Punjab Assembly Election 2022 Live Update: ਪੰਜਾਬ ਦੇ ਉਮੀਦਵਾਰਾਂ ਦੀ ਕਿਮਸਤ ਹੋਈ ਈਵੀਐਮ 'ਚ ਕੈਦ, ਹੁਣ ਫੈਸਲੇ ਦਾ ਇੰਤਜ਼ਾਰ
Punjab Assembly Election 2022: ਪੰਜਾਬ ਵਿੱਚ ਡੇਰਾ ਸਿਰਸਾ ਦੀ ਵੋਟ ਸਿਆਸੀ ਸਮੀਕਰਨ ਬਦਲੇਗੀ। ਡੇਰੇ ਦੀ ਵੋਟ ਨਾਲ ਮਾਲਵਾ ਦੀਆਂ 69 ਸੀਟਾਂ 'ਤੇ ਸਿੱਧਾ ਅਸਰ ਪਏਗਾ। ਇਸ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਫਾਇਦਾ ਹੋਏਗਾ।
ਭਾਜਪਾ ਦੇ ਸੰਗਠਨ ਜਨਰਲ ਸਕੱਤਰ ਪ੍ਰਦੁਮਣ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਚੋਣਾਂ ਵਿੱਚ ਭਾਜਪਾ ਨੂੰ ਭਾਰੀ ਸਮਰਥਨ ਮਿਲੇਗਾ। ਪ੍ਰਦੁਮਣ ਕੁਮਾਰ ਨੇ ਕਿਹਾ ਕਿ ਭਾਜਪਾ ਐਨਡੀਏ ਵਿੱਚ ਆਉਣ ਵਾਲੀ ਕਿਸੇ ਵੀ ਪਾਰਟੀ ਦਾ ਸਵਾਗਤ ਕਰਨ ਲਈ ਤਿਆਰ ਹੈ। ਪ੍ਰਦੁਮਣ ਕੁਮਾਰ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਸੂਬੇ ਨਾਲ ਸਬੰਧਤ ਮੁੱਦੇ ਉਠਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਚੋਣਾਂ ਦੌਰਾਨ ਭਾਜਪਾ ਨੇ ਸੂਬੇ ਦੀਆਂ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਹਨ। ਅਸੀਂ ਇਨ੍ਹਾਂ ਮੁੱਦਿਆਂ 'ਤੇ ਦੂਜੀਆਂ ਪਾਰਟੀਆਂ ਨੂੰ ਘੇਰਿਆ। ਪੰਜਾਬ ਦੇ ਲੋਕ ਮਹਿਸੂਸ ਕਰਦੇ ਹਨ ਕਿ ਵਿਕਾਸ ਦੇ ਰਾਹ 'ਤੇ ਚੱਲਣ ਲਈ ਭਾਜਪਾ ਦੀ ਲੋੜ ਹੈ। ਪੀਐਮ ਮੋਦੀ ਦੀਆਂ ਰੈਲੀਆਂ ਦਾ ਅਸਰ ਪੰਜਾਬ ਚੋਣਾਂ ਦੇ ਨਤੀਜਿਆਂ 'ਤੇ ਦੇਖਣ ਨੂੰ ਮਿਲੇਗਾ।
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ ਚੋਣਾਂ ਅਜਿਹੇ ਅਜੀਬੋ-ਗਰੀਬ ਢੰਗ ਨਾਲ ਹੋਈਆਂ ਹਨ ਕਿਸੇ ਜੋਤਸ਼ੀਆਂ ਤੋਂ ਇਲਾਵਾ ਕੋਈ ਵੀ ਇਸ ਦਾ ਅੰਦਾਜ਼ਾ ਨਹੀਂ ਲਾ ਸਕਦਾ। ਉਂਝ ਉਨ੍ਹਾਂ ਕਿਹਾ ਕਿ ਬੀਜੇਪੀ ਦੇ ਸਹਿਯੋਗ ਤੋਂ ਬਗੈਰ ਕਿਸੇ ਦੀ ਵੀ ਪੰਜਾਬ ਅੰਦਰ ਸਰਕਾਰ ਨਹੀਂ ਬਣ ਸਕੇਗੀ।
ਪੰਜਾਬ 'ਚ ਘੱਟ ਵੋਟਿੰਗ ਦੇ ਨਾਲ ਹੀ ਨਾਲ ਹੀ ਹੁਣ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਦੇ ਦਾਅਵੇ ਖੋਖਲੇ ਨਜ਼ਰ ਆਉਂਦੇ ਜਾਪਦੇ ਹਨ। ਜੇਕਰ ਵੋਟਿੰਗ ਦੇ ਰੁਝਾਨ ਤੇ ਚੋਣ ਵਿਸ਼ਲੇਸ਼ਕਾਂ ਦੀਆਂ ਟਿੱਪਣੀਆਂ 'ਤੇ ਨਜ਼ਰ ਮਾਰੀਏ ਤਾਂ ਪੰਜਾਬ 'ਚ ਤ੍ਰਿਕੋਣੀ ਵਿਧਾਨ ਸਭਾ ਬਣਨ ਦੀ ਸੰਭਾਵਨਾ ਹੈ। ਅਸਲ ਚੋਣ ਨਤੀਜੇ ਤਾਂ 10 ਮਾਰਚ ਦੀ ਤਰੀਕ ਹੀ ਦੱਸੇਗਾ ਪਰ ਇਸ ਤੋਂ ਪਹਿਲਾਂ ਵੋਟਾਂ ਦੇ ਰੁਝਾਨ ਸਬੰਧੀ ਨਤੀਜਿਆਂ ਦਾ ਅੰਦਾਜ਼ਾ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ।
ਵਿਧਾਨ ਸਭਾ ਚੋਣਾਂ ਤੋਂ ਬਾਅਦ ਕਿਸਾਨਾਂ ਉੱਪਰ ਮੁੜ ਹਮਲਾ ਹੋ ਸਕਦਾ ਹੈ। ਕੇਂਦਰ ਸਰਕਾਰ ਮੁੜ ਸੋਧੇ ਹੋਏ ਖੇਤੀ ਕਾਨੂੰਨ ਲਿਆ ਸਕਦੀ ਹੈ। ਇਹ ਦਾਅਵਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਬੇਸ਼ੱਕ ਕੇਂਦਰ ਸਰਕਾਰ ਵਾਪਸ ਲਏ ਤਿੰਨ ਖੇਤੀ ਕਾਨੂੰਨਾਂ ਨੂੰ ਮੂਲ ਰੂਪ ਵਿੱਚ ਵਾਪਸ ਨਾ ਵੀ ਲੈ ਕੇ ਆਵੇ ਪਰ ਕੇਂਦਰ ਨਵੇਂ ਰੰਗ-ਰੂਪ ਵਾਲੇ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆ ਸਕਦੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਜੇਪੀ ਦੇ ਹੀ ਕਈ ਸੀਨੀਅਰ ਲੀਡਰਾਂ ਨੇ ਦਾਅਵਾ ਕੀਤਾ ਸੀ ਕਿ ਮੋਦੀ ਸਰਕਾਰ ਖੇਤੀ ਕਾਨੂੰਨ ਮੁੜ ਲਿਆਏਗੀ। ਉਂਝ ਸੰਸਦ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨੇ ਸਪਸ਼ਟ ਕੀਤਾ ਸੀ ਕਿ ਸਰਕਾਰ ਦੀ ਅਜਿਹੀ ਕੋਈ ਮਨਸ਼ਾ ਨਹੀਂ ਹੈ। ਹੁਣ ਚੋਣਾਂ ਤੋਂ ਬਾਅਦ ਸੁਨੀਲ ਜਾਖੜ ਦੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ।
ਪਿਛੋਕੜ
Punjab Assembly Election 2022 Live Updates: ਪੰਜਾਬ ਵਿੱਚ ਡੇਰਾ ਸਿਰਸਾ ਦੀ ਵੋਟ ਸਿਆਸੀ ਸਮੀਕਰਨ ਬਦਲੇਗੀ। ਡੇਰੇ ਦੀ ਵੋਟ ਨਾਲ ਮਾਲਵਾ ਦੀਆਂ 69 ਸੀਟਾਂ 'ਤੇ ਸਿੱਧਾ ਅਸਰ ਪਏਗਾ। ਇਸ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਫਾਇਦਾ ਹੋਏਗਾ। ਚਰਚਾ ਹੈ ਕਿ ਐਨ ਆਖਰੀ ਮੌਕੇ ਉੱਪਰ ਡੇਰਾ ਸਿਰਸਾ ਨੇ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਲਵੇ ਦੀਆਂ ਕਈ ਸੀਟਾਂ ’ਤੇ ਸਮਰਥਨ ਦਿੱਤਾ ਹੈ। ਸੂਤਰਾਂ ਮੁਤਾਬਕ ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਰਾਤੋ-ਰਾਤ ਆਪਣਾ ਫੈਸਲਾ ਬਦਲ ਲਿਆ ਤੇ ਲੰਬੀ, ਸਰਦੂਲਗੜ੍ਹ, ਜ਼ੀਰਾ, ਬਠਿੰਡਾ, ਗਿੱਦੜਬਾਹਾ, ਸੁਨਾਮ ਦੀਆਂ ਸੀਟਾਂ 'ਤੇ ਡੇਰਾ ਸਮਰਥਕਾਂ ਨੂੰ ਅਕਾਲੀ ਦਲ ਦੇ ਉਮੀਦਵਾਰਾਂ ਦੇ ਸਮਰਥਨ ਦੇ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ।
