ਮੁੰਬਈ: ਕਾਫੀ ਲੰਬੇ ਸਮੇਂ ਤੋਂ ਖ਼ਬਰਾਂ ਸੀ ਕਿ ਸੁਨੀਲ ਸ਼ੈੱਟੀ ਦਾ ਬੇਟਾ ਅਹਾਨ ਸ਼ੈੱਟੀ ਜਲਦੀ ਹੀ ਫ਼ਿਲਮਾਂ ‘ਚ ਆਪਣਾ ਕਰੀਅਰ ਬਣਾਉਣ ਲਈ ਆ ਰਿਹਾ ਹੈ। ਇਸ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਹ ਜਲਦੀ ਹੀ ਆਪਣੀ ਫ਼ਿਲਮ ‘ਤੇ ਕੰਮ ਕਰਨਾ ਸ਼ੁਰੂ ਕਰਨਗੇ। ਇਸ ਸਬੰਧੀ ਹੁਣ ਆਫੀਸ਼ਿਅਲ ਐਲਾਨਨਾਮਾ ਕਰ ਦਿੱਤਾ ਗਿਆ ਹੈ।

ਕੁਝ ਦਿਨ ਪਹਿਲਾਂ ਹੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, 'IT'S OFFICIAL... Sajid Nadiadwala ropes in director Milan Luthria for Ahan Shetty’s debut... An official remake of #Telugu hit #RX100’। ਇਸ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਅਹਾਨ ਸ਼ੈੱਟੀ ਫ਼ਿਲਮ ਆਰ.ਐਕਸ 100 ਤੋਂ ਹੀ ਆਪਣਾ ਡੈਬਿਊ ਕਰਨ ਜਾ ਰਿਹਾ ਹੈ।


ਇਸ ਸਾਊਥ ਦੀ ਰੀਮੇਕ ਫ਼ਿਲਮ ਹੈ, ਜਿਸ ‘ਚ ਅਹਾਨ ਨੂੰ ਸਾਜ਼ਿਦ ਨਾਡੀਆਡਵਾਲਾ ਲਾਂਚ ਕਰ ਰਹੇ ਹਨ। ਫਿਲਮ ਨੂੰ ਮਿਲਨ ਲੂਥਰੀਆ ਫ਼ਿਲਮ ਨੂੰ ਡਾਇਰੈਕਟ ਕਰਨਗੇ। ਇਸ ਤੋਂ ਪਹਿਲਾਂ ਅਹਾਨ ਦੀ ਭੈਣ ਆਥਿਆ ਸ਼ੈੱਟੀ ਆਪਣਾ ਬਾਲੀਵੁੱਡ ਡੈਬਿਊ 2015 ‘ਚ ਕਰ ਚੁੱਕੀ ਹੈ।