ਪੜਚੋਲ ਕਰੋ
Advertisement
ਅਵੈਂਜਰਸ ਦੀ ਦੀਵਾਨਗੀ ‘ਚ ਪ੍ਰੇਮੀ ਨੇ ਪ੍ਰੇਮਿਕਾ ਲਈ ਬਣਾਏ ਨਿਯਮ
ਪੂਰੀ ਦੁਨੀਆ ‘ਚ ਅਵੈਂਜਰਸ ਐਂਡਗੇਮ ਫ਼ਿਲਮ ਦਾ ਜਾਦੂ ਸਿਰ ਚੜ੍ਹ ਬੋਲ ਰਿਹਾ ਹੈ। ਫ਼ਿਲਮ ਨੂੰ ਲੋਕ ਇਸ ਮੇਲੇ ਵਾਂਗ ਲੈ ਰਹੇ ਹਨ। ਫ਼ਿਲਮ ਦੀ ਆਨਲਾਈਨ ਟਿਕਟ ਬੁਕਿੰਗ ਕਾਰਨ 3-4 ਦਿਨ ਦੇ ਸ਼ੋਅ ਹਾਊਸਫੁੱਲ ਹਨ।
ਮੁੰਬਈ: ਪੂਰੀ ਦੁਨੀਆ ‘ਚ ਅਵੈਂਜਰਸ ਐਂਡਗੇਮ ਫ਼ਿਲਮ ਦਾ ਜਾਦੂ ਸਿਰ ਚੜ੍ਹ ਬੋਲ ਰਿਹਾ ਹੈ। ਫ਼ਿਲਮ ਨੂੰ ਲੋਕ ਇਸ ਮੇਲੇ ਵਾਂਗ ਲੈ ਰਹੇ ਹਨ। ਫ਼ਿਲਮ ਦੀ ਆਨਲਾਈਨ ਟਿਕਟ ਬੁਕਿੰਗ ਕਾਰਨ 3-4 ਦਿਨ ਦੇ ਸ਼ੋਅ ਹਾਊਸਫੁੱਲ ਹਨ। ਇਸ ਫ੍ਰੈਂਚਾਇਜ਼ੀ ਦੇ ਫੈਨਸ ਸਾਰੀ ਦੁਨੀਆ ‘ਚ ਹਨ ਤੇ ਉਹ ਕਿਸੇ ਵੀ ਕੀਮਤ ‘ਚ ਫ਼ਿਲਮ ਨੂੰ ਮਿਸ ਨਹੀਂ ਕਰਨਾ ਚਾਹੁੰਦੇ।
ਅਜਿਹੇ ‘ਚ ਔਡੀਅੰਸ ‘ਚ ਫ਼ਿਲਮ ਨੂੰ ਲੈ ਕੇ ਗਜ਼ਬ ਦਾ ਉਤਸ਼ਾਹ ਹੈ। ਇਸੇ ਤਰ੍ਹਾਂ ਦੀ ਦੀਵਾਨਗੀ ‘ਚ ਇੱਕ ਸ਼ਖ਼ਸ ਨੇ ਆਪਣੀ ਗਰਲਫਰੈਂਡ ਲਈ ਕੁਝ ਨਿਯਮ ਬਣਾਏ ਹਨ ਤਾਂ ਜੋ ਉਸ ਦੇ ਫ਼ਿਲਮ ਦੇਖਣ ‘ਚ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਤੋਂ ਬਾਅਦ ਉਸ ਦੀ ਤੇ ਉਸ ਦੇ ਬਣਾਏ ਨਿਯਮਾਂ ਦੀ ਚਰਚਾ ਸੋਸ਼ਲ ਮੀਡੀਆ ‘ਤੇ ਹੋ ਰਹੀ ਹੈ।
ਆਓ ਜਾਣਦੇ ਹਾਂ ਕਿ ਉਸ ਨੇ ਕਿਹੜੇ ਨਿਯਮ ਬਣਾਏ ਹਨ।
- ਪੌਪਕੋਨ ਲੈਣ ਲਈ ਲਾਈਨ ‘ਚ ਖੜ੍ਹੇ ਨਹੀਂ ਹੋਣਾ। ਪਲੀਜ਼ ਤੁਸੀਂ ਇਨ੍ਹਾਂ ਦਾ ਇੰਤਜ਼ਾਮ ਪਹਿਲਾਂ ਹੀ ਕਰ ਲੈਣਾ।
- ਫ਼ਿਲਮ ਦੇਖਣ ਦੌਰਾਨ ਤੁਹਾਨੂੰ ਕੁਝ ਵੀ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ, ਤੁਸੀਂ ਚਾਹੋ ਤਾਂ ਹੌਲੀ-ਹੌਲੀ ਪਾਣੀ ਪੀ ਸਕਦੇ ਹੋ।
- ਜੇਕਰ ਇਸ ਦੌਰਾਨ ਟਾਈਲਟ ਜਾਣਾ ਹੋਇਆ ਤਾਂ ਮੈਨੂੰ ਡਿਸਟਰਬ ਕਰਨ ਦੀ ਲੋੜ ਨਹੀਂ। ਜੇਕਰ ਕੀਤਾ ਤਾਂ ਚੰਗਾ ਨਹੀਂ ਹੋਵੇਗਾ ਤੇ ਤੁਸੀਂ ਦੂਜੇ ਰੂਟ ਤੋਂ ਚੁਪਚਾਪ ਜਾ ਸਕਦੇ ਹੋ।
- ਫ਼ਿਲਮ ਦੌਰਾਨ ਤੁਸੀਂ ਮੇਰੇ ਨਾਲ ਕੋਈ ਗੱਲ ਨਹੀਂ ਕਰੋਗੇ।
- ਜੇਕਰ ਸਾਡੇ ਬੇਟੇ ਨੂੰ ਲੈ ਕੇ ਕੋਈ ਵੀ ਐਮਰਜੈਂਸੀ ਆਉਂਦੀ ਹੈ ਤਾਂ ਤੁਸੀਂ ਉਸ ਨੂੰ ਆਪਣੇ ਵੱਲੋਂ ਹੈਂਡਲ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੋ।
- ਫ਼ਿਲਮ ਖ਼ਤਮ ਹੋਣ ਤੋਂ ਬਾਅਦ ਘੱਟੋ-ਘੱਟ 30 ਮਿੰਟ ਦਾ ਸੈਸ਼ਨ ਹੋਵੇਗਾ ਜਿਸ ‘ਚ ਫ਼ਿਲਮ ਦੀ ਗੱਲ ਹੋਵੇਗੀ ਤੇ ਇਸ ਦੌਰਾਨ ਤੁਸੀਂ ਮੈਨੂੰ ਪ੍ਰੇਸ਼ਾਨ ਨਹੀਂ ਕਰੋਗੇ।
My boyfriend sent me a very sternly worded note about our cinema trip to see #AvangersEndgame tomorrow. Mad because I thought it was just date night 😩🤷🏽♀️ pic.twitter.com/ZWfsCwRqV7
— Kamilla Rose (@KamillahRose) April 24, 2019
- ਹੋ ਸਕਦਾ ਹੈ ਕਿ ਫ਼ਿਲਮ ਖ਼ਤਮ ਹੋਣ ਤੋਂ ਬਾਅਦ ਮੈਂ ਨੌਰਮਲ ਨਾ ਹੋਵਾਂ ਜਿਸ ਤੋਂ ਬਾਅਦ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement