Punjab Assembly Elections Live Updates: ਪੰਜਾਬ ਦਾ ਸਿਆਸੀ ਮਾਹੌਲ, ਜਾਣੋ ਸੂਬੇ 'ਚ ਚੋਣਾਂ ਸਬੰਧੀ ਹੋ ਰਹੀ ਹਲਚਲ ਦੀ ਹਰ ਅਪਡੇਟ ਇੱਕ ਕਲਿਕ 'ਚ
Punjab Assembly Elections Updates 2022: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 14 ਦੀ ਬਜਾਏ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਸੰਤ ਰਵਿਦਾਸ ਜੈਅੰਤੀ ਕਾਰਨ ਚੋਣ ਕਮਿਸ਼ਨ ਨੇ ਵੋਟਾਂ ਦੀ ਤਰੀਕ 'ਚ ਬਦਲਾਅ ਕੀਤਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਪੂਰੇ ਜੋਬਨ 'ਤੇ ਹੈ ਤੇ ਸਿਆਸੀ ਸ਼ਰੀਕਾਂ ਵੱਲੋਂ ਇਕ ਦੂਜੇ 'ਤੇ ਰੱਝ ਕੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ ਤੇ ਅੰਮ੍ਰਿਤਸਰ ਪੂਰਬੀ ਹਲਕੇ 'ਚ ਤਾਂ ਸਿਆਸੀ ਆਗੂਆਂ ਨੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਨੇ ਕਿਉੰਕਿ ਇਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਅਕਾਲੀ ਦਲ ਦੇ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਆਹਮੋ -ਸਾਹਮਣੇ ਹਨ ਤੇ ਦੋਵਾਂ ਵੱਲੋਂ ਲਗਾਤਾਰ ਇਕ ਦੂਜੇ 'ਤੇ ਅਤੇ ਪਰਿਵਾਰਾਂ 'ਤੇ ਸਿਆਸੀ ਹਮਲੇ ਹੋ ਰਹੇ ਹਨ ਤੇ ਅਜਿਹੇ ਅੱਜ ਸੁਖਬੀਰ ਬਾਦਲ ਨੇ ਚੱਲ ਰਹੀ ਸਿਆਸੀ ਤਲਖੀ 'ਚ ਕੁਝ ਸਮਝਦਾਰੀ ਦਿਖਾਉੰਦਿਆਂ ਵੱਧ ਰਹੀ ਕੁੜੱਤਣ ਨੂੰ ਕੁਝ ਘੱਟ ਕਰਨ ਦੀ ਕੋਸ਼ਿਸ਼ ਜਰੂਰ ਕੀਤੀ ਜਦ ਸੁਖਬੀਰ ਬਾਦਲ ਨੇ ਇਕ ਸਵਾਲ ਦੇ ਜਵਾਬ 'ਚ ਨਵਜੋਤ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਵੱਲੋਂ ਲਾਏ ਇਲਜਾਮ ਬਾਬਤ ਬੋਲਣ ਦੀ ਬਜਾਏ ਸਿਰਫ ਏਨਾ ਕਿਹਾ ਕਿ ਉਹ ਬੇਟੀ ਹੈ, ਮੇੈਂ ਕੋਈ ਜਵਾਬ ਨਹੀਂ ਦੇਣਾ।
ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਾਸਤੇ 20 ਫਰਵਰੀ, 2022 ਨੂੰ ਹੋਣ ਵਾਲੀਆਂ ਚੋਣਾਂ ਲਈ 1304 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਦੋ ਟਰਾਂਸਜੈਂਡਰ ਅਤੇ 93 ਔਰਤਾਂ ਹਨ, ਜਦਕਿ 1209 ਉਮੀਦਵਾਰ ਪੁਰਸ਼ ਹਨ। ਇਹ ਜਾਣਕਾਰੀ ਵੀਰਵਾਰ ਨੂੰ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐੱਸ ਕਰੁਣਾ ਰਾਜੂ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸਾਰੇ ਉਮੀਦਵਾਰਾਂ ਵਿੱਚੋਂ 9 ਉਮੀਦਵਾਰ 25 ਸਾਲ ਦੀ ਉਮਰ ਦੇ ਹਨ ਅਤੇ ਛੇ ਉਮੀਦਵਾਰ 80 ਸਾਲ ਤੋਂ ਵੱਧ ਉਮਰ ਦੇ ਹਨ, ਜਿਨ੍ਹਾਂ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ (83 ਨੰਬਰ) ਤੋਂ ਸਭ ਤੋਂ ਵਡੇਰੀ ਉਮਰ (94 ਸਾਲ) ਦੇ ਉਮੀਦਵਾਰ ਚੋਣ ਲੜ ਰਹੇ ਹਨ।
ਮਾਝੇ 'ਚ ਦਿਨ ਪ੍ਰਤੀ ਦਿਨ ਸਿਆਸੀ ਧਮਾਕੇ ਹੋ ਰਹੇ ਹਨ ਜਿਸ ਤਹਿਤ ਕਾਂਗਰਸ ਦੇ ਵੱਡੇ ਆਗੂ ਲਗਾਤਾਰ ਪਾਰਟੀ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਹਨ। ਬੀਤੇ ਕੱਲ ਮੈੰਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਪਰਿਵਾਰ ਦੇ ਅਕਾਲੀ ਦਲ 'ਚ ਸ਼ਾਮਲ ਹੋਣ ਤੋੰ ਬਾਦ ਅੱਜ ਅੰਮ੍ਰਿਤਸਰ ਸ਼ਹਿਰ ਦੇ ਦੋ ਕਾਂਗਰਸੀ ਕੌੰਸਲਰ, ਜੋ ਨਵਜੋਤ ਸਿੱਧੂ ਦੇ ਅੰਮ੍ਰਿਤਸਰ ਪੂਰਬੀ ਹਲਕੇ ਨਾਲ ਸੰਬੰਧਤ ਹਨ ਤੇ ਸਿੱਧੂ ਦੇ ਕਰੀਬੀ ਹਨ, ਰਕੇਸ਼ ਮਦਾਨ ਤੇ ਰਜਿੰਦਰ ਸੈਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ।
ਪੰਜਾਬ ਵਿਧਾਨ ਸਭਾ ਚੋਣਾਂ 2022 'ਚ ਅੰਮ੍ਰਿਤਸਰ ਪੂਰਬੀ ਸੀਟ ਸਭ ਤੋਂ ਹੌਟ ਸੀਟ ਹੈ।ਇੱਥੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਇੱਕ ਦੂਜੇ ਦੇ ਖਿਲਾਫ ਚੋਣ ਲੜ੍ਹ ਰਹੇ ਹਨ।ਇਸ ਜਬਰਦਸਤ ਚੋਣ ਮੁਕਬਾਲੇ ਵਿੱਚ ਵੱਡੇ-ਵੱਡੇ ਲੀਡਰਾਂ ਦਾ ਸਿਆਸੀ ਕੈਰੀਅਰ ਦਾਅ ਉੱਤੇ ਲੱਗਿਆ ਹੋਇਆ ਹੈ।
ਇਸ ਵਿੱਚਕਾਰ ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਮੈਦਾਨ ਵਿੱਚ ਕੁੱਦ ਪਈ ਹੈ। ਉਸਨੇ ਆਉਂਦੇ ਸਾਰ ਹੀ ਬਿਕਰਮ ਮਜੀਠੀਆ ਖਿਲਾਫ ਮੋਰਚਾ ਖੋਲ ਦਿੱਤਾ ਹੈ।ਰਾਬੀਆ ਸਿੱਧੂ ਨੇ ਇਲਜ਼ਾਮ ਲਾਇਆ ਹੈ ਕਿ ‘ਮਜੀਠਾ ਦੀ ਹਰ ਇੱਕ ਕਰਿਆਨਾ ਦੁਕਾਨ ਤੋਂ ਚਿੱਟਾ ਬੜੀ ਆਸਾਨੀ ਨਾਲ ਮਿਲ ਸਕਦਾ ਹੈ ਅਤੇ ਬਾਕੀ ਸ਼ਹਿਰਾਂ ਨਾਲੋਂ ਮਜੀਠਾ ਵਿਚ ਵੀਹ ਰੁਪਏ ਸਸਤਾ ਚਿੱਟਾ ਮਿਲ ਜਾਂਦਾ ਹੈ।
