(Source: Poll of Polls)
Election Results 2022: ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ Ludhiana 'ਚ ਉਮੀਦਵਾਰਾਂ ਨੇ ਦਿੱਤੇ ਲੱਡੂਆਂ ਦੇ ਆਰਡਰ
Election Results 2022: ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ (Vidhan Sabha Elections Result) 10 ਮਾਰਚ ਨੂੰ ਐਲਾਨੇ ਜਾਣੇ ਹਨ। ਨਤੀਜੇ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ ਐਗਜ਼ਿਟ ਪੋਲ ਜਾਰੀ ਕਰ ਦਿੱਤੇ ਗਏ ਹਨ
Election Results 2022: ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ (Vidhan Sabha Elections Result) 10 ਮਾਰਚ ਨੂੰ ਐਲਾਨੇ ਜਾਣੇ ਹਨ। ਨਤੀਜੇ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ ਐਗਜ਼ਿਟ ਪੋਲ ਜਾਰੀ ਕਰ ਦਿੱਤੇ ਗਏ ਹਨ। ਕੁਝ ਐਗਜ਼ਿਟ ਪੋਲ ਅਤੇ ਕੁਝ ਉਮੀਦਵਾਰਾਂ ਦੇ ਆਪਣੇ ਮੁਲਾਂਕਣ ਦੇ ਆਧਾਰ 'ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਲੱਡੂਆਂ ਦਾ ਆਰਡਰ ਦੇ ਰਹੇ ਹਨ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਕਈ ਐਗਜ਼ਿਟ ਪੋਲ ਨੇ ਸੋਮਵਾਰ ਨੂੰ ਯੂਪੀ ਵਿੱਚ ਭਾਜਪਾ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਸਪੱਸ਼ਟ ਬਹੁਮਤ ਮਿਲਣ ਦੀ ਭਵਿੱਖਬਾਣੀ ਕੀਤੀ ਹੈ। ਕੁਝ ਵਿੱਚ, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਭਾਜਪਾ ਨੂੰ ਲੀਡ ਮਿਲਣ ਦੀ ਸੰਭਾਵਨਾ ਹੈ।
Ludhiana | Political parties in Punjab ordering laddoos before the results of Punjab Assembly elections
— ANI (@ANI) March 8, 2022
The counting of votes will be done on March 10th. pic.twitter.com/yIRhLbnCIB
'ਆਪ' ਨੂੰ ਪੰਜਾਬ 'ਚ ਬਹੁਮਤ ਮਿਲਣ ਦੀ ਉਮੀਦ -
ਪੰਜਾਬ ਦੇ 'ਐਗਜ਼ਿਟ ਪੋਲ' ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ। ਇੰਡੀਆ ਟੂਡੇ ਦੇ 'ਐਗਜ਼ਿਟ ਪੋਲ' 'ਚ 117 ਮੈਂਬਰੀ ਪੰਜਾਬ ਵਿਧਾਨ ਸਭਾ 'ਚ 'ਆਪ' ਦੀ 76-90 ਸੀਟਾਂ 'ਤੇ ਜਿੱਤ ਦੀ ਭਵਿੱਖਬਾਣੀ ਕਰ ਰਿਹਾ ਹੈ।
ਕੁਝ ਐਗਜ਼ਿਟ ਪੋਲਾਂ ਨੇ ਵੀ ਪੰਜਾਬ ਵਿੱਚ ਤ੍ਰਿਸ਼ੰਕੂ ਵਿਧਾਨ ਸਭਾ ਦੀ ਭਵਿੱਖਬਾਣੀ ਕੀਤੀ ਹੈ, ਇਹ ਇੱਕੋ-ਇੱਕ ਚੋਣ ਸੂਬਾ ਹੈ ਜਿੱਥੇ ਕਾਂਗਰਸ ਸੱਤਾ ਵਿੱਚ ਹੈ, ਜਦੋਂ ਕਿ 'ਆਪ' ਨੂੰ ਸਪੱਸ਼ਟ ਲੀਡ ਮਿਲਣ ਦੀ ਸੰਭਾਵਨਾ ਹੈ। ਪੰਜਾਬ ਵਿੱਚ 'ਆਪ' ਪੱਖੀ ਲਹਿਰ ਦੀ ਉਮੀਦ ਜਤਾਈ ਗਈ ਹੈ ਅਤੇ 100 ਸੀਟਾਂ ਮਿਲਣ ਦੀ ਸੰਭਾਵਨਾ ਗਈ ਹੈ। ਜਿਨ੍ਹਾਂ ਵਿੱਚੋਂ 10 ਸੀਟਾਂ ਵੱਧ ਜਾਂ ਘੱਟ ਹੋ ਸਕਦੀਆਂ ਹਨ।
ਪੰਜ ਵਿੱਚੋਂ ਚਾਰ ਰਾਜਾਂ ਵਿੱਚ ਆਮ ਆਦਮੀ ਪਾਰਟੀ -
ਚਾਣਕਯ ਦੇ ਐਗਜ਼ਿਟ ਪੋਲ ਨੇ ਉੱਤਰਾਖੰਡ ਵਿੱਚ ਭਾਜਪਾ ਨੂੰ 43 ਤੇ ਕਾਂਗਰਸ ਨੂੰ 24 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਭਾਜਪਾ ਪੰਜ ਵਿੱਚੋਂ ਚਾਰ ਰਾਜਾਂ ਵਿੱਚ ਸੱਤਾ ਵਿੱਚ ਹੈ ਅਤੇ ਇਨ੍ਹਾਂ ਸਾਰੇ ਰਾਜਾਂ ਵਿੱਚ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਇਹ ਵੀ ਪੜ੍ਹੋ: Ukraine-Russia War: ਹੁਣ ਮੈਕਡੋਨਲਡਜ਼ ਨੇ ਵੀ ਕੀਤਾ ਐਲਾਨ, ਰੂਸ 'ਚ ਸਾਰੇ ਰੈਸਟੋਰੈਂਟ ਕਰੇਗਾ ਬੰਦ, ਕਰਮਚਾਰੀਆਂ ਦੀ ਤਨਖਾਹ ਰਹੇਗੀ ਜਾਰੀ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)