Assembly Elections 2022: ਉੱਤਰ ਪ੍ਰਦੇਸ਼, ਪੰਜਾਬ, ਉਤਰਾਖੰਡ, ਮਨੀਪੁਰ ਤੇ ਗੋਆ ਸਮੇਤ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਕੱਲ੍ਹ ਯੂਪੀ ਵਿੱਚ ਪਹਿਲੇ ਪੜਾਅ ਲਈ ਵੋਟਾਂ ਪੈਣਗੀਆਂ। ਚੋਣਾਂ ਤੋਂ ਪਹਿਲਾਂ ਜਾਣੋ ਕਿਸ ਸੂਬੇ 'ਚ ਕਿੰਨੀਆਂ ਵਿਧਾਨ ਸਭਾ ਸੀਟਾਂ ਹਨ? ਕਿਸ ਰਾਜ ਵਿੱਚ ਕਦੋਂ-ਕਦੋਂ ਚੋਣਾਂ ਹੋ ਰਹੀਆਂ ਹਨ? ਜੇਕਰ ਵੋਟਰ ਸੂਚੀ ਵਿੱਚ ਨਾਮ ਨਹੀਂ ਤਾਂ ਕੀ ਕਰਨਾ ਹੈ? ਅਜਿਹੇ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਪੜ੍ਹੋ ਇਹ ਰਿਪੋਰਟ। ਤੁਹਾਡੇ ਸਵਾਲ - ਸਾਡੇ ਜਵਾਬ ਕਿਹੜੇ ਰਾਜਾਂ 'ਚ ਵਿਧਾਨ ਸਭਾ ਚੋਣਾਂ ਹਨ?-ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ਸਮੇਤ 5 ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹਨ। ਕਿਸ ਰਾਜ ਵਿੱਚ ਕਦੋਂ-ਕਦੋਂ ਚੋਣਾਂ ਹਨ?-ਉੱਤਰ ਪ੍ਰਦੇਸ਼ ਵਿੱਚ ਸੱਤ ਪੜਾਵਾਂ ਵਿੱਚ 10 ਫਰਵਰੀ, 14 ਫਰਵਰੀ, 20 ਫਰਵਰੀ, 23 ਫਰਵਰੀ, 27 ਫਰਵਰੀ, 3 ਮਾਰਚ ਤੇ 7 ਮਾਰਚ ਨੂੰ ਵੋਟਾਂ ਪੈਣਗੀਆਂ।-ਗੋਆ ਤੇ ਉੱਤਰਾਖੰਡ ਵਿੱਚ 14 ਫਰਵਰੀ ਨੂੰ ਇੱਕੋ ਪੜਾਅ ਵਿੱਚ ਵੋਟਿੰਗ ਹੋਵੇਗੀ।-ਪੰਜਾਬ ਵਿੱਚ 20 ਫਰਵਰੀ ਨੂੰ ਇੱਕੋ ਪੜਾਅ ਵਿੱਚ ਵੋਟਾਂ ਪੈਣਗੀਆਂ।-ਮਨੀਪੁਰ ਵਿੱਚ ਦੋ ਪੜਾਵਾਂ ਵਿੱਚ 27 ਫਰਵਰੀ ਤੇ 3 ਮਾਰਚ ਨੂੰ ਵੋਟਿੰਗ ਹੋਵੇਗੀ। ਵਿਧਾਨ ਸਭਾ ਚੋਣਾਂ ਦੇ ਨਤੀਜੇ ਕਦੋਂ ਐਲਾਨੇ ਜਾਣਗੇ?-ਸਾਰੇ ਰਾਜਾਂ ਵਿੱਚ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਕਿਹੜੇ ਚੋਣਾਵੀ ਰਾਜ ਵਿੱਚ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਹਨ?ਉੱਤਰ ਪ੍ਰਦੇਸ਼ - 403ਉੱਤਰਾਖੰਡ- 70ਪੰਜਾਬ - 117ਮਣੀਪੁਰ- 60ਗੋਆ- 40 ਇਸ ਵੇਲੇ ਕਿਸ ਰਾਜ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਹੈ?ਉੱਤਰ ਪ੍ਰਦੇਸ਼- ਬੀਜੇਪੀਉੱਤਰਾਖੰਡ-ਬੀਜੇਪੀਪੰਜਾਬ- ਕਾਂਗਰਸਮਨੀਪੁਰ-ਭਾਜਪਾ ਗਠਜੋੜਗੋਆ- ਬੀਜੇਪੀ ਹੁਣ ਕਿਸ ਰਾਜ ਦਾ ਮੁੱਖ ਮੰਤਰੀ ਕੌਣ ਹੈ?ਉੱਤਰ ਪ੍ਰਦੇਸ਼- ਯੋਗੀ ਆਦਿੱਤਿਆਨਾਥਉੱਤਰਾਖੰਡ- ਪੁਸ਼ਕਰ ਸਿੰਘ ਧਾਮੀਪੰਜਾਬ- ਚਰਨਜੀਤ ਸਿੰਘ ਚੰਨੀਗੋਆ- ਪ੍ਰਮੋਦ ਸਾਵੰਤਮਨੀਪੁਰ- ਐਨ ਬੀਰੇਨ ਸਿੰਘ ਕਿਸ ਰਾਜ ਵਿੱਚ ਕਿਹੜੀ ਮੁੱਖ ਪਾਰਟੀ ਦਾ ਸੀਐਮ ਉਮੀਦਵਾਰ?ਉੱਤਰ ਪ੍ਰਦੇਸ਼ਭਾਜਪਾ- ਯੋਗੀ ਆਦਿਤਿਆਨਾਥਐਸਪੀ- ਅਖਿਲੇਸ਼ ਯਾਦਵਬਸਪਾ- ਮਾਇਆਵਤੀਕਾਂਗਰਸ - ਅਜੇ ਤੱਕ ਐਲਾਨ ਨਹੀਂ ਕੀਤਾ ਗਿਆ'ਆਪ' - ਅਜੇ ਐਲਾਨ ਨਹੀਂ ਕੀਤਾ ਪੰਜਾਬ-ਕਾਂਗਰਸ- ਚਰਨਜੀਤ ਸਿੰਘ ਚੰਨੀਅਕਾਲੀ ਦਲ- ਸੁਖਬੀਰ ਸਿੰਘ ਬਾਦਲ'ਆਪ'- ਭਗਵੰਤ ਮਾਨਭਾਜਪਾ ਗਠਜੋੜ - ਅਜੇ ਤੱਕ ਐਲਾਨ ਨਹੀਂ ਕੀਤਾ ਗਿਆ ਉੱਤਰਾਖੰਡਭਾਜਪਾ- ਪੁਸ਼ਕਰ ਸਿੰਘ ਧਾਮੀਕਾਂਗਰਸ- ਹਰੀਸ਼ ਰਾਵਤ'ਆਪ'- ਅਜੈ ਕੋਠਿਆਲ ਗੋਆਭਾਜਪਾ- ਪ੍ਰਮੋਦ ਸਾਵੰਤ'ਆਪ'- ਅਮਿਤ ਪਾਲੇਕਰਕਾਂਗਰਸ - ਅਜੇ ਤੱਕ ਐਲਾਨ ਨਹੀਂ ਕੀਤਾ ਗਿਆ ਮਣੀਪੁਰਭਾਜਪਾ ਗਠਜੋੜ- ਐਨ ਬੀਰੇਨ ਸਿੰਘਕਾਂਗਰਸ - ਅਜੇ ਤੱਕ ਐਲਾਨ ਨਹੀਂ ਕੀਤਾ ਗਿਆ ਵੋਟਰ ਸੂਚੀ 'ਚ ਨਾਂ ਨਾ ਹੋਣ 'ਤੇ ਕੀ ਕਰੀਏ?-ਤੁਸੀਂ ਨਜ਼ਦੀਕੀ ਚੋਣ ਕਮਿਸ਼ਨ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹੋ ਜਾਂ www.nvsp.in 'ਤੇ ਜਾ ਕੇ ਨੈਸ਼ਨਲ ਵੋਟਰਜ਼ ਸਰਵਿਸ ਪੋਰਟਲ ਤੋਂ ਮਦਦ ਲੈ ਸਕਦੇ ਹੋ। ਜੇਕਰ ਵੋਟਰ ਆਈਡੀ ਕਾਰਡ ਨਹੀਂ ਤਾਂ ਕੀ ਕਰਨਾ ਹੈ?-ਜੇਕਰ ਤੁਹਾਡੇ ਕੋਲ ਚੋਣ ਆਈਡੀ ਕਾਰਡ ਨਹੀਂ, ਤਾਂ ਤੁਸੀਂ ਕਿਸੇ ਸਰਕਾਰੀ ਆਈਡੀ ਕਾਰਡ ਦੀ ਵਰਤੋਂ ਕਰਕੇ ਵੋਟ ਕਰ ਸਕਦੇ ਹੋ। ਜਿਵੇਂ- ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ ਆਦਿ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :