ਪੜਚੋਲ ਕਰੋ

ਪਟਿਆਲਾ ਦੇ ਰਸੂਲਪੁਰ 'ਚ ਚੱਲੀਆਂ ਗੋਲੀਆਂ, ਜ਼ਖ਼ਮੀਆਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ, ਸਰਕਾਰ 'ਤੇ ਲਾਏ ਗੰਭੀਰ ਦੋਸ਼

Patiala news: ਪਟਿਆਲਾ ਦੇ ਰਸੂਲਪੁਰ 'ਚ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੌਰਾਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਹਨ।

Patiala news: ਪਟਿਆਲਾ ਦੇ ਰਸੂਲਪੁਰ 'ਚ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗਲੀ ਵਿੱਚ ਗੇਟ ਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਇੱਕ ਧਿਰ ਵਲੋਂ ਆਪਣੇ ਸਾਥੀਆਂ ਨਾਲ ਰੱਲ ਕੇ ਪੀੜਤ ਪੱਖ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਦੌਰਾਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉੱਥੇ ਹੀ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਜਿਸ ਕਰਕੇ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। 

ਇਸ ਹਮਲੇ ਬਾਰੇ ਪੀੜਤ ਪੱਖ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਹਮਲਾ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਕਹਿਣ 'ਤੇ ਹੋਇਆ ਹੈ। ਉਨ੍ਹਾਂ ਕਿਹਾ ਕਿ ਗੇਟ ਲਾਉਣ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਹੈ, ਅਸੀਂ ਇਸ ਬਾਰੇ ਵਾਰ-ਵਾਰ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਕੁਝ ਲੋਕ ਇੱਥੇ ਆ ਕੇ ਮਾਹੌਲ ਖ਼ਰਾਬ ਕਰ ਸਕਦੇ ਹਨ ਪਰ ਉਨ੍ਹਾਂ ਨੇ ਸਾਫ਼ ਕਹਿ ਦਿੱਤਾ ਕਿ ਸਾਡੇ 'ਤੇ ਪ੍ਰੈਸ਼ਰ ਨਹੀਂ ਹੈ, ਅਸੀਂ ਕੁਝ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਰਾਜਪਾਲ ਨੂੰ ਕੀਤੀ ਅਪੀਲ, ਅਹੁਦੇ ਦੀ ਵਰਤੋਂ ਕਰਕੇ ਕੇਂਦਰ ਤੋਂ ਮੰਗੋ 10 ਹਜ਼ਾਰ ਕਰੋੜ ਦੀ ਸਹਾਇਤਾ

ਇੱਕ ਪਾਸੇ ਜਿਹੜੇ ਵਿਅਕਤੀ ਨੂੰ ਗੋਲੀ ਲੱਗੀ ਹੈ ਉਸ ਦੀ ਭੈਣ ਹਸਪਤਾਲ ਪਹੁੰਚੀ ਤੇ ਉਸ ਨੇ ਸਰਕਾਰ 'ਤੇ ਗੁੱਸਾ ਕੱਢਦਿਆਂ ਕਿਹਾ ਆਪ ਪਾਰਟੀ ਦੇ ਵਿਧਾਇਕ ਪਿੰਡਾਂ ਦੇ ਲੋਕਾਂ 'ਤੇ ਗੋਲੀਆਂ ਚਲਵਾ ਰਹੇ ਹਨ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। 

ਉੱਥੇ ਹੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਨ 'ਤੇ ਰਸੂਲਪੁਰ ਜੋੜਾ ਪਿੰਡ ਵਿੱਚ ਲੜਾਈ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਦੀ ਟੀਮ ਉੱਥੇ ਪਹੁੰਚੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਦੀ ਟੀਮ ਮੌਕੇ 'ਤੇ ਨਾ ਪਹੁੰਚਦੀ ਤਾਂ ਘਟਨਾ ਹੋਰ ਜ਼ਿਆਦਾ ਗੰਭੀਰ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਲੋਕਾਂ ਨੂੰ ਰਾਊਂਡ ਅੱਪ ਕੀਤਾ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਛੇਤੀ ਹੀ ਪੀੜਤਾਂ ਨੂੰ ਇਨਸਾਫ਼ ਮਿਲੇਗਾ। 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: ਪੰਜਾਬ ਰਾਜ ਬਿਜਲੀ ਨਿਗਮ ਦੇ ਡਾਇਰੈਕਟਰ ਜਸਬੀਰ ਸਿੰਘ ਸੁਰ ਸਿੰਘ ਨੇ ਸੰਭਾਲਿਆ ਆਪਣਾ ਅਹੁਦਾ

