Punjab Assembly Elections Live Updates: ਪੰਜਾਬ ਦਾ ਸਿਆਸੀ ਮਾਹੌਲ, ਜਾਣੋ ਸੂਬੇ 'ਚ ਚੋਣਾਂ ਸਬੰਧੀ ਹੋ ਰਹੀ ਹਲਚਲ ਦੀ ਹਰ ਅਪਡੇਟ ਇੱਕ ਕਲਿਕ 'ਚ
Punjab Assembly Elections Updates 2022: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 14 ਦੀ ਬਜਾਏ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਸੰਤ ਰਵਿਦਾਸ ਜੈਅੰਤੀ ਕਾਰਨ ਚੋਣ ਕਮਿਸ਼ਨ ਨੇ ਵੋਟਾਂ ਦੀ ਤਰੀਕ 'ਚ ਬਦਲਾਅ ਕੀਤਾ ਹੈ।
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਧਾਨ ਸਭਾ ਹਲਕਾ ਅਹਿਮਦਗੜ੍ਹ ਤੋਂ ਪਾਰਟੀ ਦੇ ਉਮੀਦਵਾਰ ਜਸਵੰਤ ਸਿੰਘ ਗੱਜਣਮਾਜਰਾ ਦੇ ਹੱਕ ਵਿੱਚ ਪ੍ਰਚਾਰ ਕੀਤਾ। ਸਿਸੋਦੀਆ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਸਿਆਸੀ ਪਾਰਟੀਆਂ ਨੇ ਵੋਟਰਾਂ ਤੱਕ ਸੰਦੇਸ਼ ਪਹੁੰਚਾਉਣ ਦਾ ਕੋਈ ਸਾਧਨ ਨਹੀਂ ਛੱਡਿਆ। ਦੋ ਸਾਲ ਦੀ ਕੋਰੋਨਾ ਮਹਾਂਮਾਰੀ ਤੋਂ ਬਾਅਦ ਬਹੁਤ ਕੁਝ ਬਦਲ ਗਿਆ ਹੈ ਤੇ ਲੋਕਾਂ ਦਾ ਰੁਝਾਨ ਆਨਲਾਈਨ ਮੀਡੀਆ ਵੱਲ ਵੀ ਵਧਿਆ ਹੈ। ਇਹ ਚੋਣ ਕੋਵਿਡ-19 ਪ੍ਰੋਟੋਕੋਲ ਤਹਿਤ ਕਰਵਾਈ ਜਾ ਰਹੀ ਹੈ। ਹੁਣ ਤੱਕ ਸਿਆਸੀ ਰੈਲੀਆਂ ਤੇ ਇਕੱਠਾਂ 'ਤੇ ਪਾਬੰਦੀ ਲਗਾਈ ਗਈ ਸੀ। ਅਜਿਹੀਆਂ ਸਥਿਤੀਆਂ ਵਿੱਚ, ਫੀਲਡ ਵਿੱਚ ਚੋਣ ਪ੍ਰਚਾਰ ਕਰਨ ਨਾਲੋਂ ਸੋਸ਼ਲ ਮੀਡੀਆ 'ਤੇ ਵਧੇਰੇ ਪ੍ਰਚਾਰ ਹੁੰਦਾ ਹੈ।
ਭਾਰਤ ਚੋਣ ਕਮਿਸ਼ਨ (ECI) ਵੱਲੋਂ ਪੰਜਾਬ ਦੇ ਰਾਜਪਾਲ ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨਰ ਅਨੁਮੀਤ ਸਿੰਘ ਸੋਢੀ ਨੂੰ ਢੁਕਵੀਂ ਐਡਵਾਈਜ਼ਰੀ ਜਾਰੀ ਕਰਨ ਅਤੇ ਉਹਨਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਉਣ ਸਬੰਧੀ ਬੇਨਤੀ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ (CEO) ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਰਾਜ ਸੂਚਨਾ ਕਮਿਸ਼ਨਰ ਨੂੰ ਅਨੁਮੀਤ ਸਿੰਘ ਵਿਰੁੱਧ ਦੋ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਰਾਜ ਸੂਚਨਾ ਕਮਿਸ਼ਨਰ ਵਜੋਂ ਅਨੁਮੀਤ ਸਿੰਘ ਨੂੰ ਮਿਲੇ ਅਧਿਕਾਰਾਂ ਦੀ ਉਹਨਾਂ ਵੱਲੋਂ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਅਨੁਮੀਤ ਸਿੰਘ ਵੱਲੋਂ ਆਪਣੇ ਪਿਤਾ ਰਾਣਾ ਗੁਰਮੀਤ ਸਿੰਘ ਸੋਢੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
ਅਕਾਲੀ ਦਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ AAP ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਨਿਸ਼ਾਨੇ ਸਾਧੇ ਹਨ।ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਨੂੰ ਲੁੱਟਣ ਲਈ ਪੰਜਾਬ ਦੇ ਲੋਕਾਂ ਕੋਲੋਂ ਇੱਕ ਮੌਕਾ ਮੰਗ ਰਿਹਾ ਹੈ।ਕੇਜਰੀਵਾਲ ਤੇ ਆਰੋਪ ਲਾਉਂਦੇ ਹੋਏ ਹਰਸਿਮਰਤ ਬਾਦਲ ਨੇ ਕਿਹਾ ਕਿ ਉਹ ਪੰਜਾਬ ਦੇ ਪਾਣੀ ਅਤੇ ਹੋਰ ਸਰੋਤਾਂ 'ਤੇ ਕਬਜਾ ਕਰਨ ਚਾਹੁੰਦਾ ਹੈ।
ਪੰਜਾਬ 'ਚ 20 ਤਾਰੀਖ ਨੂੰ ਵਿਧਾਨ ਸਭਾ ਦੀਆਂ 117 ਸੀਟਾਂ 'ਤੇ ਵੋਟਾਂ ਪੈਣੀਆਂ ਹਨ। ਇਸ ਦੇ ਲਈ ਸਾਰੀਆਂ ਸਿਆਸੀ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ।ਪੰਜਾਬ ਵਿੱਚ ਕਾਂਗਰਸ ਆਪਣੀ ਸਰਕਾਰ ਬਚਾਏ ਰੱਖਣ ਲਈ ਦਮ ਲਾ ਰਹੀ ਹੈ।ਇਸ ਦੇ ਲਈ ਛੋਟੇ ਤੋਂ ਲੈ ਕੇ ਵੱਡੇ ਲੀਡਰ ਤੱਕ ਚੋਣ ਪ੍ਰਚਾਰ ਕਰ ਰਹੇ ਹਨ।ਰਾਹੁਲ ਗਾਂਧੀ ਅਤੇ ਪ੍ਰਿੰਯਕਾ ਗਾਂਧੀ ਵੀ ਪੰਜਾਬ 'ਚ ਰੈਲੀਆਂ ਸੰਬੋਧਨ ਕਰ ਰਹੇ ਹਨ।ਅੱਜ ਅੰਮ੍ਰਿਤਸਰ 'ਚ ਪ੍ਰਿੰਯਕਾ ਗਾਂਧੀ ਪਹੁੰਚਣ ਵਾਲੇ ਹਨ।
ਪ੍ਰਿੰਯਕਾ ਗਾਂਧੀ ਦਾ ਅੰਮ੍ਰਿਤਸਰ ਵਿੱਚ ਸਵਾਗਕ ਕਰਨ ਲਈ ਕਾਂਗਰਸੀ ਵਰਕਰ ਪੱਭਾਂ ਭਾਰ ਹਨ।ਪ੍ਰਿੰਯਕਾ ਵੱਲੋਂ ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਰੋਡ ਸ਼ੋਅ ਕੀਤਾ ਜਾਏਗਾ। ਬਟਾਲਾ ਦੇ ਇਕ ਪਾਸੇ ਅੰਮ੍ਰਿਤਸਰ ਪੂਰਬੀ ਤੇ ਇਕ ਪਾਸੇ ਅੰਮ੍ਰਿਤਸਰ ਉਤਰੀ ਹਲਕੇ ਦੇ ਵਰਕਰ ਸਵਾਗਤ ਕਰਨਗੇ।
