Fatehgarh Sahib News: ਹਲਕਾ ਅਮਲੋਹ ਅਧੀਨ ਆਉਂਦੇ ਪਿੰਡ ਖਣਿਆਣ ਵਿਖੇ ਨੌਜਵਾਨ ਪੋਤਰੇ ਰਣਵੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਖਣਿਆਣ ਨੇ ਆਪਣੀ 82 ਸਾਲਾ ਦਾਦੀ ਹਰਮਿੰਦਰ ਕੌਰ ਦਾ ਕਤਲ ਕਰਕੇ ਲਾਸ਼ ਨੂੰ ਆਪਣੇ ਪਿੰਡ ਤੋਂ 1 ਕਿਲੋਮੀਟਰ ਦੂਰ ਸੜਕ ਕੰਢੇ ਖੇਤਾਂ ਵਿੱਚ ਸੁੱਟ ਦਿੱਤੀ। ਇਸ ਦੌਰਾਨ ਪੁਲਿਸ ਨੇ ਵਾਰਦਾਤ ਵਿਚ ਵਰਤੀ ਗਈ ਕਾਰ, ਗਹਿਣੇ ਤੇ ਮੋਬਾਈਲ ਫੋਨ ਕੀਤਾ ਬਰਾਮਦ ਕਰ ਲਿਆ ਹੈ।
ਇਸ ਸਬੰਧੀ ਜੰਗਜੀਤ ਸਿੰਘ DSP ਅਮਲੋਹ ਨੇ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਕਤਲ ਦੀ ਵਾਰਦਾਤ ਨੂੰ 24 ਘੰਟੇ ਵਿੱਚ ਟਰੇਸ ਕਰ ਲਿਆ। ਦਲਜੀਤ ਸਿੰਘ ਪੁੱਤਰ ਗੁਰਬਖਸ ਸਿੰਘ ਵਾਸੀ ਖਨਿਆਣਾ ਨੇ ਆਪਣਾ ਬਿਆਨ ਲਿਖਵਾਇਆ ਕਿ ਉਸ ਦੀ ਮਾਤਾ ਹਰਮਿੰਦਰ ਕੌਰ ਉਮਰ 82 ਸਾਲ ਬਾਹਰ ਖੇਤਾਂ ਵਿੱਚ ਬਣੇ ਮਕਾਨ ਵਿਚ ਰਹਿੰਦੀ ਹੈ। ਕੱਲ੍ਹ ਪੋਤਾ ਰਣਵੀਰ ਸਿੰਘ ਉਸ ਦੇ ਘਰ ਆਇਆ ਤੇ ਉਸ ਦੀ ਮਾਤਾ ਨੂੰ ਆਖਣ ਲੱਗਾ ਕਿ ਤੈਨੂੰ ਮੇਰੀ ਮਾਤਾ ਕਮਲਜੀਤ ਕੌਰ ਬੁਲਾ ਰਹੀ ਹੈ।
ਉਸ ਨੇ ਕਿਹਾ ਕਿ ਮੈਂ ਤੈਨੂੰ ਗੱਡੀ ਵਿਚ ਲੈਣ ਆਇਆ ਹਾਂ, ਜਿਸ 'ਤੇ ਰਣਵੀਰ ਸਿੰਘ ਹਰਮਿੰਦਰ ਕੌਰ ਨੂੰ ਆਪਣੀ ਕਾਰ ਵਿਚ ਬਿਠਾ ਕੇ ਲੈ ਗਿਆ ਤੇ ਕਰੀਬ 2 ਘੰਟੇ ਬਾਅਦ ਰਾਹਗੀਰਾਂ ਨੇ ਮੁਦਈ ਨੂੰ ਦੱਸਿਆ ਕਿ ਇੱਕ ਬਿਰਧ ਔਰਤ ਦੀ ਲਾਸ਼ ਅਮਲੋਹ ਸਾਈਡ ਨੂੰ ਜਾਂਦਿਆ ਨੇੜੇ ਮੱਕੀ ਦੇ ਖੇਤਾਂ ਵਿੱਚ ਪਈ ਹੈ। ਜਦੋਂ ਮੈਂ ਜਾ ਕੇ ਦੇਖਿਆ ਤਾਂ ਲਾਸ਼ ਉਸ ਦੀ ਮਾਤਾ ਦੀ ਸੀ। ਉਨ੍ਹਾਂ ਦੱਸਿਆ ਕਿ ਮੇਰੀ ਮਾਤਾ ਹਰਮਿੰਦਰ ਕੌਰ ਦੇ ਗਹਿਣੇ ਤੇ ਮੋਬਾਇਲ਼ ਫੋਨ ਗਾਇਬ ਸੀ, ਨੱਕ ਤੇ ਕੰਨ ਵਿਚੋਂ ਖੂਨ ਨਿਕਲਿਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਰਣਬੀਰ ਸਿੰਘ ਨਸ਼ੇ ਕਰਨ ਦਾ ਆਦਿ ਹੈ, ਜਿਸ ਨੇ ਨਸ਼ੇ ਦੀ ਪੂਰਤੀ ਲਈ ਆਪਣੀ ਦਾਦੀ ਹਰਮਿੰਦਰ ਕੌਰ ਦਾ ਕਤਲ ਕਰਕੇ ਪਹਿਣੇ ਸੋਨੇ ਦੇ ਗਹਿਣੇ ਤੇ ਮੋਬਾਈਲ ਫੋਨ ਚੋਰੀ ਕਰਕੇ ਲੈ ਗਿਆ ਹੈ। ਜਿਸ 'ਤੇ ਰਣਬੀਰ ਸਿੰਘ ਖਿਲਾਫ ਧਾਰਾ 302,404 ਆਈ.ਪੀ.ਸੀ ਦਰਜ ਕਰਕੇ ਦੋਸ਼ੀ ਰਣਬੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿਚ ਵਰਤੀ ਗਈ ਕਾਰ, ਚੋਰੀ ਕੀਤਾ ਮੋਬਾਇਲ, ਗਹਿਣੇ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਸੁਰੱਖਿਆ ਦੇ ਮੱਦੇਨਜ਼ਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦੇਰ ਰਾਤ ਦਿੱਲੀ ਤੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਲਿਆਂਦਾ
ਇਹ ਵੀ ਪੜ੍ਹੋ : ਭਗਵੰਤ ਮਾਨ ਹੁਣ NHAI ਦੇ ਟੋਲ ਪਲਾਜ਼ਿਆਂ ਮਗਰ ਪਏ, ਕੇਂਦਰ ਨੂੰ ਕਿਹਾ ਧੱਕੇਸ਼ਾਹੀ ਬੰਦ ਕਰਵਾਓ, ਇੱਥੇ ਨਹੀਂ ਚੱਲਣ ਦੇਣੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