ਟਾਪ ਹੈਡਲਾਈਨ

Rajpura Firing ਮਾਮਲੇ 'ਚ 2 ਸ਼ੂਟਰ ਮੁਠਭੇੜ ਤੋਂ ਬਾਅਦ ਕਾਬੂ, ਇੱਕ ਦੇ ਪੈਰ 'ਚ ਲੱਗੀ ਗੋਲੀ 
Rajpura Firing ਮਾਮਲੇ 'ਚ 2 ਸ਼ੂਟਰ ਮੁਠਭੇੜ ਤੋਂ ਬਾਅਦ ਕਾਬੂ, ਇੱਕ ਦੇ ਪੈਰ 'ਚ ਲੱਗੀ ਗੋਲੀ 
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
 Rajpura Firing News : ਪ੍ਰਾਪਰਟੀ ਡੀਲਰ ਦੇ ਦਫ਼ਤਰ 'ਤੇ ਦਿਨ ਦਿਹਾੜੇ ਫਾਇਰਿੰਗ, 2 ਨਕਾਬਪੋਸ਼ਾਂ ਨੇ ਚਲਾਈਆਂ 8 ਗੋਲੀਆਂ 
Rajpura Firing News : ਪ੍ਰਾਪਰਟੀ ਡੀਲਰ ਦੇ ਦਫ਼ਤਰ 'ਤੇ ਦਿਨ ਦਿਹਾੜੇ ਫਾਇਰਿੰਗ, 2 ਨਕਾਬਪੋਸ਼ਾਂ ਨੇ ਚਲਾਈਆਂ 8 ਗੋਲੀਆਂ 
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਥਾਣਾ ਮੁੱਖੀਆਂ ਸਣੇ ਕਈ ਚੌਕੀਆਂ ਦੇ ਇੰਚਾਰਜ ਬਦਲੇ; ਜਾਣੋ ਕਿੱਥੇ ਹੋਏ ਤਬਾਦਲੇ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਥਾਣਾ ਮੁੱਖੀਆਂ ਸਣੇ ਕਈ ਚੌਕੀਆਂ ਦੇ ਇੰਚਾਰਜ ਬਦਲੇ; ਜਾਣੋ ਕਿੱਥੇ ਹੋਏ ਤਬਾਦਲੇ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਵੱਡੀ ਖ਼ਬਰ! ਚੈਕਿੰਗ ਦੌਰਾਨ ਗੱਡੀ ‘ਚੋਂ ਮਿਲੇ 62 ਲੱਖ ਰੁਪਏ, 2 ਨੌਜਵਾਨ ਗ੍ਰਿਫਤਾਰ; ਮੱਚੀ ਤਰਥੱਲੀ
ਪੰਜਾਬ ਤੋਂ ਵੱਡੀ ਖ਼ਬਰ! ਚੈਕਿੰਗ ਦੌਰਾਨ ਗੱਡੀ ‘ਚੋਂ ਮਿਲੇ 62 ਲੱਖ ਰੁਪਏ, 2 ਨੌਜਵਾਨ ਗ੍ਰਿਫਤਾਰ; ਮੱਚੀ ਤਰਥੱਲੀ
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਦੋਫਾੜ ਹੋਣ ਦੇ ਆਸਾਰ, ਸਾਂਸਦ ਸੁਖਜਿੰਦਰ ਰੰਧਾਵਾ ਪਹੁੰਚੇ ਦਿੱਲੀ; ਸਾਬਕਾ CM ਨੇ ਸੱਦ ਲਈ ਮੀਟਿੰਗ
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਦੋਫਾੜ ਹੋਣ ਦੇ ਆਸਾਰ, ਸਾਂਸਦ ਸੁਖਜਿੰਦਰ ਰੰਧਾਵਾ ਪਹੁੰਚੇ ਦਿੱਲੀ; ਸਾਬਕਾ CM ਨੇ ਸੱਦ ਲਈ ਮੀਟਿੰਗ
