ਚੰਡੀਗੜ੍ਹ: ਪੰਜਾਬੀ ਸਿਨੇਮਾ ਆਪਣੇ ਕੰਟੈਂਟ, ਆਪਣੇ ਵਿਸ਼ਿਆਂ ‘ਤੇ ਜਿਸ ਤਰ੍ਹਾਂ ਐਕਸਪੈਰੀਮੈਂਟ ਕਰ ਰਿਹਾ ਹੈ, ਉਸ ਦੀ ਤਰੀਫ਼ ਹੋਣੀ ਬਣਦੀ ਹੈ। ਇਸ ਨਾਲ ਸਾਡੇ ਪੰਜਾਬੀ ਸਿਨੇਮਾ ਦਾ ਕੱਦ ਵੀ ਵੱਧ ਰਿਹਾ ਹੈ। ਅੱਜ ਪੰਜਾਬੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਫ਼ਿਲਮ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਮੁੱਖ ਕਿਰਦਾਰ ਵਿੱਚ ਹਨ।





ਰਾਕੇਸ਼ ਧਵਨ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ਫ਼ਿਲਮ 'ਆਜਾ ਮੈਕਸੀਕੋ ਚੱਲੀਏ' ਵਿਚ ਐਮੀ ਵਿਰਕ ਦੇ ਨਾਲ ਸਾਡੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਅਦਾਕਾਰ ਨਾਸਿਰ ਚਿਣਯੋਤੀ, ਜ਼ਾਫ਼ਰੀ ਖਾਨ, ਸੁਖਵਿੰਦਰ ਚਾਹਲ, ਹਨੀ ਮੱਟੂ, ਬਲਜਿੰਦਰ ਕੌਰ, ਮਿੰਟੂ ਕੱਪਾ, ਇਰਾਨੀ ਕੁੜੀ-ਯਸਾਮਨ ਮੋਹਸਾਨੀ, ਸਿਕੰਦਰ ਘੁੰਮਣ, ਸ਼ਹਿਬਾਜ਼ ਘੁੰਮਣ ਤੇ ਹੋਰ ਵੀ ਫ਼ਿਲਮ ਵਿੱਚ ਨਜ਼ਰ ਆ ਰਹੇ ਹਨ ਜਿਨ੍ਹਾਂ ਨੇ ਆਪਣੇ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ ਨੂੰ ਇੰਪ੍ਰੈਸ ਕੀਤਾ ਹੈ।

ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦੇ ਬਹੁਤ ਸ਼ੌਕੀਨ ਹਨ, ਪਰ ਇਹ ਸਭ ਜਿੰਨਾ ਸੌਖਾ ਲੱਗਦਾ ਹੈ ਓਨਾ ਹੈ ਨਹੀਂ। ਰੋਜ਼ੀ ਰੋਟੀ ਦੀ ਭਾਲ ਤੇ ਘਰ ਦੀਆਂ ਮਜਬੂਰੀਆਂ ਨੂੰ ਦੇਖਦੇ ਹੋਏ ਪੰਜਾਬੀ ਵਿਦੇਸ਼ਾਂ ਵੱਲ ਨੂੰ ਰੁੱਖ ਕਰਦੇ ਹਨ ਤੇ ਕਿਸ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਉਹ ਸਭ ਤੁਹਾਨੂੰ ਇਸ ਫ਼ਿਲਮ ਵਿੱਚ ਦਿਖੇਗਾ।

‘ਆਜਾ ਮੈਕਸੀਕੋ ਚੱਲੀਏ' ਵਿੱਚ ਐਮੀ ਵਿਰਕ ਪੰਜਾਬ ਦੇ ਇੱਕ ਨੌਜਵਾਨ ਪੰਮੇ ਦੀ ਭੂਮਿਕਾ ਨਿਭਾਅ ਰਿਹਾ ਹੈ ਜੋ ਵਿਦੇਸ਼ ਜਾਣਾ ਚਾਹੁੰਦਾ ਹੈ ਪਰ ਜਿੰਨਾ ਆਸਾਨ ਉਸ ਨੂੰ ਲੱਗਦਾ ਹੈ ਓਨਾਂ ਆਸਾਨ ਹੈ ਨਹੀਂ, ਪੰਮੇ ਨੂੰ ਕਿਹੜੇ-ਕਿਹੜੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਿਸ ਤਰ੍ਹਾਂ ਉਹ ਮੈਕਸੀਕੋ ਦੇ ਜੰਗਲਾਂ ਵਿੱਚ ਫਸ ਜਾਂਦਾ ਹੈ, ਇਹ ਸਭ ਤੁਸੀਂ ਫ਼ਿਲਮ ਵਿੱਚ ਦੇਖੋਗੇ।

