UP Election 2022 First Phase : ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ (UP Election 2022 ) ਦੇ ਪਹਿਲੇ ਪੜਾਅ ਲਈ ਵੋਟਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ। ਪਹਿਲੇ ਗੇੜ ਲਈ ( UP Election 2022 First Phase ) ਅੱਜ ਯੂਪੀ ਦੀਆਂ 58 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਮੁਜ਼ੱਫਰਨਗਰ ਤੋਂ ਇਕ ਤਸਵੀਰ ਸਾਹਮਣੇ ਆਈ, ਜਿਸ 'ਚ 105 ਸਾਲ ਦੀ ਬਜ਼ੁਰਗ ਔਰਤ ਆਪਣੀ ਵੋਟ ਪਾਉਣ ਲਈ ਬੂਥ 'ਤੇ ਪਹੁੰਚੀ। ਬਜ਼ੁਰਗ ਔਰਤ ਨੇ ਕਿਹਾ ਕਿ ਉਸ ਨੇ ਵਿਕਾਸ ਅਤੇ ਸੁਰੱਖਿਆ ਲਈ ਵੋਟ ਪਾਈ ਹੈ।
ਇਸ ਤਸਵੀਰ ਵਿੱਚ ਪਰਿਵਾਰਕ ਮੈਂਬਰ ਇਸ ਬਜ਼ੁਰਗ ਔਰਤ ਨੂੰ ਫੜੇ ਹੋਏ ਦਿਖਾਈ ਦੇ ਰਹੇ ਹਨ। ਔਰਤ ਨੂੰ ਚੁੱਕਣ ਅਤੇ ਬੂਥ ਤੱਕ ਲਿਆਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ। ਆਪਣੀ ਵੋਟ ਪਾਉਣ ਤੋਂ ਬਾਅਦ ਜਦੋਂ ਮਹਿਲਾ ਬਾਹਰ ਆ ਰਹੀ ਸੀ ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੂਬੇ ਦੀ ਸੁਰੱਖਿਆ ਅਤੇ ਵਿਕਾਸ ਲਈ ਆਪਣੀ ਵੋਟ ਪਾਈ ਹੈ।
ਉਥੇ ਹੀ ਮੁਜ਼ੱਫਰਨਗਰ 'ਚ ਆਪਣੇ ਵਿਆਹ ਤੋਂ ਠੀਕ ਪਹਿਲਾਂ ਇਕ ਲਾੜਾ ਆਪਣੀ ਵੋਟ ਪਾਉਣ ਲਈ ਵਿਆਹ ਦੇ ਕੱਪੜਿਆਂ 'ਚ ਪੋਲਿੰਗ ਸਟੇਸ਼ਨ ਪਹੁੰਚਿਆ। ਇਸ ਲਾੜੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਵੀਡੀਓ 'ਚ ਅੰਕੁਰ ਬਾਲੀਅਨ ਨਾਂ ਦਾ ਲਾੜਾ ਕਹਿ ਰਿਹਾ ਹੈ ਕਿ ਪਹਿਲਾਂ ਵੋਟ , ਉਸ ਤੋਂ ਬਾਅਦ ਦੁਲਹਨ , ਫਿਰ ਹੀ ਸਭ ਕੁਝ ਹੋਵੇਗਾ।
ਰਿਪੋਰਟ ਮੁਤਾਬਕ ਪਹਿਲੇ ਪੜਾਅ 'ਚ ਸਵੇਰੇ 11 ਵਜੇ ਤੱਕ 20.03 ਫੀਸਦੀ ਵੋਟਿੰਗ ਹੋਈ ਹੈ। 11 ਜ਼ਿਲ੍ਹਿਆਂ ਦੀਆਂ 58 ਸੀਟਾਂ ਲਈ ਵੋਟਿੰਗ ਚੱਲ ਰਹੀ ਹੈ। ਵੱਖ-ਵੱਖ ਪਾਰਟੀਆਂ ਦੇ 623 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਅਤੇ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ 2.28 ਕਰੋੜ ਵੋਟਰ ਕਰਨਗੇ। ਰਾਜ ਵਿੱਚ ਸੱਤ ਪੜਾਵਾਂ ਵਿੱਚ ਚੋਣਾਂ ਹੋਣੀਆਂ ਹਨ। ਅੰਤਿਮ ਪੜਾਅ ਲਈ ਵੋਟਿੰਗ 7 ਮਾਰਚ ਨੂੰ ਹੋਵੇਗੀ, ਜਦਕਿ ਨਤੀਜੇ 10 ਮਾਰਚ ਨੂੰ ਆਉਣਗੇ।
ਇਹ ਵੀ ਪੜ੍ਹੋ : ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਬੀਨੂ ਢਿੱਲੋਂ ਨੂੰ ਗਹਿਰਾ ਸਦਮਾ ! ਮਾਤਾ ਦਾ ਹੋਇਆ ਦੇਹਾਂਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490