ਲੁਧਿਆਣਾ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਚੋਣ ਪ੍ਰਚਾਰ ਲਈ ਲੁਧਿਆਣਾ ਪੁੱਜੇ। ਇੱਥੇ ਉਨਾਂ ਨੇ ਹਲਕਾ ਲੁਧਿਆਣਾ ਸੈਂਟਰਲ ਵਿਧਾਨ ਸਭ ਹਲਕੇ ਤੋਂ 'ਆਪ' ਉਮੀਦਵਾਰ ਪੱਪੀ ਪਰਾਸਰ, ਲੁਧਿਆਣਾ ਉੱਤਰੀ ਤੋਂ ਉਮੀਦਵਾਰ ਮਦਨ ਲਾਲ ਬੱਗਾ, ਲੁਧਿਆਣਾ ਪੂਰਬੀ ਤੋਂ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਲੁਧਿਆਣਾ ਦੱਖਣੀ ਤੋਂ 'ਆਪ' ਉਮੀਦਵਾਰ ਰਜਿੰਦਰ ਪਾਲ ਕੌਰ ਸੀਨਾ ਲਈ ਇਲਾਕੇ ਦੀਆਂ ਵੱਖ-ਵੱਖ ਥਾਵਾਂ 'ਤੇ ਨੁੱਕੜ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਜਿਤਾ ਕੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਦੀ ਅਪੀਲ ਕੀਤੀ।
ਕਾਂਗਰਸ ਪਾਰਟੀ ਦੇ ਚਮਕੌਰ ਸਾਹਿਬ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਾਂਗਰਸੀ ਉਮੀਦਵਾਰ ਰਾਣਾ ਕੇਪੀ ਸਿੰਘ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ।ਇਸ ਦੌਰਾਨ ਚਰਨਜੀਤ ਚੰਨੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਣਨ 'ਤੇ ਰਾਣਾ ਕੇਪੀ ਸਿੰਘ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਏਗਾ।
ਚਰਨਜੀਤ ਚੰਨੀ ਨੇ ਕਿਹਾ ਕਿ ਪੂਰੇ ਪੰਜਾਬ ਦੀ ਕਮਾਂਡ ਰੋਪੜ ਜ਼ਿਲ੍ਹੇ ਕੋਲ ਹੋਵੇਗੀ।ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਸਾਧਦਿਆਂ ਚੰਨੀ ਨੇ ਕਿਹਾ ਕਿ ਉਨ੍ਹਾਂ ਦੇ ਰੋਡ ਸ਼ੋਅ ਇਦਾਂ ਹੁੰਦੇ ਹਨ ਜਿਵੇਂ ਭੋਗ 'ਤੇ ਆਏ ਹੋਣ ਅਤੇ ਕਾਂਗਰਸ ਦੇ ਰੋਡ ਸ਼ੋਅ ਇਦਾਂ ਹੁੰਦੇ ਹਨ ਜਿਵੇਂ ਲੋਕ ਬਰਾਤੇ ਚੜ੍ਹੇ ਹੋਣ।
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਸਭ ਤੋਂ ਚਰਚਿਤ ਵਿਧਾਨ ਸਭਾ ਹਲਕਾ ਭਦੌੜ ਵਿੱਚ ਪਾਰਟੀ ਉਮੀਦਵਾਰ ਲਾਭ ਸਿੰਘ ਉਗੋਕੇ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ,''ਆਮ ਆਦਮੀ ਪਾਰਟੀ ਨੇ ਆਮ ਘਰ ਦੇ ਮੁੰਡੇ ਲਾਭ ਸਿੰਘ ਉਗੋਕੇ ਨੂੰ ਟਿੱਕਟ ਦੇ ਕੇ ਭਦੌੜ ਮੈਦਾਨ ਵਿੱਚ ਉਤਾਰਿਆ ਹੈ, ਜਿਸ ਦੇ ਮੁਕਾਬਲੇ ਕਾਂਗਰਸ ਪਾਰਟੀ ਦਾ ਕਰੋੜਪਤੀ ਗਰੀਬ ਬੰਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਲੜ ਰਿਹਾ ਹੈ। ਪਰ ਮੈਨੂੰ ਵਿਸ਼ਵਾਸ਼ ਹੈ ਕਿ ਭਦੌੜ ਵਾਲੇ ਆਪਣੇ ਪੁੱਤ ਲਾਭ ਸਿੰਘ ਉਗੋਕੇ ਨੂੰ ਹੀ ਜਿਤਾਉਣਗੇ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਜੇਪੀ ਉਮੀਦਵਾਰ ਰਜੇਸ਼ ਕੁਮਾਰ ਗੋਰਾ ਪਠੇਲਾ ਦੇ ਹੱਕ ਵਿੱਚ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਹਨ। ਰਾਜਨਾਥ ਸਿੰਘ ਨੇ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਸ੍ਰੀ ਮੁਕਤਸਰ ਸਾਹਿਬ 'ਚ ਪਹਿਲੀ ਵਾਰ ਇਸ ਜਨ ਸਭਾ ਨੂੰ ਸੰਬੋਧਨ ਕਰਨ ਲਈ ਆਇਆ ਹਾਂ। ਪੰਜਾਬ 'ਚ ਪਹਿਲੇ ਵੀ ਕਈ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਹੈ ਪਰ ਇਸ ਵਾਰ ਲੋਕਾਂ ਦਾ ਜੋ ਸਮਰਥਨ ਮਿਲ ਰਿਹਾ ਹੈ, ਉਸ ਤੋਂ ਲੱਗ ਰਿਹਾ ਹੈ ਕਿ ਭਾਜਪਾ ਗਠਜੋੜ ਦੀ ਸਰਕਾਰ ਬਣੇਗੀ।
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਚੋਣ ਪ੍ਰਚਾਰ ਲਈ ਲੁਧਿਆਣਾ ਪੁੱਜੇ। ਇੱਥੇ ਉਨਾਂ ਨੇ ਹਲਕਾ ਲੁਧਿਆਣਾ ਸੈਂਟਰਲ ਵਿਧਾਨ ਸਭ ਹਲਕੇ ਤੋਂ 'ਆਪ' ਉਮੀਦਵਾਰ ਪੱਪੀ ਪਰਾਸਰ, ਲੁਧਿਆਣਾ ਉੱਤਰੀ ਤੋਂ ਉਮੀਦਵਾਰ ਮਦਨ ਲਾਲ ਬੱਗਾ, ਲੁਧਿਆਣਾ ਪੂਰਬੀ ਤੋਂ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਲੁਧਿਆਣਾ ਦੱਖਣੀ ਤੋਂ 'ਆਪ' ਉਮੀਦਵਾਰ ਰਜਿੰਦਰ ਪਾਲ ਕੌਰ ਸੀਨਾ ਲਈ ਇਲਾਕੇ ਦੀਆਂ ਵੱਖ-ਵੱਖ ਥਾਵਾਂ 'ਤੇ ਨੁੱਕੜ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਜਿਤਾ ਕੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਦੀ ਅਪੀਲ ਕੀਤੀ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ, ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ ਚੋਣ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ 14 ਫਰਵਰੀ, 2022 ਤੱਕ 448.10 ਕਰੋੜ ਰੁਪਏ ਦੀ ਕੀਮਤ ਦਾ ਸਾਮਾਨ ਜ਼ਬਤ ਕੀਤਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਤੇ ਆਮ ਆਦਮੀ ਪਾਰਟੀ (AAP) ਇੱਕ ਦੂਜੇ 'ਤੇ ਨਿਸ਼ਾਨਾ ਸਾਧਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦੇ ਰਹੀਆਂ ਹਨ। ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਅਰਵਿੰਦ ਕੇਜਰੀਵਾਲ (Arvind Kejriwal) 'ਤੇ ਵਿਅੰਗ ਕੱਸਿਆ ਹੈ। ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਹੈ ਕਿ ਉਹ ਸਿਰਫ਼ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹੀ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕਿਉਂ ਕਰ ਰਹੇ ਹਨ।
ਲੁਧਿਆਣਾ 'ਚ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕੌਨਫਰੰਸ ਦੌਰਾਨ ਕਿਹਾ ਕਿ ਪੰਜਾਬ ਵਿੱਚ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਹੈ। PM ਦੀ ਸੁਰੱਖਿਆ ਨੂੰ ਲੈ ਕੇ ਗੰਦੀ ਸਿਆਸਤ ਹੋਈ ਹੈ। ਸਰਕਾਰ ਆਈ ਤਾਂ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਬੌਰਡਰ ਸਟੇਟ 'ਤੇ ਇਮਾਨਦਾਰ ਸਰਕਾਰ ਹੋਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਤੋਂ ਬਾਅਦ ਜਲੰਧਰ 'ਚ 'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੱਜ ਮੈਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਮੈਨੂੰ ਪੂਰਾ ਦਿਨ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ, ਕਿਉਂਕਿ ਇਹ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਸੀ। ਕੀ ਮੈਂ ਅੱਤਵਾਦੀ ਹਾਂ? ਜੇਕਰ ਮੈਂ ਫਿਰੋਜ਼ਪੁਰ 'ਚ ਕਿਸਾਨਾਂ 'ਤੇ ਲਾਠੀਆਂ ਚਲਵਾਉਂਦਾ ਤਾਂ ਸਭ ਠੀਕ ਹੋ ਜਾਣਾ ਸੀ। ਪ੍ਰਧਾਨ ਮੰਤਰੀ ਨੇ ਖੁਦ 2014 ਦਾ ਜ਼ਿਕਰ ਕੀਤਾ ਜਦੋਂ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਹ ਸਭ ਮੈਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ।
