ਪੜਚੋਲ ਕਰੋ
Advertisement
ਵੱਡੀ ਖ਼ਬਰ: ਅਮਿਤਾਭ ਤੋਂ ਬਾਅਦ ਹੁਣ ਅਭਿਸ਼ੇਕ ਵੀ ਕੋਰੋਨਾ ਪੌਜ਼ੇਟਿਵ
ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਤੋਂ ਬਾਅਦ ਹੁਣ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਦੀ ਕੋਰਨਾ ਟੈਸਟ ਦੀ ਰਿਪੋਰਟ ਵੀ ਪੌਜ਼ੇਟਿਵ ਆ ਗਈ ਹੈ।
ਨਵੀਂ ਦਿੱਲੀ: ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਤੋਂ ਬਾਅਦ ਹੁਣ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਦੀ ਕੋਰਨਾ ਟੈਸਟ ਦੀ ਰਿਪੋਰਟ ਵੀ ਪੌਜ਼ੇਟਿਵ ਆ ਗਈ ਹੈ।ਹਾਲਾਂਕਿ ਅਭਿਸ਼ੇਕ ਬੱਚਨ ਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ।ਪਰ ਬਿਗ ਬੀ ਦਾ ਟੈਸਟ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਉਸ ਦਾ ਟੈਸਟ ਲਿਆ ਗਿਆ, ਜੋ ਹੁਣ ਪੌਜ਼ੇਟਿਵ ਆਇਆ ਹੈ।ਤੁਹਾਨੂੰ ਦੱਸ ਦੇਈਏ ਕਿ ਪਰਿਵਾਰ ਦੇ ਬਾਕੀ ਸਾਰੇ ਮੈਂਬਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਦੀ ਰਿਪੋਰਟ ਹਾਲੇ ਉਡੀਕੀ ਜਾ ਰਹੀ ਹੈ।
ਅਭਿਸ਼ੇਕ ਨੇ ਵੀ ਟਵੀਟ ਕੀਤਾ ਹੈ ਕਿ ਉਹ ਅਤੇ ਉਨ੍ਹਾਂ ਦੇ ਪਿਤਾ ਅਮਿਤਾਭ ਕੋਰੋਨਾ ਨਾਲ ਪੌਜ਼ੇਟਿਵ ਹਨ।ਹਾਲਾਂਕਿ ਐਸ਼ਵਰਿਆ ਰਾਏ ਬੱਚਨ, ਆਰਾਧਿਆ ਬੱਚਨ ਅਤੇ ਜਯਾ ਬੱਚਨ ਕੋਰੋਨਾ ਨਾਲ ਨੇਗਟਿਵ ਟੈਸਟ ਹੋਏ ਹਨ।
ਅਭਿਸ਼ੇਕ ਬੱਚਨ ਨੂੰ ਕਰੀਬ ਤਿੰਨ ਦਿਨ ਪਹਿਲਾਂ ਘਰ ਦੇ ਬਾਹਰ ਦੇਖਿਆ ਗਿਆ ਸੀ। ਉਹ ਮੁੰਬਈ ਵਿਚ ਹੀ ਇੱਕ ਰਿਕਾਰਡਿੰਗ ਸਟੂਡੀਓ ਪਹੁੰਚੇ ਸਨ। ਉਸ ਦੇ ਉਥੇ ਪਹੁੰਚਣ ਅਤੇ ਬਾਹਰ ਨਿਕਲਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਹਾਲਾਂਕਿ, ਉਮਰ ਦੇ ਕਾਰਨ, ਅਮਿਤਾਭ ਬੱਚਨ ਲੰਬੇ ਸਮੇਂ ਤੋਂ ਆਪਣੇ ਘਰ ਦੇ ਬਾਹਰ ਨਹੀਂ ਸਨ।Earlier today both my father and I tested positive for COVID 19. Both of us having mild symptoms have been admitted to hospital. We have informed all the required authorities and our family and staff are all being tested. I request all to stay calm and not panic. Thank you. ????????
— Abhishek Bachchan (@juniorbachchan) July 11, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement