ਮੁੰਬਈ: ਆਮਿਰ ਖ਼ਾਨ ਜਲਦੀ ਹੀ ਛੋਟੇ ਪਰਦੇ ‘ਤੇ ਸ਼ੁਰੂਆਤ ਆਪਣੇ ਫੇਮਸ ਸ਼ੋਅ ‘ਸਤਿਆਮੇਵ ਜਯਤੇ’ ਦੇ ਸੀਜ਼ਨ 4 ਨਾਲ ਕਰਨ ਵਾਲੇ ਹਨ। ਆਮਿਰ ਦੇ ਸ਼ੋਅ ਦੇ ਤਿੰਨ ਸੀਜ਼ਨ ਆ ਚੁੱਕੇ ਹਨ ਤੇ ਇਸ ਦੇ ਆਖਰੀ ਸੀਜ਼ਨ ‘ਚ ਆਮਿਰ ਨੂੰ 2014 ‘ਚ ਦੇਖਿਆ ਗਿਆ ਸੀ। ਸ਼ੋਅ ਦੇ ਤਿੰਨਾਂ ਸੀਜ਼ਨਾਂ ‘ਚ ਆਮਿਰ ਨੇ ਸਮਾਜ ਦੇ ਵੱਖ-ਵੱਖ ਪਰ ਗੰਭੀਰ ਮੁੱਦਿਆਂ ‘ਤੇ ਗੱਲ ਕੀਤੀ ਸੀ।
ਆਪਣੇ ਇਸੇ ਫਾਰਮੈਟ ਕਰਕੇ ਸ਼ੋਅ ਕਾਫੀ ਹਿੱਟ ਸਾਬਤ ਹੋਇਆ ਸੀ। ਹੁਣ ਖ਼ਬਰਾਂ ਨੇ ਕੀ ਆਮਿਰ ਆਪਣੇ ਇਸ ਸ਼ੋਅ ‘ਚ ਅੱਜਕਲ੍ਹ ਯੋਣ ਸ਼ੋਸ਼ਣ ਖਿਲਾਫ ਸ਼ੁਰੂ ਹੋਈ ਮੁਹਿੰਮ #metoo ਬਾਰੇ ਗੱਲ ਕਰਨਗੇ। ਇੰਨਾ ਹੀ ਨਹੀਂ ਸ਼ੋਅ ‘ਚ ਇਸ ਮੁੱਦੇ ਨਾਲ ਜੁੜੇ ਕੁਝ ਮੁਲਜ਼ਮਾਂ ਨੂੰ ਵੀ ਬੁਲਾਇਆ ਜਾਵੇਗਾ ਤਾਂ ਜੋ ਹਰ ਪਹਿਲੂ ਨੂੰ ਸੁਣਿਆ ਜਾ ਸਕੇ।
ਆਮਿਰ ਦੇ ਵਰਕ ਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਫ਼ਿਲਮ ‘ਠਗਸ ਆਫ ਹਿੰਦੁਸਤਾਨ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ ‘ਚ ਉਹ ਪਹਿਲੀਵਾਰ ਅਮਿਤਾਭ ਨਾਲ ਸਕਰੀਨ ਸ਼ੇਅਰ ਕਰ ਰਹੇ ਹਨ। ਫ਼ਿਲਮ ‘ਚ ਦੋਵਾਂ ਤੋਂ ਇਲਾਵਾ ਕੈਟਰੀਨਾ ਕੈਫ ਤੇ ਫਾਤਿਮਾ ਸ਼ੇਖ ਵੀ ਨਜ਼ਰ ਆਉਣਗੀਆਂ। ਆਮਿਰ ਦਾ ਸ਼ੋਅ ‘ਸਤਿਆਮੇਵ ਜਯਤੇ’ 2019 ‘ਚ ਆਨ-ਏਅਰ ਹੋਣਾ ਹੈ।