਮੇਤ ਲੁੱਟ ਕਰਨ ਦੀ ਨੀਅਤ ਨਾਲ ਅਗਵਾ ਕਰ ਲਏ ਸਨ
ਉਸੇ ਦਿਨ ਗੱਡੀ ਲੁੱਟਣ ਤੋਂ ਬਾਅਦ ਡਰਾਇਵਰ ਹਰੀਸ਼ ਵਾਸੀ ਦਿੱਲੀ ਦਾ ਕਤਲ ਕਰਕੇ ਲਾਸ਼ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਸੀ। ਮ੍ਰਿਤਕ ਹਰੀਸ਼ ਦੀ ਲਾਸ਼ ਨੂੰ ਨਹਿਰ ਵਿੱਚੋਂ ਕੱਢਣ ਉਪੰਰਤ ਅਮਲੋਹ ਪੁਲਿਸ ਨੇ ਵਾਰਸਾਂ ਹਵਾਲੇ ਕਰ ਦਿੱਤੀ ਸੀ।
ਐਸ.ਪੀ. (ਜਾਂਚ) ਰਾਕੇਸ਼ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਹੋਰ ਡੁੰਘਾਈ ਨਾਲ ਕਰਦੇ ਹੋਏ ਮੁਕੱਦਮੇ ਵਿੱਚ ਉਸ ਦੇ ਸਾਥੀਆਂ ਹਰਦੇਵ ਸਿੰਘ ਉਰਫ ਵਿੱਕੀ ਵਾਸੀ ਸੌਂਟੀ ਅਤੇ ਸੁਖਵਿੰਦਰ ਸਿੰਘ ਉਰਫ ਜੱਜ ਵਾਸੀ ਨਰੈਣਗੜ੍ਹ ਨੂੰ ਸ਼ਾਮਲ ਕਰਕੇ ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਨੇ ਵੱਖ-ਵੱਖ ਥਾਵਾਂ ਤੋਂ ਡੇਢ ਦਰਜ਼ ਤੋਂ ਵੱਧ ਚੋਰੀ ਦੀਆਂ ਵਾਰਦਾਤਾਂ ਦਾ ਪਰਦਾਫਾਸ ਕੀਤਾ ਗਿਆ।
ਪੁਲਿਸ ਨੇ ਹਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਕੁਲਦੀਪ ਸਿੰਘ, ਅਮ੍ਰਿਤ ਸਿੰਘ ਉਰਫ ਜਸ਼ਨ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਨਰੈਣਗੜ੍ਹ, ਅਰਜਨ ਗਿਰੇ ਪੁੱਤਰ ਹਰਪਾਲ ਗਿਰ ਵਾਸੀ ਪਿੰਡ ਮਹਾਰਤ, ਗੁਰਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਸਾਧੂ ਕਲੌਨੀ ਅਮਲੋਹ ਅਤੇ ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਚਲਦੀ ਥਾਣਾ ਸਦਰ ਨਾਭਾ ਨੂੰ ਆਈ.ਪੀ.ਸੀ. ਦੀ ਧਾਰਾ 379-ਬੀ, 379,411 ਅਧੀਨ ਮੁਕੱਦਮਾ ਨੰ: 105 ਮਿਤੀ 3-8-2023 ਨੂੰ ਥਾਣਾ ਅਮਲੋਹ ਵਿੱਚ ਗ੍ਰਿਫਤਾਰ ਕਰਕੇ ਉਪਰੋਕਤ ਸਾਰੇ ਦੋਸ਼ੀਆਂ ਨੈ ਰਲ ਕੇ ਕਰੀਬ ਤਿੰਨ ਦਰ਼ਜਨ ਤੋਂ ਵੱਧ ਲੁੱਟ ਖੋਹ ਤੇ ਚੋਰੀ ਕਰਨ ਦੀਆਂ ਵਾਰਦਾਤਾਂ ਦਾ ਇੰਕਸ਼ਾਫ ਕੀਤਾ ਹੇ।
ਉਨ੍ਹਾਂ ਦੱਸਿਆ ਕਾ ਇਨ੍ਹਾਂ ਕਥਿਤ ਦੋਸ਼ੀਆਂ ਵੱਲੋਂ ਥਾਣਾ ਅਮਲੋਹ ਨਾਲ ਸਬੰਧਤ ਤਕਰੀਬਨ ਪੌਣੇ ਦਰਜ਼ਨ ਵਾਰਦਾਤਾਂ ਕੀਤੀਆਂ ਹਨ। ਬਾਕੀ ਸਾਰੀਆਂ ਵਾਰਦਾਤਾਂ ਇਨ੍ਹਾਂ ਨੇ ਚਮਕੌਰ ਸਾਹਿਬ, ਰੋਪੜ, ਮੋਹਾਲੀ, ਚੰਡੀਗੜ੍ਹ, ਲੁਧਿਆਣਾ, ਸੰਗਰੂਰ ਵਿਖੇ ਕਰਨ ਬਾਰੇ ਮੰਨਿਆਂ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵਿਰੁੱਧ ਥਾਣਾ ਅਮਲੋਹ ਵਿਖੇ ਮੁਕੱਦਮਾ ਨੰ. 179/21, 35/), 6922, 8022, 201822, 5323 ਦਰਜ ਹਨ ਜੋ ਉਪਰੋਕਤ ਸਾਰੀਆਂ ਵਾਰਦਾਤਾਂ ਵਿੱਚ ਉਪਰੋਕਤ ਵਿਅਕਤੀਆਂ ਵੱਲੋਂ ਚੋਰੀ ਕੀਤਾ ਗਿਆ ਮਾਲ ਬ੍ਰਾਮਦ ਕਰਵਾਇਆ ਗਿਆ । ਬਾਅਦ ਸੁਦਾ ਮਾਲ ਦਾ ਵੇਰਵਾ ਇਸ ਪ੍ਰਕਾਰ ਹੈ :-
ਕਥਿਤ ਦੋਸ਼ੀਆਂ ਪਾਸੋਂ ਇੱਕ ਬਲੈਰੋ ਜੋ ਕਿ ਚੰਡੀਗੜ੍ਹ ਤੋਂ ਚੋਰੀ ਕੀਤੀ ਸੀ, ਇੱਕ ਅਲਟੋ ਕਾਰ ਖਰੜ ਤੋਂ ਚੋਰੀ ਕੀਤੀ, ਤਿੰਨ ਛੋਟੇ ਹਾਥੀ ਜੋ ਖੰਨਾ ਲੁਧਿਆਣਾ ਤੋਂ ਚੋਰੀ ਕੀਤੇ, ਖਰੜ ਤੋਂ ਚੋਰੀ ਕੀਤਾ ਇੱਕ ਬੁਲਟ ਮੋਟਰ ਸਾਇਕਲ ਇੱਕ ਪਲੈਟੀਨਾ ਮੋਟਰ ਸਾਇਕਲ ਰਾਜਪੁਰਾ ਤੋਂ ਤੇ ਟੀ.ਵੀ.ਐਸ. ਮੋਟਰ ਸਾਇਕਲ ਚੋਰੀ ਕੀਤਾ।