KJF Chapter 2: ਮੋਸਟ ਅਵੇਟਡ ਫਿਲਮ ਕੇਜੀਐੱਫ 2 ਦਾ ਨਵਾਂ ਪੋਸਟਰ ਰਿਲੀਜ਼
KJF Chapter 2:ਸਾਊਥ ਦੇ ਸੁਪਰ ਸਟਾਰ ਯਸ਼ ਦੀ ਫਿਲਮ ਮੋਸਟ ਅਵੇਟਡ ਐਕਸ਼ਨ ਡਰਾਮਾ ਫਿਲਮ KGF ਚੈਪਟਰ-2 ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਫਿਲਮ 14 ਅਪ੍ਰੈਲ ਨੂੰ ਰਿਲੀਜ਼ ਹੋਣ ਲਈ ਬਿਲਕੁਲ ਤਿਆਰ ਹੈ
KJF Chapter 2: ਸਾਊਥ ਦੇ ਸੁਪਰ ਸਟਾਰ ਯਸ਼ ਦੀ ਫਿਲਮ ਮੋਸਟ ਅਵੇਟਡ ਐਕਸ਼ਨ ਡਰਾਮਾ ਫਿਲਮ KGF ਚੈਪਟਰ-2 ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਫਿਲਮ 14 ਅਪ੍ਰੈਲ ਨੂੰ ਰਿਲੀਜ਼ ਹੋਣ ਲਈ ਬਿਲਕੁਲ ਤਿਆਰ ਹੈ ਜਿਸ ਦਾ ਕਿ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। Hombale Films ਦੇ ਬੈਨਰ ਹੇਠ ਬਣੀ KGF ਚੈਪਟਰ-2 'Rise of Rocky' ਨਾਮ ਦਾ ਇਹ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਨੂੰ ਦੇਖ ਕੇ ਫੈਨਜ਼ ਦੀ ਉਤਸੁਕਤਾ ਹੋਰ ਵੱਧ ਗਈ ਹੈ।
ਦਸ ਦਈਏ ਕਿ ਸੰਜੇ ਦੱਤ, ਰਵੀਨਾ ਟੰਡਨ ਅਤੇ ਪ੍ਰਕਾਸ਼ ਰਾਜ ਇਸ ਫਿਲਮ 'ਚ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ ਅਤੇ ਇਹ ਫਿਲਮ ਤੇਲਗੂ ਸਮੇਤ ਹਿੰਦੀ, ਮਲਿਆਲਮ, ਕੰਨੜ ਅਤੇ ਤੇਲਗੂ ਭਾਸ਼ਾਵਾਂ 'ਚ ਵੀ ਦਰਸ਼ਕਾਂ ਦੇ ਰੁਬਰੂ ਹੋਵੇਗੀ।
ਦੇਖੋ ਫਿਲਮ ਦੀ ਟੀਜ਼ਰ-
ਇਹ ਫਿਲਮ ਸਾਲ 2018 ਦੀ ਫਿਲਮ ਕੇਜੀਐਫ ਇਕ ਦਾ ਸੀਕੁਅਲ ਹੈ ਜਿਸ ਵਿੱਚ ਸਾਊਥ ਦੇ ਅਦਾਕਾਰ ਯਸ਼ ਮੁੱਖ ਭੂਮਿਕਾ ਵਿੱਚ ਹਨ। ਸੰਜੇ ਦੱਤ ਪਹਿਲੀ ਵਾਰ ਕਿਸੇ ਕੰਨੜ ਫਿਲਮ ਵਿੱਚ ਕੰਮ ਕਰ ਰਹੇ ਹਨ। ਨੀਲ ਨੇ ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਫਿਲਮ ਦੀ ਕਾਸਟ ਅਤੇ ਫਿਲਮ ਪ੍ਰੋਡਕਸ਼ਨ ਦੇ ਟੀਮ ਦੇ ਮੈਂਬਰਾਂ ਦੀ ਤਸਵੀਰ ਟਵੀਟ ਕੀਤੀ ਸੀ।
ਨੀਲ ਨੇ ਲਿਖਿਆ ਸੀ ਕਿ ਸੰਜੇ ਦੱਤ ਅਸਲ ਜ਼ਿੰਦਗੀ ਵਿਚ ਇਕ ਸੱਚਾ ਯੋਧਾ ਹੈ। ਅਗਸਤ ਵਿਚ, 61 ਸਾਲਾ ਸੰਜੇ ਦੱਤ ਨੇ ਐਲਾਨ ਕੀਤਾ ਕਿ ਸੀ ਉਹ ਕੈਂਸਰ ਨਾਲ ਆਪਣੀ ਲੜਾਈ ਲੜਨ ਲਈ ਆਪਣੀਆਂ ਫ਼ਿਲਮ ਤੋਂ ਬ੍ਰੇਕ ਲੈ ਰਹੇ ਹਨ। ਪਰ ਮੁੜ ਸੰਜੇ ਦੱਤ ਨੇ ਨਵੰਬਰ ਵਿੱਚ ਫਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕੀਤੀ ਸੀ।
ਇਹ ਵੀ ਪੜ੍ਹੋ; ਪੰਜਾਬੀ ਗੀਤ 'Poori Gal Baat' ਦਾ ਟੀਜ਼ਰ ਰਿਲੀਜ਼, Tiger-Mouni Roy ਦੀ ਸਿਜ਼ਲਿੰਗ ਕੈਮਿਸਟਰੀ ਨੇ ਵਧਾਈ ਦਿਲਾਂ ਦੀ ਧੜਕਣ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904