ਅਰਵਿੰਦ ਕੇਜਰੀਵਾਲ ਧੂਰੀ 'ਚ ਚੋਣ ਪ੍ਰਚਾਰ ਕਰਨਗੇ
ਧੂਰੀ ਵਿਧਾਨ ਸਭਾ ਹਲਕੇ ਵਿੱਚ ਭਗਵੰਤ ਮਾਨ ਲਈ ਟਾਊਨ ਹਾਲ ਮੀਟਿੰਗ ਕਰਨਗੇ ਅਰਵਿੰਦ ਕੇਜਰੀਵਾਲ
ਟਾਊਨ ਹਾਲ ਮੀਟਿੰਗ ਵਿੱਚ ਧੂਰੀ ਦੇ ਵਪਾਰੀਆਂ ਨਾਲ ਗੱਲਬਾਤ ਕਰਦੇ ਹੋਏ ਅਰਵਿੰਦ ਕੇਜਰੀਵਾਲ
ਹਲਕਾ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਲੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਹਲਕਾ ਲੰਬੀ ਦੇ ਪਿੰਡਾਂ ਲਗਾਤਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਚਲਦੇ ਅੱਜ ਵੀ ਹਲ਼ਕੇ ਦੇ ਪਿੰਡ ਬੋਦੀਵਾਲਾ, ਅਸਪਾਲ, ਸਰਾਵਾਂ ਬੋਦਲਾ, ਡੱਬਵਾਲੀ ਢਾਬ , ਬੁਰਜ ਸਿਦਵਾ ਦੇ ਪਿੰਡਾਂ ਵਿਚ ਚੋਣ ਜਲਸਿਆ ਨੂੰ ਸਬੋਧਨ ਕੀਤਾ ਉਣਾ ਜਿਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਉਥੇ ਆਮ ਆਦਮੀਂ ਅਤੇ ਕਾਗਰਸ ਪਾਰਟੀ ਨੂੰ ਦੁਸ਼ਮਣ ਪਾਰਟੀਆਂ ਦਸਦੇ ਹੋਏ ਨਿਸ਼ਾਨੇ ਸਾਧੇ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ 73 ਸੀਟਾਂ ’ਤੇ ਚੋਣ ਲੜ ਰਹੀ ਭਾਰਤੀ ਜਨਤਾ ਪਾਰਟੀ ਆਪਣੇ ਕੌਮੀ ਆਗੂਆਂ ਦੀਆਂ ਰੈਲੀਆਂ ਕਰਕੇ ਬਠਿੰਡਾ ਦੇ ਛੇ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰੇਗੀ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 15 ਫਰਵਰੀ ਨੂੰ ਬਠਿੰਡਾ ਪਹੁੰਚਣਾ ਸੀ। ਕਿਸੇ ਕਾਰਨ ਉਨ੍ਹਾਂ ਦੀ ਰੈਲੀ ਰੱਦ ਕਰ ਦਿੱਤੀ ਗਈ ਹੈ। ਹੁਣ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਜ਼ਿਲ੍ਹੇ ਦੇ ਮੌੜ ਮੰਡੀ ਵਿਧਾਨ ਸਭਾ ਹਲਕੇ ਤੋਂ ਭਾਜਪਾ-ਪੰਜਾਬ ਲੋਕ ਕਾਂਗਰਸ ਗਠਜੋੜ ਦੇ ਉਮੀਦਵਾਰ ਦਿਆਲ ਦਾਸ ਸੋਢੀ ਦੇ ਹੱਕ ਵਿੱਚ ਰੈਲੀ ਕਰਨਗੇ। ਇਸ ਦੇ ਨਾਲ ਹੀ ਸਮ੍ਰਿਤੀ ਇਰਾਨੀ ਜ਼ਿਲ੍ਹੇ ਵਿੱਚ ਰੈਲੀ ਵੀ ਕਰੇਗੀ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੌਜੂਦਾ ਮਾਹੌਲ ਦਰਮਿਆਨ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਜੇਲ੍ਹ 'ਚੋਂ ਰਿਹਾਈ ਤੋਂ ਬਾਅਦ ਚੋਣ ਮੈਦਾਨ 'ਚ ਨਿੱਤਰੀਆਂ ਸਾਰੀਆਂ ਪਾਰਟੀਆਂ ਅਤੇ ਆਗੂ ਡੇਰਾ ਮੁਖੀ ਰਾਮ ਰਹੀਮ ਦੇ ਐਲਾਨ 'ਤੇ ਟਿਕੀਆਂ ਹੋਈਆਂ ਹਨ। ਡੇਰਾ ਸੱਚਾ ਸੌਦਾ ਪੰਜਾਬ ਵਿੱਚ ਇਸ ਵਾਰ 18 ਫਰਵਰੀ ਦੀ ਸ਼ਾਮ ਨੂੰ ਐਲਾਨ ਕਰ ਸਕਦਾ ਹੈ ਕਿ ਡੇਰਾ ਪ੍ਰੇਮੀ ਇਸ ਵਾਰ ਕਿਸ ਸਿਆਸੀ ਪਾਰਟੀ ਨੂੰ ਸਮਰਥਨ ਦੇਣ। ਜ਼ਿਕਰਯੋਗ ਹੈ ਕਿ ਪੰਜਾਬ 'ਚ ਚੋਣ ਪ੍ਰਚਾਰ 18 ਫਰਵਰੀ ਦੀ ਸ਼ਾਮ ਨੂੰ ਖ਼ਤਮ ਹੋ ਜਾਵੇਗਾ ਅਤੇ 20 ਫਰਵਰੀ ਨੂੰ ਵੋਟਾਂ ਪੈਣਗੀਆਂ।
ਪਿਛੋਕੜ
ਰਾਜਾਂ ਵਿੱਚ 10 ਫਰਵਰੀ ਤੋਂ 7 ਮਾਰਚ ਤੱਕ ਵਿਧਾਨ ਸਭਾ ਚੋਣਾਂ (Assembly Elections) ਹੋਣੀਆਂ ਹਨ। ਪਿਛਲੀ ਵਾਰ ਉੱਤਰ ਪ੍ਰਦੇਸ਼ ਵਿੱਚ ਕੁੱਲ ਵੋਟਰਾਂ ਦੀ ਗਿਣਤੀ 14 ਕਰੋੜ 72 ਲੱਖ ਦੇ ਕਰੀਬ ਸੀ, ਜੋ ਹੁਣ 15 ਕਰੋੜ ਨੂੰ ਪਾਰ ਕਰ ਗਈ ਹੈ। ਇਨ੍ਹਾਂ ਵਿੱਚੋਂ 24 ਲੱਖ ਤੋਂ ਵੱਧ ਵੋਟਰ 80 ਸਾਲ ਤੋਂ ਵੱਧ ਉਮਰ ਦੇ ਹਨ। ਔਰਤ ਮਰਦ ਵੋਟਰਾਂ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਮਰਦ ਵੋਟਰਾਂ ਦੀ ਗਿਣਤੀ 8 ਕਰੋੜ ਤੋਂ ਉਪਰ ਹੈ, ਜਦੋਂ ਕਿ ਔਰਤਾਂ ਦੀ ਗਿਣਤੀ 7 ਕਰੋੜ ਦੇ ਕਰੀਬ ਹੈ। ਇਸ ਵਾਰ ਸੂਬੇ ਵਿੱਚ ਕੁੱਲ 8853 ਤੀਜੇ ਲਿੰਗ ਦੇ ਵੋਟਰ ਹਨ।
ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਵੋਟਰ ਆਈਡੀ ਲਈ ਅਰਜ਼ੀ ਦਿੱਤੀ ਸੀ ਅਤੇ ਵੋਟਰ ਸੂਚੀ ਵਿੱਚ ਤੁਹਾਡਾ ਨਾਮ ਨਹੀਂ ਹੈ। ਜਾਂ ਜੇਕਰ ਤੁਹਾਨੂੰ ਕਿਸੇ ਹੋਰ ਕਾਰਨ ਵੋਟਰ ਕਾਰਡ ਬਾਰੇ ਸ਼ੰਕਾ ਹੈ ਤਾਂ ਤੁਸੀਂ ਇੱਥੇ ਦੱਸੇ ਗਏ ਤਰੀਕੇ ਨਾਲ ਘਰ ਬੈਠੇ ਵੋਟਰ ਸੂਚੀ ਵਿੱਚ ਆਪਣਾ ਨਾਮ ਵੀ ਚੈੱਕ ਕਰ ਸਕਦੇ ਹੋ। ਇੱਥੇ ਕਦਮ ਦਰ ਕਦਮ ਪ੍ਰਕਿਰਿਆ ਵੇਖੋ-
ਇਸ ਆਸਾਨ ਪ੍ਰਕਿਰਿਆ ਰਾਹੀਂ ਵੋਟਰ ਸੂਚੀ ਵਿੱਚ ਆਪਣਾ ਨਾਮ ਚੈੱਕ ਕਰੋ
ਵੋਟਰ ਸੂਚੀ ਵਿੱਚ ਆਪਣਾ ਨਾਮ ਵੇਖਣ ਲਈ https://Electoralsearch.in ਵੈੱਬਸਾਈਟ 'ਤੇ ਜਾਓ।
ਵੋਟਰ ਸੂਚੀ ਵਿੱਚ ਨਾਮ ਚੈੱਕ ਕਰਨ ਦੇ ਦੋ ਤਰੀਕੇ ਹਨ-
