ਪੜਚੋਲ ਕਰੋ

Sangrur News: ਘਰ ਨੂੰ ਜ਼ਿੰਦਰੇ ਲਾ ਸਾਰਾ ਪਰਿਵਾਰ ਪਹੁੰਚਿਆ ਪੈਲੇਸ, ਪਿੱਛੋਂ ਚੋਰਾਂ ਨੇ ਵਿਆਹ ਵਾਲੇ ਘਰ ਕਰ ਦਿੱਤਾ ਵੱਡਾ ਕਾਰਾ

Punjab News: ਚਮਕੌਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਰ ਵਿੱਚ ਲੜਕੇ ਦਾ ਵਿਆਹ ਸੀ। ਪਰਿਵਾਰਕ ਮੈਂਬਰ ਘਰ ਨੂੰ ਜਿੰਦਰਾ ਲਾ ਕੇ ਸਾਰੇ ਪਰਿਵਾਰ ਸਮੇਤ ਚੀਮਾ ਵਿਖੇ ਪੈਲੇਸ ਵਿੱਚ ਬਾਰਾਤ ਚਲੇ ਗਏ।

Sangrur News: ਸੰਗਰੂਰ ਦੇ ਲਹਿਗਾਗਾ ਇਲਾਕੇ 'ਚ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਚਿੱਟੇ ਦਿਨ ਚੋਰ ਵਿਆਹ ਵਾਲੇ ਘਰ 'ਚੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਥਾਣਾ ਛਾਜਲੀ ਦੇ ਪੂਨੀਆ ਪੱਤੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਚਮਕੌਰ ਸਿੰਘ ਦੇ ਵਿਆਹ ਵਾਲੇ ਘਰ ਵਿੱਚੋਂ ਚੋਰ ਅਲਮਾਰੀ ਤੋੜ ਕੇ ਉਸ ਵਿੱਚ ਪਏ ਸੱਤ ਤੋਲੇ ਸੋਨੇ ਦੇ ਗਹਿਣੇ ਤੇ ਕੁਝ ਨਕਦੀ ਲੈ ਗਏ। 

ਚਮਕੌਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਰ ਵਿੱਚ ਲੜਕੇ ਦਾ ਵਿਆਹ ਸੀ। ਪਰਿਵਾਰਕ ਮੈਂਬਰ ਘਰ ਨੂੰ ਜਿੰਦਰਾ ਲਾ ਕੇ ਸਾਰੇ ਪਰਿਵਾਰ ਸਮੇਤ ਚੀਮਾ ਵਿਖੇ ਪੈਲੇਸ ਵਿੱਚ ਬਾਰਾਤ ਚਲੇ ਗਏ। ਘਰ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ। ਜਦੋਂ ਉਹ ਸ਼ਾਮ ਨੂੰ ਬਾਰਾਤ ਤੋਂ ਘਰ ਪਰਤੇ ਤਾਂ ਕਮਰਿਆਂ ਤੇ ਅਲਮਾਰੀ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਘਰ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ।

ਉਨ੍ਹਾਂ ਨੇ ਦੱਸਿਆ ਕਿ ਅਲਮਾਰੀ ਵਿੱਚ ਪਏ ਸੋਨੇ ਦੇ ਗਹਿਣੇ ਤੇ ਨਕਦੀ ਗਾਇਬ ਸੀ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਕਰੀਬ ਚਾਰ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਚੋਰ ਜ਼ਿੰਦਰੇ ਤੋੜਨ ਲਈ ਵਰਤਿਆ ਸਰੀਆ ਤੇ ਨਟ ਖੋਲ੍ਹਣ ਵਾਲੀ ਚਾਬੀ ਵੀ ਘਟਨਾ ਸਥਾਨ 'ਤੇ ਛੱਡ ਗਏ। 

ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕਰਕੇ ਚੋਰਾਂ ਨੂੰ ਜਲਦੀ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵਿਆਹ ਵਾਲੇ ਘਰ ਚੋਰੀ ਹੋਣ ਕਾਰਨ ਖ਼ੁਸ਼ੀਆਂ ਦਾ ਮਾਹੌਲ ਨਮੋਸ਼ੀ ਵਿੱਚ ਬਦਲ ਗਿਆ। ਘਟਨਾ ਸਥਾਨ 'ਤੇ ਮੌਜੂਦ ਵਿਅਕਤੀਆਂ ਨੇ ਚੋਰੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਆਪਣੇ ਘਰ ਵਿੱਚ ਵੀ ਲੋਕ ਮਹਿਫ਼ੂਜ਼ ਨਹੀਂ ਹਨ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਵੱਡੀ ਖ਼ਬਰ! ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਫੜੀ, 3100 ਕਿਲੋ ਚੂਰਾ ਪੋਸਤ ਬਰਾਮਦ; ਮੱਚਿਆ ਹੜਕੰਪ
ਵੱਡੀ ਖ਼ਬਰ! ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਫੜੀ, 3100 ਕਿਲੋ ਚੂਰਾ ਪੋਸਤ ਬਰਾਮਦ; ਮੱਚਿਆ ਹੜਕੰਪ
ਅੱਜ 28 ਮਾਰਚ ਨੂੰ ਪੇਸ਼ ਹੋਵੇਗਾ SGPC ਬਜਟ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
ਅੱਜ 28 ਮਾਰਚ ਨੂੰ ਪੇਸ਼ ਹੋਵੇਗਾ SGPC ਬਜਟ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
Big News: ਵੱਡੀ ਖਬਰ, 1 ਅਪ੍ਰੈਲ ਤੋਂ ਲੱਗੇਗਾ ਮਹਿੰਗਾਈ ਦਾ ਝਟਕਾ, ਜ਼ਮੀਨ ਦੀ ਰਜਿਸਟ੍ਰੀ-ਸ਼ਰਾਬ ਸਣੇ ਕਮਿਊਨਿਟੀ ਸੈਂਟਰ ਹੋਣਗੇ ਮਹਿੰਗੇ; ਪ੍ਰਸ਼ਾਸਨ ਵੱਲੋਂ...
ਵੱਡੀ ਖਬਰ, 1 ਅਪ੍ਰੈਲ ਤੋਂ ਲੱਗੇਗਾ ਮਹਿੰਗਾਈ ਦਾ ਝਟਕਾ, ਜ਼ਮੀਨ ਦੀ ਰਜਿਸਟ੍ਰੀ-ਸ਼ਰਾਬ ਸਣੇ ਕਮਿਊਨਿਟੀ ਸੈਂਟਰ ਹੋਣਗੇ ਮਹਿੰਗੇ; ਪ੍ਰਸ਼ਾਸਨ ਵੱਲੋਂ...
Chandigarh News: ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਧਮਾਕੇ ਦੀ ਆਵਾਜ਼ ਸੁਣ ਇਲਾਕੇ 'ਚ ਫੈਲੀ ਦਹਿਸ਼ਤ... 
ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਧਮਾਕੇ ਦੀ ਆਵਾਜ਼ ਸੁਣ ਇਲਾਕੇ 'ਚ ਫੈਲੀ ਦਹਿਸ਼ਤ... 

