ਇਸ ਫ਼ਿਲਮ ਨਾਲ ਜੁੜੀ ਜਦੋਂ ਵੀ ਕੋਈ ਖ਼ਬਰ ਆਉਂਦੀ ਹੈ ਤਾਂ ਫੈਨਸ ‘ਚ ਫ਼ਿਲਮ ਦੇਖਣ ਦੀ ਦਿਲਚਪਸੀ ਹੋਰ ਵੀ ਵਧ ਜਾਂਦੀ ਹੈ। ‘2.0’ ਨੂੰ ਰੀਅਲ ਦਿਖਾਉਣ ਲਈ ਮੇਕਰਜ਼ ਨੇ ਇਸ ‘ਚ ਜ਼ਬਰਦਸਤ ਵੀਐਫਐਕਸ ਦਾ ਇਸਤੇਮਾਲ ਕੀਤਾ ਹੈ ਤਾਂ ਜੋ ਔਡੀਅੰਸ ਨੂੰ ਲੱਗੇ ਕਿ ਭਾਰਤੀ ਸਿਨੇਮਾ ਨੇ ਨਵੇਂ ਦੌਰ ‘ਚ ਕਦਮ ਰੱਖ ਲਿਆ ਹੈ।
‘2.0’ ਦੀ ਪ੍ਰੀ-ਪ੍ਰੋਡਕਸ਼ਨ ਟੀਮ ਲਗਾਤਾਰ ਇਸੇ ਕੰਮ ‘ਚ ਲੱਗੀ ਹੋਈ ਹੈ। ਇਸ ਦਾ ਸਬੂਤ ਹੈ ਹਾਲ ਹੀ ‘ਚ ਬੀਬੀਸੀ ਦਾ ਵਾਇਰਲ ਹੋ ਰਿਹਾ ਇਹ ਵੀਡੀਓ, ਜਿਸ ‘ਚ ਫ਼ਿਲਮ ਦਾ ਸੈੱਟ ਨਜ਼ਰ ਆ ਰਿਹਾ ਹੈ। ਇਸ ਸੈੱਟ ਦੀ ਹੀ ਇਹ ਵੀਡੀਓ ਹੈ। ਇਸ ਵੀਡੀਓ ‘ਚ ਐਕਟਰਸ ਐਮੀ ਜੈਕਸਨ ਫ਼ਿਲਮ ਦੀ ਕੌਸਟਿਉਮ ‘ਚ ਨਜ਼ਰ ਆ ਰਹੀ ਹੈ।
ਫ਼ਿਲਮ ਦੀ ਪੂਰੀ ਟੀਮ ਸ਼ੂਟਿੰਗ ‘ਚ ਬਿਜ਼ੀ ਹੈ। ਫ਼ਿਲਮ ਦੇ ਤਕਨੀਸ਼ੀਅਨ ਵਾਰੀ-ਵਾਰੀ ‘2.0’ ਬਾਰੇ ਜਾਣਕਾਰੀ ਦੇ ਰਹੇ ਹਨ। ਸਿਰਫ ਇਹੀ ਨਹੀਂ ਇਸ ਫ਼ਿਲਮ ਨੂੰ ਵੀਐਫਐਕਸ ਕਰਕੇ ਹੀ ਰਿਲੀਜ਼ ਕਰਨ ‘ਚ ਦੇਰੀ ਹੋਈ ਹੈ। ਇਸ ਬਾਰੇ ਡਾਇਰੈਕਟਰ ਸ਼ੰਕਰ ਨੇ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਫ਼ਿਲਮ ਨੂੰ ਉਦੋਂ ਤਕ ਰਿਲੀਜ਼ ਨਹੀਂ ਕਰਨਗੇ ਜਦੋਂ ਤਕ ਉਨ੍ਹਾਂ ਨੂੰ ਫਾਈਨਲ ਪ੍ਰੋਡਕਟ ਨਹੀਂ ਮਿਲ ਜਾਂਦਾ, ਜਿਹੋ ਜਿਹਾ ਉਹ ਚਾਹੁੰਦੇ ਹਨ।
ਕਈ ਮਹੀਨਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਮੇਕਰਜ਼ ਨੇ ਹਾਲ ਹੀ ‘ਚ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਫ਼ਿਲਮ ‘ਚ ਪਹਿਲੀ ਵਾਰ ਹੈ ਜਦੋਂ ਖਿਲਾੜੀ ਅਕਸ਼ੇ ਕੁਮਾਰ ਤੇ ਰਜਨੀਕਾਂਤ ਨੇ ਹੱਥ ਮਿਲਾਇਆ ਹੈ। ਫ਼ਿਲਮ ‘ਦ ਅਕਸ਼ੇ ਨੇ ਨੈਗਟਿਵ ਰੋਲ ਕੀਤਾ ਹੈ।