ਇਸ ਤਰ੍ਹਾਂ EPIC ਨੰਬਰ ਤੋਂ ਬਿਨਾਂ ਆਪਣਾ ਨਾਮ ਖੋਜੋ
ਇਸਦੇ ਲਈ 'Search by Details’ ਦਾ ਵਿਕਲਪ ਚੁਣੋ।
ਆਪਣਾ ਨਾਮ, ਪਿਤਾ ਦਾ ਨਾਮ, ਉਮਰ, ਲਿੰਗ, ਰਾਜ, ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਚੁਣੋ।
ਹੁਣ ਹੇਠਾਂ ਦਿੱਤਾ ਕੈਪਚਾ ਕੋਡ ਦਰਜ ਕਰੋ ਅਤੇ Search ਆਪਸ਼ਨ 'ਤੇ ਕਲਿੱਕ ਕਰੋ।
ਉਸ ਤੋਂ ਬਾਅਦ ਪੂਰਾ ਵੇਰਵਾ ਖੁੱਲ੍ਹ ਕੇ ਸਾਹਮਣੇ ਆ ਜਾਵੇਗਾ। ਇਸ ਵਿੱਚ ਤੁਹਾਡਾ ਪਛਾਣ ਪੱਤਰ ਨੰਬਰ (EPIC No) ਅਤੇ ਪੋਲਿੰਗ ਸਟੇਸ਼ਨ ਤੱਕ ਲਿਖਿਆ ਹੋਵੇਗਾ।
ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਹੇਠਾਂ ਦਿੱਤੇ Print Voter Information ਆਪਸ਼ਨ 'ਤੇ ਕਲਿੱਕ ਕਰਕੇ ਵੋਟਰ ਦੀ ਜਾਣਕਾਰੀ ਵੀ ਛਾਪ ਸਕਦੇ ਹੋ।
EPIC ਨੰ. ਦੁਆਰਾ ਆਪਣਾ ਨਾਮ ਲੱਭੋ
ਜੇਕਰ ਤੁਹਾਡੇ ਕੋਲ ਪਛਾਣ ਪੱਤਰ ਨੰਬਰ (EPIC No.) ਹੈ ਤਾਂ ਇਸ ਵਿਧੀ ਦੀ ਵਰਤੋਂ ਕਰੋ।
ਤੁਹਾਨੂੰ ਬੱਸ ਆਪਣਾ EPIC ਨੰਬਰ ਸਟੇਟ ਅਤੇ ਕੈਪਚਾ ਕੋਡ ਦਰਜ ਕਰਨਾ ਹੈ ਅਤੇ ਖੋਜ ਵਿਕਲਪ 'ਤੇ ਕਲਿੱਕ ਕਰਨਾ ਹੈ।
ਉਸ ਤੋਂ ਬਾਅਦ ਪੂਰਾ ਵੇਰਵਾ ਖੁੱਲ੍ਹ ਕੇ ਸਾਹਮਣੇ ਆ ਜਾਵੇਗਾ। ਇਸ ਵਿੱਚ ਤੁਹਾਡਾ ਸ਼ਨਾਖਤੀ ਕਾਰਡ ਨੰਬਰ/EPIC ਨੰਬਰ, ਅਤੇ ਪੋਲਿੰਗ ਸਟੇਸ਼ਨ ਤਕ ਲਿਖਿਆ ਹੋਵੇਗਾ।
ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਹੇਠਾਂ ਦਿੱਤੇ ਪ੍ਰਿੰਟ ਵੋਟਰ ਜਾਣਕਾਰੀ ਵਿਕਲਪ 'ਤੇ ਕਲਿੱਕ ਕਰਕੇ ਵੋਟਰ ਦੀ ਜਾਣਕਾਰੀ ਵੀ ਛਾਪ ਸਕਦੇ ਹੋ।
SMS ਦੁਆਰਾ ਵੋਟਰ ਸੂਚੀ ਵਿੱਚ ਨਾਮ ਦੀ ਜਾਂਚ ਕਰੋ
ਮੋਬਾਈਲ ਸੰਦੇਸ਼ ਵਿੱਚ ਐਪਿਕ ਲਿਖ ਕੇ ਜਗ੍ਹਾ ਦਿਓ। ਅਤੇ ਫਿਰ ਆਪਣਾ ਵੋਟਰ ਆਈਡੀ ਕਾਰਡ ਨੰਬਰ ਟਾਈਪ ਕਰੋ। ਇਹ SMS 9211728082 ਜਾਂ 1950 'ਤੇ ਭੇਜੋ। ਜਵਾਬ SMS ਵਿੱਚ ਭਾਗ ਨੰਬਰ, ਪੋਲਿੰਗ ਸਟੇਸ਼ਨ ਨੰਬਰ ਅਤੇ ਨਾਮ ਆਵੇਗਾ। ਵੋਟਰ ਸੂਚੀ 'ਚ ਤੁਹਾਡਾ ਨਾਂ ਨਾ ਹੋਣ 'ਤੇ ਨੋ ਰਿਕਾਰਡ ਫਾਊਂਡ ਦੱਸੇਗਾ।
- - - - - - - - - Advertisement - - - - - - - - -