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਲੱਗ ਗਈਆਂ ਸਖ਼ਤ ਪਾਬੰਦੀਆਂ; ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ...
ਪੰਜਾਬ ਤੋਂ ਵੱਡੀ ਖਬਰ, ਲੱਗ ਗਈਆਂ ਸਖ਼ਤ ਪਾਬੰਦੀਆਂ; ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ...
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
AI Training Program 2026 : ਹੁਣ AI ਨਾਲ ਬਣਾਓ ਕਰੀਅਰ, 15 ਹਜ਼ਾਰ ਸਕਾਲਰਸ਼ਿਪ ਨਾਲ ਸ਼ੁਰੂ ਹੋਵੇਗਾ ਵੱਡਾ ਪ੍ਰੋਗਰਾਮ
AI Training Program 2026 : ਹੁਣ AI ਨਾਲ ਬਣਾਓ ਕਰੀਅਰ, 15 ਹਜ਼ਾਰ ਸਕਾਲਰਸ਼ਿਪ ਨਾਲ ਸ਼ੁਰੂ ਹੋਵੇਗਾ ਵੱਡਾ ਪ੍ਰੋਗਰਾਮ
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ 'ਤੇ ਹਮਲਾ; ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ 'ਤੇ ਹਮਲਾ; ਲੋਕਾਂ 'ਚ ਫੈਲੀ ਦਹਿਸ਼ਤ...
US Iran War : ਈਰਾਨ ਯੁੱਧ ਦਾ ਅਸਰ ! ਛੋਲੇ ਭਟੂਰੇ ਤੋਂ ਲੈ ਕੇ ਲਿੱਟੀ ਚੋਖਾ ਤੱਕ ਦਿੱਲੀ 'ਚ ਮਹਿੰਗਾ ਹੋਇਆ ਸਟ੍ਰੀਟ ਫੂਡ
US Iran War : ਈਰਾਨ ਯੁੱਧ ਦਾ ਅਸਰ ! ਛੋਲੇ ਭਟੂਰੇ ਤੋਂ ਲੈ ਕੇ ਲਿੱਟੀ ਚੋਖਾ ਤੱਕ ਦਿੱਲੀ 'ਚ ਮਹਿੰਗਾ ਹੋਇਆ ਸਟ੍ਰੀਟ ਫੂਡ
Former Punjab minister Death : ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ, ਕੈਪਟਨ ਸਰਕਾਰ ਵੇਲੇ ਰਹੇ ਵਿੱਤ ਮੰਤਰੀ
Former Punjab minister Death : ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ, ਕੈਪਟਨ ਸਰਕਾਰ ਵੇਲੇ ਰਹੇ ਵਿੱਤ ਮੰਤਰੀ
CBI ਰਾਡਾਰ 'ਤੇ ਪੰਜਾਬ ਦੇ ਕਈ IAS-IPS ਅਧਿਕਾਰੀ , ਸਸਪੈਂਡ DIG ਦੇ ਕੇਸ ਦੀ ਜਾਂਚ 'ਚ ਮਿਲੇ ਸਬੂਤ , ਮੋਬਾਈਲ ਜ਼ਬਤ ਕਰਨ ਦੀ ਮੰਗੀ ਇਜਾਜ਼ਤ
CBI ਰਾਡਾਰ 'ਤੇ ਪੰਜਾਬ ਦੇ ਕਈ IAS-IPS ਅਧਿਕਾਰੀ , ਸਸਪੈਂਡ DIG ਦੇ ਕੇਸ ਦੀ ਜਾਂਚ 'ਚ ਮਿਲੇ ਸਬੂਤ , ਮੋਬਾਈਲ ਜ਼ਬਤ ਕਰਨ ਦੀ ਮੰਗੀ ਇਜਾਜ਼ਤ
 WhatsApp ਲਿਆਇਆ ਕਮਾਲ ਦਾ ਫ਼ੀਚਰ ,ਇੱਕ ਕਲਿੱਕ ਨਾਲ ਮੈਸੇਜ ਪੜ੍ਹਨਾ ਆਸਾਨ , ਸੁਰੱਖਿਆ ਦੀ ਪੂਰੀ ਗਰੰਟੀ 
 WhatsApp ਲਿਆਇਆ ਕਮਾਲ ਦਾ ਫ਼ੀਚਰ ,ਇੱਕ ਕਲਿੱਕ ਨਾਲ ਮੈਸੇਜ ਪੜ੍ਹਨਾ ਆਸਾਨ , ਸੁਰੱਖਿਆ ਦੀ ਪੂਰੀ ਗਰੰਟੀ 
Embed widget