Gujarat Election 2022 : PM ਮੋਦੀ, ਅਮਿਤ ਸ਼ਾਹ ਅਤੇ ਰਿਵਾਬਾ ਜਡੇਜਾ ਸਮੇਤ ਇਨ੍ਹਾਂ ਨੇਤਾਵਾਂ ਨੇ ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ , ਜਾਣੋ ਕੀ ਕਿਹਾ
Gujarat Election 2022 Voting : ਗੁਜਰਾਤ ਵਿਧਾਨ ਸਭਾ ਲਈ ਪਿਛਲੇ ਕਈ ਦਿਨਾਂ ਤੋਂ ਜ਼ੋਰਦਾਰ ਪ੍ਰਚਾਰ ਚੱਲ ਰਿਹਾ ਸੀ। ਇਸ ਵਾਰ ਆਮ ਆਦਮੀ ਪਾਰਟੀ ਦੀ ਐਂਟਰੀ ਨੂੰ ਲੈ ਕੇ ਮੁਕਾਬਲਾ ਹੋਰ ਵੀ ਦਿਲਚਸਪ ਰਿਹਾ ਅਤੇ ਜ਼ੋਰਦਾਰ ਬਿਆਨਬਾਜ਼ੀ ਵੀ ਹੋਈ।
Gujarat Election 2022 Voting : ਗੁਜਰਾਤ ਵਿਧਾਨ ਸਭਾ ਲਈ ਪਿਛਲੇ ਕਈ ਦਿਨਾਂ ਤੋਂ ਜ਼ੋਰਦਾਰ ਪ੍ਰਚਾਰ ਚੱਲ ਰਿਹਾ ਸੀ। ਇਸ ਵਾਰ ਆਮ ਆਦਮੀ ਪਾਰਟੀ ਦੀ ਐਂਟਰੀ ਨੂੰ ਲੈ ਕੇ ਮੁਕਾਬਲਾ ਹੋਰ ਵੀ ਦਿਲਚਸਪ ਰਿਹਾ ਅਤੇ ਜ਼ੋਰਦਾਰ ਬਿਆਨਬਾਜ਼ੀ ਵੀ ਹੋਈ। ਜਿਸ ਤੋਂ ਬਾਅਦ ਅੱਜ ਪਹਿਲੇ ਪੜਾਅ ਲਈ ਵੋਟਾਂ ਪੈ ਰਹੀਆਂ ਹਨ। ਗੁਜਰਾਤ ਦੀਆਂ ਕੁੱਲ 182 ਸੀਟਾਂ 'ਚੋਂ 89 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਤੋਂ ਠੀਕ ਪਹਿਲਾਂ ਪੀਐਮ ਮੋਦੀ ਸਮੇਤ ਸਾਰੇ ਨੇਤਾਵਾਂ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਅਤੇ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਕਿਹਾ- "ਅੱਜ ਗੁਜਰਾਤ ਚੋਣਾਂ ਦਾ ਪਹਿਲਾ ਪੜਾਅ ਹੈ। ਮੈਂ ਅੱਜ ਵੋਟ ਪਾਉਣ ਵਾਲੇ ਸਾਰੇ ਲੋਕਾਂ ਨੂੰ, ਖਾਸ ਤੌਰ 'ਤੇ ਪਹਿਲੀ ਵਾਰ ਵੋਟਰਾਂ ਨੂੰ ਰਿਕਾਰਡ ਗਿਣਤੀ 'ਚ ਆਪਣੀ ਵੋਟ ਦਾ ਇਸਤੇਮਾਲ ਕਰਨ ਦਾ ਸੱਦਾ ਦਿੰਦਾ ਹਾਂ।"
पिछले दो दशकों में गुजरात विकास और शांति का पर्याय बना है जिसपर हर भारतीय को गर्व है। लेकिन यह गुजरातवासियों द्वारा चुनी मजबूत सरकार के कारण संभव हो पाया।
— Amit Shah (@AmitShah) December 1, 2022