ਇਸ ਦੇ ਨਾਲ ਹੀ ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਜਿਨ੍ਹਾਂ ਸੀਟਾਂ 'ਤੇ ਡੇਰਾ ਸੱਚਾ ਸੌਦਾ ਨੇ ਸਮਰਥਨ ਦਿੱਤਾ ਹੈ, ਉਨ੍ਹਾਂ 'ਚ ਲੰਬੀ ਦੀ ਸੀਟ ਵੀ ਸ਼ਾਮਲ ਹੈ। ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਣ ਲੜ ਰਹੇ ਹਨ। ਉਧਰ, ਫਿਰੋਜ਼ਪੁਰ ਦਿਹਾਤੀ ਵਿੱਚ ਡੇਰਾ ਪ੍ਰੇਮੀਆਂ ਨੇ ਅਕਾਲੀ ਦਲ ਤੇ ਸ਼ਹਿਰ ਵਿੱਚ ਭਾਜਪਾ, ਪਟਿਆਲਾ ਸ਼ਹਿਰ ਤੇ ਦਿਹਾਤੀ 'ਚ ਭਾਜਪਾ ਦਾ ਸਮਰਥਨ ਕੀਤਾ। ਉਂਝ ਇਹ ਖੇਡ ਅੰਦਰ ਖਾਤੇ ਹੀ ਖੇਡੀ ਗਈ ਤੇ ਕਿਸੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਮਾਲਵਾ ਪੱਟੀ ਵਿੱਚ 69 ਵਿਧਾਨ ਸਭਾ ਹਲਕੇ ਅਜਿਹੇ ਹਨ, ਜਿੱਥੇ ਡੇਰੇ ਦਾ ਪ੍ਰਭਾਵ ਮੰਨਿਆ ਜਾਂਦਾ ਹੈ।
ਦੱਸ ਦਈਏ ਕਿ ਪੰਜਾਬ ਦੀਆਂ 2007, 2012 ਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਰੇ ਨੇ ਦਖ਼ਲਅੰਦਾਜ਼ੀ ਕੀਤੀ ਸੀ। ਇਸ ਤੋਂ ਇਲਾਵਾ ਡੇਰੇ ਨੇ 2014 ਦੀਆਂ ਲੋਕ ਸਭਾ ਤੇ ਅਕਤੂਬਰ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ। ਚੋਣਾਂ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ 'ਤੇ ਜੇਲ੍ਹ ਤੋਂ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ, ਜਿਸ ਕਾਰਨ ਇਹ ਤਸਵੀਰ ਸਾਫ਼ ਹੋ ਰਹੀ ਸੀ ਕਿ ਡੇਰਾ ਸਮਰਥਕ ਭਾਜਪਾ ਨੂੰ ਵੋਟ ਪਾਉਣਗੇ। ਸ਼ਨੀਵਾਰ ਰਾਤ ਨੂੰ ਇਹ ਸੰਦੇਸ਼ ਵੀ ਭੇਜਿਆ ਗਿਆ ਸੀ ਕਿ ਡੇਰਾ ਪ੍ਰੇਮੀ ਭਾਜਪਾ ਨੂੰ ਵੋਟ ਪਾਉਣਗੇ ਪਰ ਐਤਵਾਰ ਸਵੇਰ ਤੱਕ ਫੈਸਲਾ ਬਦਲ ਦਿੱਤਾ ਗਿਆ ਤੇ ਡੇਰਾ ਪ੍ਰੇਮੀਆਂ ਨੂੰ ਕਈ ਸੀਟਾਂ 'ਤੇ ਅਕਾਲੀ ਦਲ ਨੂੰ ਵੀ ਸਮਰਥਨ ਦੇਣ ਦੇ ਨਿਰਦੇਸ਼ ਦਿੱਤੇ ਗਏ।
ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕੀਤਾ ਹੈ ਕਿ ਅਕਾਲੀ ਦਲ ਤੇ ਭਾਜਪਾ ਦੋਵੇਂ ਹੀ ਡੇਰਾ ਸਿਰਸਾ ਤੋਂ ਸਮਰਥਨ ਲੈ ਰਹੇ ਹਨ। ਪੰਜਾਬ ਦੇ ਲੋਕ ਇਕਜੁੱਟ ਹੋ ਕੇ ਬੇਅਦਬੀ ਦੇ ਦੋਸ਼ੀਆਂ ਨੂੰ ਸਬਕ ਸਿਖਾਉਣਗੇ। ਚੰਨੀ ਨੇ ਤੰਨਜ ਕਰਦਿਆਂ ਕਿਹਾ ਕਿ ਬਾਰਾਤ ਜਿੰਨੀ ਮਰਜ਼ੀ ਵੱਡੀ ਹੋਵੇ ਪਰ ਪਿੰਡ ਦੀ ਗਿਣਤੀ ਨਾਲੋਂ ਘੱਟ ਹੀ ਹੁੰਦੀ ਹੈ। ਧੂਰੀ ਲਈ ਆਮ ਆਦਮੀ ਪਾਰਟੀ ਨੇ ਡੇਰਾ ਸਿਰਸਾ ਤੋਂ ਸਮਰਥਨ ਲਿਆ ਹੈ।
- - - - - - - - - Advertisement - - - - - - - - -