Akriti Aggarwal ਅਤੇ Prithvi Shaw ਦਾ ਟੁੱਟਿਆ ਰਿਸ਼ਤਾ, ਮੰਗਣੀ ਦੇ 6 ਮਹੀਨੇ ਬਾਅਦ ਹੋਏ ਵੱਖ
Akriti Aggarwal and Prithvi Shaw Breakup : ਆਕ੍ਰਿਤੀ ਅਗਰਵਾਲ ਅਤੇ ਭਾਰਤੀ ਕ੍ਰਿਕਟਰ ਪ੍ਰਿਥਵੀ ਸ਼ਾਅ ਨੇ ਕਰੀਬ 6 ਮਹੀਨੇ ਪਹਿਲਾਂ ਮੰਗਣੀ ਕੀਤੀ ਸੀ। ਦੋਵਾਂ ਨੇ 8 ਮਾਰਚ 2026 ਨੂੰ ਇੰਗੇਜਮੈਂਟ ਕੀਤੀ ਸੀ।
Akriti Aggarwal and Prithvi Shaw Breakup : ਆਕ੍ਰਿਤੀ ਅਗਰਵਾਲ ਅਤੇ ਭਾਰਤੀ ਕ੍ਰਿਕਟਰ ਪ੍ਰਿਥਵੀ ਸ਼ਾਅ ਨੇ ਕਰੀਬ 6 ਮਹੀਨੇ ਪਹਿਲਾਂ ਮੰਗਣੀ ਕੀਤੀ ਸੀ। ਦੋਵਾਂ ਨੇ 8 ਮਾਰਚ 2026 ਨੂੰ ਇੰਗੇਜਮੈਂਟ ਕੀਤੀ ਸੀ। ਇਸ ਤੋਂ ਬਾਅਦ ਇਹ ਜੋੜੀ ਫੈਨਜ਼ ਦੀ ਪਸੰਦੀਦਾ ਜੋੜਿਆਂ ਵਿੱਚ ਸ਼ਾਮਲ ਹੋ ਗਿਆ ਸੀ ਪਰ ਹੁਣ ਦੋਵਾਂ ਦੇ ਵੱਖ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਆਕ੍ਰਿਤੀ ਅਗਰਵਾਲ ਨੇ ਖੁਦ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ।
ਆਕ੍ਰਿਤੀ ਅਗਰਵਾਲ ਨੇ ਬਿਆਨ ਕੀਤਾ ਆਪਣਾ ਦਰਦ
ਆਕ੍ਰਿਤੀ ਅਗਰਵਾਲ ਅਤੇ ਪ੍ਰਿਥਵੀ ਸ਼ਾਅ ਦੇ ਰਿਸ਼ਤੇ ਵਿੱਚ ਦਰਾਰ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸਨ। ਹੁਣ ਆਕ੍ਰਿਤੀ ਨੇ ਇਨ੍ਹਾਂ ਕਿਆਸਾਂ 'ਤੇ ਅਧਿਕਾਰਤ ਤੌਰ 'ਤੇ ਸਪੱਸ਼ਟੀਕਰਨ ਦਿੱਤਾ ਹੈ। ਆਕ੍ਰਿਤੀ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਭਾਰੀ ਮਨ ਨਾਲ ਉਹ ਸਾਂਝਾ ਕਰਨਾ ਚਾਹੁੰਦੀ ਹੈ ਕਿ ਉਸਨੇ ਅਤੇ ਉਸਦੇ ਮੰਗੇਤਰ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਭਵਿੱਖ ਦੇ ਟੀਚੇ ਅਤੇ ਹਾਲਾਤ ਵੱਖਰੇ ਹਨ।
ਆਪਸੀ ਸਹਿਮਤੀ ਨਾਲ ਲਿਆ ਫੈਸਲਾ
ਆਕ੍ਰਿਤੀ ਨੇ ਕਿਹਾ ਕਿ ਦੋਵੇਂ ਇੱਕ-ਦੂਜੇ ਨਾਲ ਪਿਆਰ ਅਤੇ ਪਰਵਾਹ ਕਰਦੇ ਹਨ ਪਰ ਉਨ੍ਹਾਂ ਨੇ ਇਹ ਸਮਝਿਆ ਹੈ ਕਿ ਇਸ ਸਮੇਂ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਤੇ ਹਾਲਾਤ ਵੱਖਰੇ ਹਨ। ਇਸ ਲਈ ਦੋਵਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦੋਵਾਂ ਲਈ ਸ਼ਾਂਤੀ, ਖੁਸ਼ੀ ਅਤੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ। ਇਸ ਦੇ ਨਾਲ ਹੀ ਆਕ੍ਰਿਤੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਸ਼ਕਲ ਸਮੇਂ ਦੌਰਾਨ ਅਫਵਾਹਾਂ 'ਤੇ ਵਿਸ਼ਵਾਸ ਕਰਨ ਦੀ ਬਜਾਏ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਫੈਸਲੇ ਦੇ ਪਿੱਛੇ ਕਿਸੇ ਤਰ੍ਹਾਂ ਦੀ ਕਲਪਨਾ ਜਾਂ ਅਟਕਲਬਾਜ਼ੀ ਨਾ ਕੀਤੀ ਜਾਵੇ ਅਤੇ ਉਨ੍ਹਾਂ ਦੇ ਨਿੱਜੀ ਸਪੇਸ ਦਾ ਸਨਮਾਨ ਕੀਤਾ ਜਾਵੇ।
ਪ੍ਰਿਥਵੀ ਸ਼ਾਅ ਅਤੇ ਆਕ੍ਰਿਤੀ ਅਗਰਵਾਲ ਬਾਰੇ
ਪ੍ਰਿਥਵੀ ਸ਼ਾਅ ਭਾਰਤੀ ਕ੍ਰਿਕਟਰ ਹਨ। ਉਨ੍ਹਾਂ ਨੇ ਸਾਲ 2018 ਵਿੱਚ ਮਹਿਜ਼ 18 ਸਾਲ ਦੀ ਉਮਰ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਬਾਅਦ ਵਿੱਚ ਲਗਾਤਾਰ ਪ੍ਰਦਰਸ਼ਨ ਵਿੱਚ ਗਿਰਾਵਟ ਕਾਰਨ ਉਹ ਟੀਮ ਤੋਂ ਬਾਹਰ ਹੋ ਗਏ। ਦੂਜੇ ਪਾਸੇ, ਆਕ੍ਰਿਤੀ ਅਗਰਵਾਲ ਨੇ ਸੋਸ਼ਲ ਮੀਡੀਆ ਇੰਫਲੂਐਂਸਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 2026 ਵਿੱਚ ਰਿਲੀਜ਼ ਹੋਈ ਤੇਲਗੂ ਫਿਲਮ ‘ਤ੍ਰਿਮੁਖਾ’ ਨਾਲ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਿਆ ਹੈ।
ਟ੍ਰੈਂਡਿੰਗ ਟੌਪਿਕ


