ਰਾਬੀਆ ਸਿੱਧੂ ਅੱਜ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੂਰਬੀ ਤੋਂ ਚੋਣ ਲੜ੍ਹ ਰਹੇ ਆਪਣੇ ਪਿਤਾ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਰਹੀ ਸੀ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਬੀਆ ਨੇ ਕਿਹਾ ਕਿ ‘ਬੱਚਾ-ਬੱਚਾ ਜਾਣਦਾ ਹੈ ਕਿ ਚੋਣ ਮੈਦਾਨ ਵਿੱਚ ਉਤਰੇ ਬਿਕਰਮ ਮਜੀਠੀਆ ਚਿੱਟੇ ਦਾ ਵਪਾਰੀ ਹੈ ਅਤੇ ਉਸ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ।
ਪੰਜਾਬ ਵਿੱਚ ਅਮਨ ਸ਼ਾਂਤੀ ਦੇ ਲਈ ਕੇਵਲ ਕਾਂਪਰਮਾਇਜ਼ ਮੋਦੀ ਦੇ ਬਿਆਨ 'ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੋਲਦੇ ਹੋਏ ਕਿਹਾ ਬੜੀ ਦੁੱਖ ਦੀ ਗੱਲ ਹੈ ਕਿ ਵਾਜਪਾਈ ਅਤੇ ਬਾਦਲ ਸਾਹਿਬ ਨਾਲ ਕੀਤਾ ਹੋਇਆ ਭਾਈਚਾਰਕ ਸਾਂਝ ਨੂੰ ਅੱਗੇ ਲਿਜਾਣ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਅੱਜ ਇਹ ਸਰਕਾਰ ਇਸਨੂੰ ਕਾਂਪਰਮਾਇਜ਼ ਕਰ ਉਸਦੀ ਤੁਹਿਨ ਕਰੇ ਬੜਾ ਦੁੱਖ ਸਾਰੇ ਪੰਜਾਬੀਆਂ ਦੇ ਦਿਲ ਨੂੰ ਠੇਸ ਪਹੁੰਚੀ ਹੋਣੀ ,ਲੇਕਿਨ ਹਾਂ ਇਹ ਬਿਲਕੁਲ ਠੀਕ ਹੈ ,ਕੈਪਟਨ ਅਮਰਿੰਦਰ ਸਿੰਘ ਨਾਲ ਰਲਕੇ ਉਸ ਮੁੱਖ ਮੰਤਰੀ ਕਮੇਟੀ ਦਾ ਹਿੱਸਾ ਸੀ, ਜਦ ਇਹ ਕਾਲੇ ਕਾਨੂੰਨ ਦਾ ਸਲਾ ਮਸ਼ਵਰਾ ਹੋਇਆ ਸੀ। ਅੱਜ ਇਹ ਕਾਨੂੰਨ ਪੰਜਾਬ 'ਤੇ ਥੋਪ ਪੰਜਾਬ ਦੀ ਕਿਸਾਨੀ ਨੂੰ ਠਾਹ ਲਾਉਣ ਦੀ ਕੋਸ਼ਿਸ਼ ਕੀਤੀ ,ਪੰਜਾਬ ਦੀ ਭਾਈਚਾਰਕ ਸਾਂਝ ਨੂੰ ਵੱਡਾ ਨੁਕਸਾਨ ਕੀਤਾ। ਅੱਜ ਇਹ ਸਾਰੀ ਪਾਰਟੀਆਂ ਬੇਨਿਕਾਬ ਹੋ ਗਈਆ ਹਨ, ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਇਹ ਗੱਲਾਂ ਕੀਤੀਆ ਜਾ ਰਹੀਆਂ ਹਨ।
