ਪੜਚੋਲ ਕਰੋ
cVIGIL: ਇਸ APP ਨਾਲ ਕਰ ਸਕਦੇ ਹੋ ਚੋਣਾਂ 'ਚ ਗੜਬੜੀ ਦੀ ਸ਼ਿਕਾਇਤ, ਚੋਣ ਕਮਿਸ਼ਨ 100 ਮਿੰਟ ਦੇ ਅੰਦਰ ਕਰੇਗਾ ਕਾਰਵਾਈ
Voting: ਇਸ ਐਪ ਨਾਲ ਤੁਸੀਂ ਸਿੱਧੇ ਤੌਰ 'ਤੇ ਆਪਣੇ ਫੋਨ ਦਾ ਕੈਮਰਾ ਓਪਨ ਕਰ ਸਕਦੇ ਹੋ ਅਤੇ ਵੀਡੀਓ ਰਿਕਾਰਡ ਕਰ ਸਕਦੇ ਹੋ ਅਤੇ ਫੋਟੋ ਕਲਿੱਕ ਕਰ ਸਕਦੇ ਹੋ।
ਇਸ APP ਨਾਲ ਕਰ ਸਕਦੇ ਹੋ ਚੋਣਾਂ 'ਚ ਗੜਬੜੀ ਦੀ ਸ਼ਿਕਾਇਤ, ਚੋਣ ਕਮਿਸ਼ਨ 100 ਮਿੰਟ ਦੇ ਅੰਦਰ ਕਰੇਗਾ ਕਾਰਵਾਈ
1/5

ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2024 ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਲੋਕ ਸਭਾ ਚੋਣਾਂ 7 ਪੜਾਵਾਂ 'ਚ ਹੋਣਗੀਆਂ। ਇਸ ਵਾਰ cVIGIL ਐਪ 'ਚ ਵੀ ਕਈ ਬਦਲਾਅ ਕੀਤੇ ਗਏ ਹਨ। ਦੱਸ ਦੇਈਏ ਕਿ VIGIL ਐਪ ਨੂੰ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਲਾਂਚ ਕੀਤਾ ਗਿਆ ਸੀ।
2/5

ਇਸ ਐਪ ਰਾਹੀਂ ਦੇਸ਼ ਭਰ ਦੇ ਵੋਟਰ ਆਪਣੇ ਚੋਣ ਖੇਤਰ 'ਚ ਹੋ ਰਹੀ ਕਿਸੇ ਵੀ ਤਰ੍ਹਾਂ ਦੀ ਗੜਬੜੀ ਦੀ ਸ਼ਿਕਾਇਤ ਚੁਕਟੀਆਂ 'ਚ ਕਰ ਸਕੇਗਾ ਅਤੇ ਖਾਸ ਗੱਲ ਇਹ ਹੈ ਕਿ ਸ਼ਿਕਾਇਤ ਤੋਂ ਬਾਅਦ 100 ਮਿੰਟਾਂ ਦੇ ਅੰਦਰ ਕਾਰਵਾਈ ਕੀਤੀ ਜਾਵੇਗੀ। ਗੜਬੜੀ ਦੇ ਸਬੂਤ ਦੇ ਤੌਰ 'ਤੇ ਵੋਟਰ ਫੋਟੋ ਅਤੇ ਵੀਡੀਓ ਵੀ ਭੇਜ ਸਕਣਗੇ।
Published at : 10 Apr 2024 10:12 AM (IST)
ਹੋਰ ਵੇਖੋ





