ਨਸ਼ੇ 'ਚ ਧੁੱਤ ਪੁਲਿਸ ਮੁਲਾਜ਼ਮ ਦਾ ਕਾਰਾ, BJP ਆਗੂ ਦੀ ਕਾਰ ਨੂੰ ਮਾਰੀ ਟੱਕਰ, ਹੋਇਆ ਹੰਗਾਮਾ; ਮੱਚੀ ਹਫੜਾ-ਦਫੜੀ
ਨਸ਼ੇ 'ਚ ਧੁੱਤ ਪੁਲਿਸ ਮੁਲਾਜ਼ਮ ਦਾ ਕਾਰਾ, BJP ਆਗੂ ਦੀ ਕਾਰ ਨੂੰ ਮਾਰੀ ਟੱਕਰ, ਹੋਇਆ ਹੰਗਾਮਾ; ਮੱਚੀ ਹਫੜਾ-ਦਫੜੀ
ਭਾਜਪਾ ਦੀ ਕੇਂਦਰੀ ਟੀਮ 'ਚ ਹੋ ਸਕਦਾ ਵੱਡਾ ਫੇਰਬਦਲ! ਭਾਜਪਾ ਪ੍ਰਧਾਨ ਨਿਤੀਨ ਨਵੀਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਭਾਜਪਾ ਦੀ ਕੇਂਦਰੀ ਟੀਮ 'ਚ ਹੋ ਸਕਦਾ ਵੱਡਾ ਫੇਰਬਦਲ! ਭਾਜਪਾ ਪ੍ਰਧਾਨ ਨਿਤੀਨ ਨਵੀਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਪੰਜਾਬ ਪੁਲਿਸ ਦੇ ASI ਦੀ ਦਰਦਨਾਕ ਮੌਤ, ਮੱਚੀ ਸਨਸਨੀ
ਪੰਜਾਬ ਪੁਲਿਸ ਦੇ ASI ਦੀ ਦਰਦਨਾਕ ਮੌਤ, ਮੱਚੀ ਸਨਸਨੀ
ਸੀਰੀਆ ਦੀ ਰਾਜਧਾਨੀ ਦੇ ਕੈਫੇ 'ਚ ਹੋਇਆ ਵੱਡਾ ਧਮਾਕਾ, 9 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਸੀਰੀਆ ਦੀ ਰਾਜਧਾਨੀ ਦੇ ਕੈਫੇ 'ਚ ਹੋਇਆ ਵੱਡਾ ਧਮਾਕਾ, 9 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
Gold-Silver Rate: ਅੱਜ ਵੀ ਮੁੱਧੇ ਮੂੰਹ ਡਿੱਗਿਆ ਸੋਨਾ, 1300 ਰੁਪਏ ਸਸਤਾ ਹੋਇਆ ਸੋਨਾ; ਚਾਂਦੀ 3000 ਰੁਪਏ ਹੋਈ ਮਹਿੰਗੀ
Gold-Silver Rate: ਅੱਜ ਵੀ ਮੁੱਧੇ ਮੂੰਹ ਡਿੱਗਿਆ ਸੋਨਾ, 1300 ਰੁਪਏ ਸਸਤਾ ਹੋਇਆ ਸੋਨਾ; ਚਾਂਦੀ 3000 ਰੁਪਏ ਹੋਈ ਮਹਿੰਗੀ
ਪੰਜਾਬ ਤੋਂ ਵੱਡੀ ਖ਼ਬਰ! ਨਾਇਬ ਤਹਿਸੀਲਦਾਰ ਦਾ ਰੀਡਰ ਰਿਸ਼ਵਤ ਲੈਂਦਿਆਂ ਗ੍ਰਿਫਤਾਰ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! ਨਾਇਬ ਤਹਿਸੀਲਦਾਰ ਦਾ ਰੀਡਰ ਰਿਸ਼ਵਤ ਲੈਂਦਿਆਂ ਗ੍ਰਿਫਤਾਰ; ਮੱਚਿਆ ਹੜਕੰਪ
Embed widget