ਅੰਮ੍ਰਿਤਸਰ : ਸੂਬੇ ’ਚ ਹਵਾਵਾਂ ਅਕਾਲੀ-ਬਸਪਾ ਗਠਜੋੜ ਦੇ ਹੱਕ ’ਚ ਝੂਲਣ ਲੱਗ ਪਈਆਂ ਹਨ, ਜਿਸ ਕਾਰਨ ਵਿਰੋਧੀ ਬੁਖਲਾਹਟ ’ਚ ਆ ਗਏ ਹਨ। ਕਿਉਂਕਿ ਰਵਾਇਤੀ ਪਾਰਟੀ ਦੇ ਪਰਿਵਾਰਾਂ ਤੇ ਆਮ ਲੋਕਾਂ ਦਾ ਧੜਾਧੜ ਸ਼੍ਰੋਮਣੀ-ਬਸਪਾ ਗਠਜੋੜ ਨਾਲ ਜੁੜਣਾ ‘ਗਠਜੋੜ’ ਪਾਰਟੀ ਦੀ ਮਜ਼ਬੂਤ ਸਾਖ ਨੂੰ ਉਜਾਗਰ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਵਾਰਡ ਨੰਬਰ 65 ਵਿਖੇ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਡੀ ਗਿਣਤੀ ’ਚ ਕਈ ਕੱਟੜ ਕਾਂਗਰਸੀ ਪਰਿਵਾਰਾਂ ਦਾ ਅਕਾਲੀ ਦਲ ’ਚ ਸ਼ਾਮਿਲ ਹੋਣ ਸਮੇਂ ਕੀਤਾ।
ਵਿਧਾਨ ਸਭਾ ਹਲਕਾ ਪੂਰਬੀ ਅੱਜ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਰਜਿੰਦਰ ਨਗਰ 'ਚ ਚੋਣ ਪ੍ਰਚਾਰ ਕੀਤਾ ਤੇ ਦਰਜਨ ਦੇ ਕਰੀਬ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਕਾਂਗਰਸੀ ਉਮੀਦਵਾਰ ਨਵਜੋਤ ਸਿੱਧੂ 'ਤੇ ਤਿੱਖੇ ਹਮਲੇ ਜਾਰੀ ਰੱਖੇ।
ਰੇਸਲਰ ਗ੍ਰੇਟ ਖਲੀ ਬੀਜੇਪੀ 'ਚ ਸ਼ਾਮਲ ਹੋ ਗਏ ਹਨ। ਗ੍ਰੇਟ ਖਲੀ ਬਹੁਤ ਮੰਨਿਆ ਪ੍ਰਮੰਨਿਆ ਹੈ। ਉਨ੍ਹਾਂ ਦਾ ਪਿਛੋਕੜ ਹਿਮਾਚਲ ਪ੍ਰਦੇਸ਼ ਹੈ। ਅੱਜ ਉਨ੍ਹਾਂ ਨੇ ਦਿੱਲੀ 'ਚ ਬੀਜੇਪੀ ਦਾ ਹੱਥ ਫੜਿਆ ਹੈ ਤਾਂ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਲਈ ਹੈ।
ਪੰਜਾਬ ਦੀ ਸਿਆਸਤ ਦਿਨੋਂ-ਦਿਨ ਗਰਮ ਹੁੰਦੀ ਜਾ ਰਹੀ ਹੈ। ਹਰ ਪਾਰਟੀ ਚੋਣ ਪ੍ਰਚਾਰ ਕਰਨ 'ਚ ਮਸ਼ਰੂਫ ਨੇ ਨਵੇਂ-ਨਵੇਂ ਵਾਅਦਿਆਂ ਨਾਲ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੌਰਾਨ ਹੀ ਕਾਂਗਰਸ ਦੇ ਸੀਐਮ ਫੇਸ ਤੇ ਚਮਕੌਰ ਸਾਹਿਬ ਤੇ ਭਦੌੜ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਚੰਨੀ ( CM Face Charanjit Singh Channi) ਨੇ ਪ੍ਰਧਾਨ ਮੰਤਰੀ ( PM Modi Punjab Rally) ਦੇ ਦੌਰੇ 'ਤੇ ਤਨਜ਼ ਕੱਸਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਜਾਤ ਦੇ ਆਧਾਰ 'ਤੇ ਨਹੀਂ ਹੋਣਾ ਚਾਹੀਦਾ। ਸਾਬਕਾ ਮੁੱਖ ਮੰਤਰੀ ਨੇ ਕਿਹਾ, ''ਮੁੱਖ ਮੰਤਰੀ ਦਾ ਫੈਸਲਾ ਯੋਗਤਾ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ ਨਾ ਕਿ ਜਾਤ ਦੇ ਆਧਾਰ 'ਤੇ।'' ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ ਨੂੰ ਕਦੇ ਵੀ ਜਾਤ ਜਾਂ ਧਰਮ ਦੇ ਆਧਾਰ 'ਤੇ ਵੰਡਿਆ ਨਹੀਂ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ 13ਵੀਂ ਵਾਰ ਚੋਣ ਮੈਦਾਨ ਵਿੱਚ ਹਨ। 94 ਸਾਲਾ ਪ੍ਰਕਾਸ਼ ਸਿੰਘ ਬਾਦਲ ਦੀ ਚੋਣ 'ਤੇ ਕਈ ਸਵਾਲ ਉੱਠ ਰਹੇ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਲੰਬੀ ਸੀਟ ਤੋਂ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ।
ਬਸਪਾ ਸੁਪਰੀਮੋ ਨੇ ਨਵਾਂਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, "ਕਾਂਗਰਸ ਪਾਰਟੀ ਨੂੰ ਸਿਰਫ਼ ਚੋਣਾਂ ਵੇਲੇ ਹੀ ਦਲਿਤਾਂ ਦੀ ਯਾਦ ਆਉਂਦੀ ਹੈ। ਚੋਣਾਂ ਖ਼ਤਮ ਹੋਣ ਤੋਂ ਬਾਅਦ ਉਹ ਚਰਨਜੀਤ ਚੰਨੀ ਨੂੰ ਪਾਸੇ ਕਰ ਦੇਵੇਗੀ, ਜਿਸ ਨੂੰ ਹਾਲੇ ਵੀ ਦਿੱਲੀ ਤੋਂ ਰਿਮੋਟ ਕੰਟਰੋਲ ਕੀਤਾ ਜਾ ਰਿਹਾ ਹੈ।"
ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ 9 ਪੋਲਿੰਗ ਸਟੇਸ਼ਨ ਬਣਾਏ ਜਾ ਰਹੇ ਹਨ, ਜਿਨ੍ਹਾਂ ਦਾ ਪ੍ਰਬੰਧ ਸਿਰਫ਼ ਮਹਿਲਾ ਟੀਮਾਂ ਵੱਲੋਂ ਹੀ ਕੀਤਾ ਜਾਵੇਗਾ। ਇੰਨਾ ਹੀ ਨਹੀਂ ਇਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਪੋਲਿੰਗ ਸਟਾਫ਼, ਪੁਲਿਸ ਅਤੇ ਸੁਰੱਖਿਆ ਅਮਲੇ ਸਮੇਤ ਸਮੁੱਚਾ ਸਟਾਫ਼ ਸਿਰਫ਼ ਔਰਤਾਂ ਹੀ ਹੋਵੇਗਾ | ਇਹ ਜਾਣਕਾਰੀ ਡੀਸੀ ਘਨਸ਼ਿਆਮ ਥੋਰੀ ਨੇ ਜਲੰਧਰ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ।
ਪਿਛੋਕੜ
Punjab Assembly Election 2022 Live Updates: ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦਾ ਮਾਹੌਲ ਭਖਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧੜਾਧੜ ਤਿੰਨ ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ 14 ਫਰਵਰੀ ਨੂੰ ਜਲੰਧਰ, 16 ਫਰਵਰੀ ਨੂੰ ਪਠਾਨਕੋਟ ਅਤੇ 17 ਫਰਵਰੀ ਨੂੰ ਅਬੋਹਰ 'ਚ ਰੈਲੀ ਨੂੰ ਸੰਬੋਧਨ ਕਰਨਗੇ। ਹਾਲਾਂਕਿ ਦੂਜੇ ਪਾਸੇ ਬੁੱਧਵਾਰ ਨੂੰ ਹੋਣ ਵਾਲੀ ਉਨ੍ਹਾਂ ਦੀ ਵਰਚੁਅਲ ਰੈਲੀ ਰੱਦ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਪੰਜਾਬ ਦੇ ਫਿਰੋਜ਼ਪੁਰ 'ਚ 'ਸੁਰੱਖਿਆ ਘਾਟ' ਦੇ ਮਾਮਲੇ ਤੋਂ ਬਾਅਦ ਮੋਦੀ ਦਾ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਰੈਲੀ ਨੂੰ ਸੰਬੋਧਨ ਕਰਨਗੇ। ਰਾਜ ਵਿੱਚ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣੀਆਂ ਹਨ ਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।
5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੇ ਫਿਰੋਜ਼ਪੁਰ ਫੇਰੀ ਨੂੰ ਸੁਰੱਖਿਆ ਘਾਟ ਦੇ ਵਿਚਕਾਰ ਰੱਦ ਕਰ ਦਿੱਤਾ ਗਿਆ ਸੀ। ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਰੋਡ ਜਾਮ ਕੀਤੇ ਜਾਣ ਕਾਰਨ ਪ੍ਰਧਾਨ ਮੰਤਰੀ ਮੋਦੀ 20 ਮਿੰਟ ਤੱਕ ਫਲਾਈਓਵਰ 'ਤੇ ਫਸੇ ਰਹੇ। ਉਹ ਫਿਰੋਜ਼ਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਤੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਜਾ ਰਹੇ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲੋਕਾਂ ਅਤੇ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਨ ਲਈ 14 ਫਰਵਰੀ ਨੂੰ ਜਲੰਧਰ ਪਹੁੰਚ ਰਹੇ ਹਨ, ਜਿੱਥੇ ਉਹ ਬਾਅਦ ਦੁਪਹਿਰ 02 ਵਜੇ ਰੈਲੀ ਨੂੰ ਸੰਬੋਧਨ ਕਰਨਗੇ।
ਵੋਟਰ ਸੂਚੀ 'ਚ ਨਾਂ ਨਾ ਹੋਣ 'ਤੇ ਕੀ ਕਰੀਏ?
-ਤੁਸੀਂ ਨਜ਼ਦੀਕੀ ਚੋਣ ਕਮਿਸ਼ਨ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹੋ ਜਾਂ www.nvsp.in 'ਤੇ ਜਾ ਕੇ ਨੈਸ਼ਨਲ ਵੋਟਰਜ਼ ਸਰਵਿਸ ਪੋਰਟਲ ਤੋਂ ਮਦਦ ਲੈ ਸਕਦੇ ਹੋ।
ਜੇਕਰ ਵੋਟਰ ਆਈਡੀ ਕਾਰਡ ਨਹੀਂ ਤਾਂ ਕੀ ਕਰਨਾ ਹੈ?
-ਜੇਕਰ ਤੁਹਾਡੇ ਕੋਲ ਚੋਣ ਆਈਡੀ ਕਾਰਡ ਨਹੀਂ, ਤਾਂ ਤੁਸੀਂ ਕਿਸੇ ਸਰਕਾਰੀ ਆਈਡੀ ਕਾਰਡ ਦੀ ਵਰਤੋਂ ਕਰਕੇ ਵੋਟ ਕਰ ਸਕਦੇ ਹੋ। ਜਿਵੇਂ- ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ ਆਦਿ।
- - - - - - - - - Advertisement - - - - - - - - -