ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅਕਸ਼ੈ ਕੁਮਾਰ ਨੇ ਨਿਭਾਈ ਸੁਨੀਲ ਸ਼ੈਟੀ ਨਾਲ ਦੋਸਤੀ, ਬੇਟੇ ਲਈ ਕੀਤਾ ਇਹ ਕੰਮ
ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨੇ ਸੁਨੀਲ ਸ਼ੈਟੀ ਨਾਲ ਆਪਣੀ ਦੋਸਤੀ ਨਿਭਾਈ ਹੈ। ਅਕਸ਼ੈ ਨੇ ਸੁਨੀਲ ਸ਼ੈਟੀ ਦੇ ਬੇਟੇ ਅਹਾਨ ਸ਼ੈਟੀ ਦੀ ਡੈਬਿਊ ਫਿਲਮ 'ਤੜਪ' ਦਾ ਪੋਸਟਰ ਪੇਸ਼ ਕੀਤਾ ਹੈ। ਇਸ ਫਿਲਮ ਵਿੱਚ ਅਹਾਨ ਦੇ ਨਾਲ ਬੌਲੀਵੁਡ ਅਭਿਨੇਤਰੀ ਤਾਰਾ ਸੁਤਾਰੀਆ ਨਜ਼ਰ ਆਵੇਗੀ।
![ਅਕਸ਼ੈ ਕੁਮਾਰ ਨੇ ਨਿਭਾਈ ਸੁਨੀਲ ਸ਼ੈਟੀ ਨਾਲ ਦੋਸਤੀ, ਬੇਟੇ ਲਈ ਕੀਤਾ ਇਹ ਕੰਮ Akshay Kumar launched Poster of Ahan Sheety's film Tadap ਅਕਸ਼ੈ ਕੁਮਾਰ ਨੇ ਨਿਭਾਈ ਸੁਨੀਲ ਸ਼ੈਟੀ ਨਾਲ ਦੋਸਤੀ, ਬੇਟੇ ਲਈ ਕੀਤਾ ਇਹ ਕੰਮ](https://feeds.abplive.com/onecms/images/uploaded-images/2021/03/02/1d5a522b8a30503fec26caa6656120c9_original.jpg?impolicy=abp_cdn&imwidth=1200&height=675)
ਅਕਸ਼ੈ ਕੁਮਾਰ ਨੇ ਨਿਭਾਈ ਸੁਨੀਲ ਸ਼ੈਟੀ ਨਾਲ ਦੋਸਤੀ
ਮੁੰਬਈ: ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨੇ ਸੁਨੀਲ ਸ਼ੈਟੀ ਨਾਲ ਆਪਣੀ ਦੋਸਤੀ ਨਿਭਾਈ ਹੈ। ਅਕਸ਼ੈ ਨੇ ਸੁਨੀਲ ਸ਼ੈਟੀ ਦੇ ਬੇਟੇ ਅਹਾਨ ਸ਼ੈਟੀ ਦੀ ਡੈਬਿਊ ਫਿਲਮ 'ਤੜਪ' ਦਾ ਪੋਸਟਰ ਪੇਸ਼ ਕੀਤਾ ਹੈ। ਇਸ ਫਿਲਮ ਵਿੱਚ ਅਹਾਨ ਦੇ ਨਾਲ ਬੌਲੀਵੁਡ ਅਭਿਨੇਤਰੀ ਤਾਰਾ ਸੁਤਾਰੀਆ ਨਜ਼ਰ ਆਵੇਗੀ।