मैं प्रथम चरण के मतदाताओं से अपील करता हूँ कि इस विकासयात्रा को जारी रखने के लिए अभूतपूर्व उत्साह और संख्या में मतदान करें।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੋਟਿੰਗ ਤੋਂ ਪਹਿਲਾਂ ਟਵੀਟ ਕੀਤਾ ਕਿ ''ਪਿਛਲੇ ਦੋ ਦਹਾਕਿਆਂ 'ਚ ਗੁਜਰਾਤ ਵਿਕਾਸ ਅਤੇ ਸ਼ਾਂਤੀ ਦਾ ਸਮਾਨਾਰਥੀ ਬਣ ਗਿਆ ਹੈ, ਜਿਸ 'ਤੇ ਹਰ ਭਾਰਤੀ ਨੂੰ ਮਾਣ ਹੈ ਪਰ ਇਹ ਗੁਜਰਾਤ ਦੇ ਲੋਕਾਂ ਦੁਆਰਾ ਚੁਣੀ ਗਈ ਮਜ਼ਬੂਤ ਸਰਕਾਰ ਕਾਰਨ ਸੰਭਵ ਹੋ ਸਕਿਆ ਹੈ। ਵੋਟਰ ਇਸ ਵਿਕਾਸ ਯਾਤਰਾ ਨੂੰ ਜਾਰੀ ਰੱਖਣ ਲਈ ਬੇਮਿਸਾਲ ਉਤਸ਼ਾਹ ਅਤੇ ਗਿਣਤੀ ਨਾਲ ਵੋਟ ਪਾਉਣ।
गुजरात चुनाव के पहले चरण में आज 89 सीटों पर मतदान हो रहा है। गुजरात में आज जिन-जिन विधानसभा क्षेत्रों में वोटिंग है वहाँ के सभी मतदाताओं से मेरी अपील- “आपके पास सुनहरा मौक़ा आया है, गुजरात और अपने बच्चों के बेहतर भविष्य के लिए वोट ज़रूर देकर आइए, इस बार कुछ बड़ा करके आइए।”
— Arvind Kejriwal (@ArvindKejriwal) December 1, 2022
ਦਿੱਲੀ ਦੇ ਸੀਐਮ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, "ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ਵਿੱਚ ਅੱਜ 89 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਗੁਜਰਾਤ ਵਿੱਚ ਅੱਜ ਜਿੱਥੇ ਵੋਟਿੰਗ ਹੋ ਰਹੀ ਹੈ, ਉਨ੍ਹਾਂ ਵਿਧਾਨ ਸਭਾ ਹਲਕਿਆਂ ਦੇ ਸਾਰੇ ਵੋਟਰਾਂ ਨੂੰ ਮੇਰੀ ਸ਼ੁਭਕਾਮਨਾਵਾਂ।" ਤੁਹਾਡੇ ਕੋਲ ਸੁਨਹਿਰੀ ਮੌਕਾ ਹੈ, ਆਓ ਅਤੇ ਗੁਜਰਾਤ ਅਤੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਵੋਟ ਪਾਓ, ਇਸ ਵਾਰ ਕੁਝ ਵੱਡਾ ਕਰਕੇ ਆਓ ।
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਗੁਜਰਾਤ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ "ਗੁਜਰਾਤ ਦੇ 7 ਕਰੋੜ ਲੋਕ ਬਦਲਾਅ ਲਈ ਇੱਕਜੁੱਟ ਹਨ। ਵੋਟਿੰਗ ਵਿੱਚ ਹਿੱਸਾ ਲੈਣਾ ਲੋਕਤੰਤਰ ਦੀ ਆਤਮਾ ਹੈ। ਇਸ ਵਾਰ ਗੁਜਰਾਤ ਵਿੱਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਦੋਸਤਾਂ ਦਾ ਬਹੁਤ-ਬਹੁਤ ਸੁਆਗਤ ਹੈ।"