ਪੜਚੋਲ ਕਰੋ
Advertisement
ਅਕਸ਼ੇ ਦੀ ਫ਼ਿਲਮ 'Bell Bottom'ਦਾ ਸ਼ੂਟ ਸ਼ੁਰੂ, 2021 'ਚ ਹੋਏਗੀ ਰਿਲੀਜ਼
ਦੇਸ਼ ਭਰ 'ਚ ਕੋਰੋਨਾਵਾਇਰਸ ਕਾਰਨ ਲੌਕਡਾਊਨ ਲਾਗੂ ਕੀਤਾ ਗਿਆ ਸੀ।ਇਸ ਦੌਰਾਨ ਫ਼ਿਲਮ ਇੰਡਸਟਰੀ ਵੀ ਠੱਪ ਪਈ ਸੀ। ਇਸ ਦੀ ਸ਼ੁਰੂਆਤ ਬਾਲੀਵੁੱਡ ਫ਼ਿਲਮ 'Bell Bottom' ਤੋਂ ਹੋ ਚੁੱਕੀ ਹੈ।ਜਿਸ ਦਾ ਸ਼ੂਟ ਯੂਕੇ 'ਚ ਸ਼ੁਰੂ ਹੋ ਗਿਆ ਹੈ।
ਚੰਡੀਗੜ੍ਹ: ਦੇਸ਼ ਭਰ 'ਚ ਕੋਰੋਨਾਵਾਇਰਸ ਕਾਰਨ ਲੌਕਡਾਊਨ ਲਾਗੂ ਕੀਤਾ ਗਿਆ ਸੀ।ਇਸ ਦੌਰਾਨ ਫ਼ਿਲਮ ਇੰਡਸਟਰੀ ਵੀ ਠੱਪ ਪਈ ਸੀ।ਲੌਕਡਾਊਨ ਦੌਰਾਨ ਸ਼ੂਟਿੰਗਸ ਬੰਦ ਸੀ।ਪਰ ਹੁਣ ਬਾਲੀਵੁੱਡ ਇੰਡਸਟਰੀ ਨੇ ਇਸ ਦਾ ਵੀ ਹੱਲ ਲੱਭ ਲਿਆ ਹੈ ਅਤੇ ਲੋਕਾਂ ਦੇ ਮਨੋਰੰਜਨ ਨੂੰ ਜਾਰੀ ਰੱਖਣ ਲਈ ਸ਼ੂਟਿੰਗ ਨੂੰ ਵੱਖ-ਵੱਖ ਦੇਸ਼ਾਂ 'ਚ ਕਰਨ ਦਾ ਫੈਸਲਾ ਕੀਤਾ ਹੈ।ਇਸ ਦੀ ਸ਼ੁਰੂਆਤ ਬਾਲੀਵੁੱਡ ਫ਼ਿਲਮ 'Bell Bottom' ਤੋਂ ਹੋ ਚੁੱਕੀ ਹੈ।ਜਿਸ ਦਾ ਸ਼ੂਟ ਯੂਕੇ 'ਚ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ: Punjab Lockdown Travel Rules: ਪੰਜ ਜ਼ਿਲ੍ਹਿਆਂ 'ਚ ਵਾਹਨਾਂ ਦੀ ਸਮਰੱਥਾ ਉੱਤੇ ਮੁੜ ਪਾਬੰਦੀ, ਸਰਿਫ 50% ਸਮਰੱਥਾ ਦੀ ਆਗਿਆ
