Kavita Kaushik Video: ਟੀਵੀ ਅਦਾਕਾਰਾ ਕਵਿਤਾ ਕੌਸ਼ਿਕ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਟੀਵੀ ਦੀ ਦੁਨੀਆ 'ਚ ਖੂਬ ਨਾਮ ਤੇ ਸ਼ੋਹਰਤ ਕਮਾਈ ਹੈ ਤੇ ਹੁਣ ਉਹ ਪੰਜਾਬੀ ਫਿਲਮਾਂ 'ਚ ਧਮਾਲਾਂ ਪਾ ਰਹੀ ਹੈ। ਕਵਿਤਾ ਨੇ ਹਾਲ ਹੀ ਏਬੀਪੀ ਸਾਂਝਾ ਨੂੰ ਇੰਟਰਵਿਊ ਦਿੱਤਾ ਹੈ, ਜਿਸ ਵਿੱਚ ਉਸ ਨੇ ਆਪਣੇ ਦਿਲ ਦੀਆਂ ਗੱਲਾਂ ਨੂੰ ਖੁੱਲ੍ਹ ਕੇ ਬਿਆਨ ਕੀਤਾ ਹੈ। ਇਸ ਦੌਰਾਨ ਕਵਿਤਾ ਦੇ ਇੱਕ ਬਿਆਨ ਦੀ ਕਾਫੀ ਚਰਚਾ ਹੋ ਰਹੀ ਹੈ।


ਇਹ ਵੀ ਪੜ੍ਹੋ: ਸਲਮਾਨ ਖਾਨ ਨੂੰ ਜਦੋਂ ਪੱਤਰਕਾਰ ਨੇ ਕਿਹਾ 'ਭਾਈਜਾਨ ਵਿਆਹ ਕਰਵਾ ਲਓ', ਸਲਮਾਨ ਨੇ ਇੰਜ ਕੀਤੀ ਬੋਲਤੀ ਬੰਦ


ਕਵਿਤਾ ਕੌਸ਼ਿਕ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਮੈਨੂੰ ਲੱਗਦਾ ਹੈ ਕਿ ਅੱਜ ਕੱਲ ਹਿੰਦੀ ਸਿਨੇਮਾ ਨਾਲੋਂ ਵਧੀਆ ਫਿਲਮੀ ਕਹਾਣੀਆਂ ਪੰਜਾਬੀ ਸਿਨੇਮਾ ਕੋਲ ਹਨ। ਮੈਨੂੰ ਲੱਗਦਾ ਹੈ ਹਿੰਦੀ ਸਿਨੇਮਾ ਬੇਹਤਰੀਨ ਵੈੱਬ ਸੀਰੀਜ਼ ਬਣਾ ਰਿਹਾ ਹੈ ਅਤੇ ਪੰਜਾਬੀ ਸਿਨੇਮਾ ਬੇਹਤਰੀਨ ਫਿਲਮਾਂ।' ਦੇਖੋ ਇਹ ਵੀਡੀਓ:


ਇਹ ਵੀ ਪੜ੍ਹੋ: ਆਰਕੇ ਸਟੂਡੀਓ ਤੋਂ ਬਾਅਦ ਹੁਣ ਰਾਜ ਕਪੂਰ ਦਾ ਬੰਗਲਾ ਵੀ ਵਿਕਿਆ, ਕਪੂਰ ਪਰਿਵਾਰ 'ਚ ਸੋਗ ਦਾ ਮਾਹੌਲ









ਕਾਬਿਲੇਗ਼ੌਰ ਹੈ ਕਿ ਕਵਿਤਾ ਕੌਸ਼ਿਕ ਉਨ੍ਹਾਂ ਅਭਿਨੇਤਰੀਆਂ 'ਚੋਂ ਇੱਕ ਹੈ, ਜਿਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਹੈ। ਉਹ ਕਈ ਪੰਜਾਬੀ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਇਸ ਦੇ ਨਾਲ ਹੀ ਕਵਿਤਾ ਕੌਸ਼ਿਕ ਜਲਦ ਹੀ ਫਿਲਮ 'ਕੈਰੀ ਆਨ ਜੱਟਾ 3' 'ਚ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਕਵਿਤਾ ਬਿਨੂੰ ਢਿੱਲੋਂ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਫਿਲਮ 'ਚ ਸ਼ਿੰਦਾ ਗਰੇਵਾਲ ਬਿਨੂੰ ਤੇ ਕਵਿਤਾ ਦੇ ਪੁੱਤਰ ਦਾ ਕਿਰਦਾਰ ਨਿਭਾ ਰਿਹਾ ਹੈ। ਫਿਲਮ ਦੀ ਰਿਲੀਜ਼ ਡੇਟ ਦੀ ਗੱਲ ਕੀਤੀ ਜਾਵੇ ਤਾਂ 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।


ਇਹ ਵੀ ਪੜ੍ਹੋ: ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਦੀ ਹੋਣ ਜਾ ਰਹੀ ਗੋਦਭਰਾਈ, ਪਹਿਲੀ ਪਤਨੀ ਦੇਵੇਗੀ ਜੁੜਵਾਂ ਬੱਚਿਆਂ ਨੂੰ ਜਨਮ