ਅਕਸ਼ੈ ਕੁਮਾਰ ਨੇ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, “ਅਹਾਨ ਇਹ ਤੁਹਾਡੇ ਲਈ ਬਹੁਤ ਵੱਡਾ ਦਿਨ ਹੈ। ਮੈਨੂੰ ਯਾਦ ਹੈ ਕਿ ਮੈਂ ਤੁਹਾਡੇ ਫਾਦਰ ਸੁਨੀਲ ਸ਼ੈਟੀ ਦੀ ਪਹਿਲੀ ਫਿਲਮ 'ਬਲਵਾਨ' ਦਾ ਪੋਸਟਰ ਵੇਖਿਆ ਸੀ ਤੇ ਅੱਜ ਮੈਂ ਤੁਹਾਡਾ ਪੋਸਟਰ ਪੇਸ਼ ਕਰ ਰਿਹਾ ਹਾਂ। ਮੈਂ ਇਸ ਪੋਸਟਰ ਨੂੰ ਸ਼ੇਅਰ ਕਰਕੇ ਬਹੁਤ ਖੁਸ਼ ਹਾਂ।
![ਅਕਸ਼ੈ ਕੁਮਾਰ ਨੇ ਨਿਭਾਈ ਸੁਨੀਲ ਸ਼ੈਟੀ ਨਾਲ ਦੋਸਤੀ, ਬੇਟੇ ਲਈ ਕੀਤਾ ਇਹ ਕੰਮ](https://feeds.abplive.com/onecms/images/uploaded-images/2021/03/02/5be1db481c42492b49998555e3fc0710_original.jpg)
ਸੁਨੀਲ ਸ਼ੈਟੀ ਦੇ ਬੇਟੇ ਅਹਾਨ ਸ਼ੈਟੀ ਦੀ ਇਸ ਡੈਬਿਊ ਫਿਲਮ ਨੂੰ ਸਾਜਿਦ ਨਾਡੇਆਵਾਲ ਪ੍ਰੋਡਿਊਸ ਕਰ ਰਹੇ ਹਨ। ਇਸ ਦੇ ਡਾਇਰੈਕਟਰ ਮਿਲਾਨ ਲੁਥਾਰੀਆ ਹਨ। ਫਿਲਮ ਦੇ ਟਾਈਟਲ ਤੋਂ ਹੀ ਅੰਦਾਜ਼ਾ ਸਾਫ ਲੱਗ ਰਿਹਾ ਹੈ ਕਿ ਇਹ ਫਿਲਮ ਲਵ ਸਟੋਰੀ ਹੈ ਜੋ ਇਸ ਸਾਲ 21 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਇਹ ਫਿਲਮ 2018 ਦੀ ਹਿੱਟ ਤੇਲਗੂ ਫਿਲਮ 'ਆਰ.ਐਕਸ 100' ਦਾ ਹਿੰਦੀ ਰੀਮੇਕ ਹੈ। ਫਿਲਮ 'ਤੜਪ' ਦੀ ਸ਼ੂਟਿੰਗ ਸਾਲ 2019 ਵਿੱਚ ਹੋਈ ਸੀ। ਉਸ ਸਮੇਂ ਮਿਲਾਨ ਲੂਥਾਰੀਆ ਨੇ ਤਾਰਾ ਤੇ ਅਹਾਨ ਦੀ ਜੋੜੀ ਬਾਰੇ ਕਿਹਾ ਸੀ, “ਤਾਰਾ ਇੱਕ ਬਹੁਤ ਕਾਬਲ ਅਦਾਕਾਰਾ ਹੈ। ਮੈਨੂੰ ਲੱਗਦਾ ਹੈ ਕਿ ਤਾਰਾ ਤੇ ਆਹਾਨ ਦੀ ਜੋੜੀ ਬਹੁਤ ਰੋਮਾਂਟਿਕ ਤੇ ਦਿਲਚਸਪ ਹੋਵੇਗੀ।''
ਅਹਾਨ ਦੇ ਪਿਤਾ ਸੁਨੀਲ ਸ਼ੈਟੀ ਦਾ ਕਹਿਣਾ ਹੈ ਉਹ ਮੇਰੇ ਨਾਲੋਂ ਕਾਫੀ ਬੇਹਤਰ ਹੈ। ਇਸ ਲਈ ਮੈਂ ਤੁਲਨਾ ਬਾਰੇ ਚਿੰਤਤ ਨਹੀਂ ਹਾਂ। ਜੇ ਦਰਸ਼ਕ ਅਹਾਨ ਨੂੰ ਸਵੀਕਾਰ ਕਰਦੇ ਹਨ, ਕਿਸਮਤ ਉਸ ਦੇ ਨਾਲ ਹੈ ਤੇ ਜੇਕਰ ਉਹ ਚੰਗਾ ਕੰਮ ਕਰਦਾ ਹੈ ਤਾਂ ਉਹ ਸਕਸੈਸ ਜਰੂਰ ਹੋਵੇਗਾ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)