ਅਕਸ਼ੇ ਕੁਮਾਰ ਕੁਝ ਦਿਨ ਪਹਿਲਾ ਫ਼ਿਲਮ ਦੀ ਟੀਮ ਨਾਲ ਪ੍ਰਾਈਵੇਟ ਪਲੇਨ ਰਾਹੀਂ ਯੂਕੇ ਗਏ ਸੀ। ਜਿਥੇ 'Bell Bottom'ਦਾ ਸ਼ੂਟ ਸ਼ੁਰੂ ਹੋਣਾ ਸੀ। ਹੁਣ ਟੀਮ ਨੇ ਓਥੇ ਮਹੂਰਤ ਕਰ ਸ਼ੂਟ ਸ਼ੁਰੂ ਕਰ ਦਿੱਤਾ ਹੈ। ਪੁਰੀਆ ਹਦਾਇਤਾਂ ਅਨੁਸਾਰ ਫ਼ਿਲਮ ਨੂੰ ਫਿਲਮਾਇਆ ਜਾਏਗਾ। ਇਸੇ ਕਰਕੇ ਅਕਸ਼ੇ ਨੇ ਕੈਪਸ਼ਨ 'ਚ ਲਿਖਿਆ ਲਾਇਟਸ , ਕੈਮਰਾ , ਮਾਸਕ ਐਂਡ ਐਕਸ਼ਨ।
ਇਹ ਵੀ ਪੜ੍ਹੋ: Punjab Lockdown Guidelines: ਵਿਆਹ ਅਤੇ ਅੰਤਿਮ ਸੰਸਕਾਰ ਤੋਂ ਇਲਾਵਾ ਸਮਾਜਿਕ ਇੱਕਠ ਤੇ ਰੋਕ, ਪੰਜਾਬ ਸਰਕਾਰ ਵਲੋਂ ਨਵੀਆਂ ਗਾਈਡਲਾਇਨਜ਼ ਜਾਰੀ
ਲੌਕਡਾਊਨ ਕਾਰਨ ਬਹੁਤ ਸਾਰੀਆਂ ਫ਼ਿਲਮ ਦੀ ਸ਼ੂਟਿੰਗ ਰੁਕੀ ਸੀ, ਤੇ ਹੁਣ ਹੋਲੀ-ਹੋਲੀ ਮੇਕਰਸ ਸ਼ੂਟ ਨੂੰ ਪੂਰਾ ਕਰ ਰਹੇ ਹਨ।ਜਿਸ ਦੇ ਲਈ ਕੁਝ ਮੇਕਰਸ ਵਿਦੇਸ਼ਾਂ 'ਚ ਜਾਕੇ ਫਿਲਮਾਂ ਦੀ ਸ਼ੂਟਿੰਗ ਨੂੰ ਪਰ ਕਰ ਰਹੇ ਹਨ।ਫ਼ਿਲਮ 'Bell Bottom'ਤੋਂ ਇਲਾਵਾ ਆਮਿਰ ਖਾਨ ਵੀ ਲਾਲ ਸਿੰਘ ਚੱਢਾ ਦੀ ਬਚੀ ਹੋਈ ਸ਼ੂਟਿੰਗ ਨੂੰ ਪੂਰਾ ਕਰਨ ਲਈ ਤੁਰਕੀ 'ਚ ਗਏ ਹਨ।ਫਿਲਮ 'Bell Bottom' ਅਗਲੇ ਸਾਲ 2 ਅਪ੍ਰੈਲ ਨੂੰ ਰਿਲੀਜ਼ ਹੋਏਗੀ, ਤੇ ਇਸ ਮੂਵੀ 'ਚ ਅਕਸ਼ੇ ਕੁਮਾਰ ਤੋਂ ਇਲਾਵਾ ਵਾਨੀ ਕਪੂਰ , ਲਾਰਾ ਦੱਤਾ ਤੇ ਹੁਮਾ ਕ਼ੁਰੈਸ਼ੀ ਮੁਖ ਭੂਮਿਕਾ 'ਚ ਨਜ਼ਰ ਆਉਣਗੀਆਂ।
ਇਹ ਵੀ ਪੜ੍ਹੋ: Harley-Davidson ਦੀ ਭਾਰਤ 'ਚੋਂ ਜਾਣ ਦੀ ਤਿਆਰੀ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement