Sangrur News: ਮਾਲੇਰਕੋਟਲਾ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਜੀਜੇ ਨੇ ਆਪਣੀ ਸਾਲੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਉਸ ਨੇ ਆਪਣੇ ਸਾਲੇ ਤੇ ਸਾਂਢੂ ਉਪਰ ਵੀ ਹਮਲਾ ਕਰਕੇ ਜਖ਼ਮੀ ਕਰ ਦਿੱਤਾ। ਮੁਲਜ਼ਮ ਨੇ ਇਹ ਹਮਲਾ ਪਤਨੀ ਵੱਲੋਂ ਕਿਸੇ ਹੋਰ ਨਾਲ ਵਿਆਹ ਕਰਵਾਉਣ ਤੋਂ ਨਾਰਾਜ਼ ਹੋ ਕੇ ਕੀਤਾ।


ਹਾਸਲ ਜਾਣਕਾਰੀ ਮੁਤਾਬਕ ਤਲਾਕ ਤੋਂ ਬਾਅਦ ਪਤਨੀ ਵੱਲੋਂ ਕਿਸੇ ਹੋਰ ਨਾਲ ਵਿਆਹ ਕਰਵਾਉਣ ਤੋਂ ਨਾਰਾਜ਼ ਹੋਏ ਵਿਅਕਤੀ ਨੇ ਰਾਤ ਵੇਲੇ ਝੁੱਗੀ ’ਚ ਸੌਂ ਰਹੀ ਆਪਣੀ ਸਾਲੀ, ਸਾਂਢੂ ਤੇ ਸਾਲੇ ’ਤੇ ਤੇਜ਼ਧਾਰ ਕੁਹਾੜੀ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਜ਼ਖ਼ਮੀ ਸਾਲੀ ਦੀ ਮੌਤ ਹੋ ਗਈ, ਜਦਕਿ ਸਾਲਾ ਤੇ ਸਾਂਢੂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਮਾਲੇਰਕੋਟਲਾ ’ਚ ਦਾਖ਼ਲ ਕਰਵਾਇਆ ਗਿਆ। ਉੱਥੇ ਇੱਕ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਤੇ ਬਾਅਦ ’ਚ ਪੀਜੀਆਈ ਰੈਫਰ ਕਰ ਦਿੱਤਾ ਹੈ।


ਹਾਸਲ ਜਾਣਕਾਰੀ ਮੁਤਾਬਕ ਰਾਜ ਕੁਮਾਰ ਪੁੱਤਰ ਸੁੱਖਾ ਨਿਵਾਸੀ ਬਲਾਚੌਰ ਐਸਬੀਐਸ ਨਗਰ ਦਾ ਵਿਆਹ ਮਾਲੇਰਕੋਟਲਾ ਦੀ ਰੱਜੀ ਨਾਂ ਦੀ ਲੜਕੀ ਨਾਲ ਹੋਇਆ ਸੀ। ਕੁਝ ਸਮਾਂ ਪਹਿਲਾਂ ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ। ਇਸ ਤੋਂ ਬਾਅਦ ਲੜਕੀ ਦੇ ਘਰ ਵਾਲਿਆਂ ਨੇ ਉਸ ਦਾ ਵਿਆਹ ਕਿਤੇ ਹੋਰ ਕਰ ਦਿੱਤਾ। ਇਸ ਤੋਂ ਰਾਜ ਕੁਮਾਰ ਨਾਰਾਜ਼ ਸੀ।


ਇਹ ਵੀ ਪੜ੍ਹੋ: SYL War: ਸੀਐਮ ਭਗਵੰਤ ਮਾਨ ਦੇ ਟਵੀਟ ਤੋਂ ਬਾਅਦ ਪ੍ਰਤਾਪ ਬਾਜਵਾ ਵੀ ਹੋਏ ਸਿੱਧੇ, ਖੇਤਾਂ 'ਚ ਪਾਣੀ ਲਾਉਣ ਵਾਲੀ ਗੱਲ 'ਤੇ ਕੱਸਿਆ ਤੰਜ  