ਲੋਕਾਂ ਦੇ ਵਿਦੇਸ਼ ਜਾਣ ਦੇ ਵੱਖ ਵੱਖ ਕਾਰਨ ਹੁੰਦੇ ਹਨ, ਕੋਈ ਸ਼ੌਂਕ ਲਈ ਜਾਂਦਾ ਹੈ, ਕੋਈ ਪੜ੍ਹਨ, ਕੋਈ ਮਜਬੂਰੀ ਵੱਸ, ਕੋਈ ਨਵੀਂ ਪੜਚੋਲ ਲਈ ਪਰ ਕੀ ਵਿਦੇਸ਼ ਜਾਣਾ ਇੱਕ ਦੂਜੇ ਸ਼ਹਿਰ ਜਾਣ ਜਿੰਨਾ ਹੀ ਸੌਖਾ ਹੁੰਦਾ ਹੈ? ਕੀ ਹਰ ਕਿਸੇ ਦਾ ਵਿਦੇਸ਼ ਜਾਣਾ ਸੰਭਵ ਹੈ? ਜਦੋਂ ਕਿਸੇ ਦੀ ਵਿਦੇਸ਼ ਜਾਣ ਦੀ ਆਸ ਮੁੱਕਦੀ ਹੈ ਤਾਂ ਉਹ ਹੋਰ ਬਹੁਤ ਤਰੀਕੇ ਅਪਣਾਉਂਦਾ ਹੈ।

ਇਨ੍ਹਾਂ ਤਰੀਕਿਆਂ ਵਿਚੋਂ ਸਭ ਤੋਂ ਔਖਾ ਤੇ ਭਿਆਨਕ ਤਰੀਕਾ ਹੈ ਡੋਂਕੀ ਲਾ ਕੇ ਵਿਦੇਸ਼ ਜਾਣਾ। ਪਤਾ ਨਹੀਂ ਕਿੰਨੇ ਹੀ ਵਿਦੇਸ਼ ਜਾਣ ਦੇ ਚਾਹਵਾਨ ਮੈਕਸੀਕੋ ਦੇ ਜੰਗਲਾਂ ਨੇ ਖਾ ਲਏ। ਕਹਿਣਾ ਤਾਂ ਸੌਖਾ ਹੈ ਕੀ ‘ਆਜਾ ਮੈਕਸੀਕੋ ਚੱਲੀਏ’ ਪਰ ਇਹ ਰਸਤਾ ਕਿੰਨਾ ਖੌਫਨਾਕ ਹੁੰਦਾ ਹੈ ਉਹ ਦੱਸਣ ਦੀ ਕੋਸ਼ਿਸ਼ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਵਿੱਚ ਕੀਤੀ ਗਈ ਹੈ।

ਫ਼ਿਲਮ ਦੇ ਦਿਲ ਨੂੰ ਛੋਹ ਲੈਣ ਵਾਲੇ ਗੀਤ ਬੀਰ ਸਿੰਘ, ਹੈਪੀ ਰਾਏਕੋਟੀ ਤੇ ਹਰਮਨਜੀਤ ਵੱਲੋਂ ਲਿਖੇ ਗਏ ਹਨ ਤੇ ਇਹਨਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ਐਮੀ ਵਿਰਕ ਤੇ ਬੀਰ ਸਿੰਘ ਨੇ। ਰਾਕੇਸ਼ ਧਵਨ ਦੁਆਰਾ ਲਿਖੀ ਤੇ ਨਿਰਦੇਸ਼ਤ, ਫਿਲਮ ਆਜਾ ਮੈਕਸੀਕੋ ਚੱਲੀਏ ਦੇ ਨਿਰਮਾਤਾ ਐਮੀ ਵਿਰਕ, ਗੁਰਪ੍ਰੀਤ ਸਿੰਘ ਤੇ ਦਲਜੀਤ ਸਿੰਘ ਥਿੰਦ ਹਨ। ਇਹ ਫਿਲਮ ਐਮੀ ਵਿਰਕ ਪ੍ਰੋਡਕਸ਼ਨ ਤੇ ਥਿੰਦ ਮੋਸ਼ਨ ਫ਼ਿਲਮਜ਼ ਦੁਆਰਾ ਦੁਨੀਆ ਭਰ ਵਿਚ 25 ਫਰਵਰੀ ਨੂੰ ਰਿਲੀਜ਼ ਕੀਤੀ ਜਾ ਰਹੀ ਹੈ।


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