ਉਹ ਬਦਲਾ ਲੈਣ ਲਈ ਬਲਾਚੌਰ ਤੋਂ ਮਾਲੇਰਕੋਟਲਾ ਪੁੱਜਾ ਤੇ ਅੱਧੀ ਰਾਤ ਤਕ ਸ਼ਰਾਬ ਪੀ ਕੇ ਘੁੰਮਦਾ ਰਿਹਾ। ਰਾਤ ਕਰੀਬ ਦੋ ਵਜੇ ਦੇ ਆਸਪਾਸ ਉਸ ਨੇ ਸਰੋਦ ਰੋਡ ਸਾਹਮਣੇ ਝੁੱਗੀਆਂ ’ਚ ਸੌਂ ਰਹੇ ਆਪਣੇ ਸਹੁਰਾ ਪਰਿਵਾਰ ’ਤੇ ਕੁਹਾੜੀ ਨਲਾ ਹਮਲਾ ਕਰ ਦਿੱਤਾ। ਮੰਜੇ ’ਤੇ ਦੋ ਬੱਚੀਆਂ ਨਾਲ ਸੌਂ ਰਹੀ ਸਾਲੀ ਮੀਨਾ ਦੇ ਸਿਰ ’ਤੇ ਕੁਹਾੜੀ ਨਾਲ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ।


ਉਸ ਤੋਂ ਬਾਅਦ ਮੀਨਾ ਦੇ ਪਤੀ ਹਨੀ ਤੇ ਛੋਟੇ ਸਾਲੇ ਰਵੀ ਦੇ ਸਿਰ ’ਤੇ ਵਾਰ ਕੀਤੇ। ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਰੌਲ਼ਾ ਪਾਉਣ ’ਤੇ ਆਸਪਾਸ ਦੇ ਲੋਕ ਜਮ੍ਹਾਂ ਹੋ ਗਏ। ਉਨ੍ਹਾਂ ਮੁਲਜ਼ਮ ਰਾਜ ਕੁਮਾਰ ਨੂੰ ਫੜ ਕੇ ਰੱਸੀ ਨਾਲ ਬੰਨ੍ਹ ਲਿਆ। ਇਸ ਤੋਂ ਬਾਅਦ ਨਗਰ ਕੌਂਸਲ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਇਕਬਾਲ ਫ਼ੌਜੀ ਨੇ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ। ਮੁਲਜ਼ਮ ਰਾਜ ਕੁਮਾਰ ਨਸ਼ੇ ’ਚ ਇੰਨਾ ਧੁੱਤ ਸੀ ਕਿ ਉਹ ਵਾਰ-ਵਾਰ ਕੰਧ ’ਚ ਆਪਣਾ ਸਿਰ ਮਾਰ ਰਿਹਾ ਸੀ।


ਮਾਲੇਰਕੋਟਲਾ ਤੇ ਰਵੀ ਦਾ ਪੀਜੀਆਈ ਚੰਡੀਗੜ੍ਹ ’ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਦੂਜੇ ਪਾਸੇ ਲੋਕਾਂ ਵੱਲੋਂ ਕੁੱਟਮਾਰ ਦੀ ਵਜ੍ਹਾ ਨਾਲ ਜ਼ਖ਼ਮੀ ਹੋਇਆ ਮੁਲਜ਼ਮ ਰਾਜ ਕੁਮਾਰ ਵੀ ਸਰਕਾਰੀ ਹਸਪਤਾਲ ਮਾਲੇਰਕੋਟਲਾ ’ਚ ਦਾਖ਼ਲ ਹੈ। ਪੁਲਿਸ ਨੇ ਰਾਜ ਕੁਮਾਰ ਖ਼ਿਲਾਫ਼ ਰਵੀ ਦੇ ਬਿਆਨਾਂ ਦੇ ਆਧਾਰ ’ਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਨੇ ਮੌਕੇ ਤੋਂ ਹੱਤਿਆ ’ਚ ਵਰਤੀ ਕੁਹਾੜੀ ਵੀ ਬਰਾਮਦ ਕਰ ਲਈ। ਜਦੋਂ ਇਸ ਸਬੰਧੀ ਐਸਐਚਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ ਹੋਰ ਡੀਐਸਪੀ ਨੇ ਫੋਨ ਨਹੀਂ ਚੁੱਕਿਆ।


ਇਹ ਵੀ ਪੜ੍ਹੋ: Punjab News: ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ 'ਨਾਪਾਕ' ਰਿਸ਼ਤਾ! ਹਾਈਕੋਰਟ ਨੇ ਸਰਕਾਰ ਤੇ ਪੁਲਿਸ ਨੂੰ ਨਸੀਹਤ ਦਿੰਦਿਆਂ ਕਹਿ ਦਿੱਤੀ ਵੱਡੀ ਗੱਲ