Oh My God-2 'ਚ ਅਕਸ਼ੇ ਦਾ ਅਹਿਮ ਕਿਰਦਾਰ, ਸ਼ੂਟ ਲਈ ਕੱਢਿਆ ਸਮਾਂ
'Oh My God 2' 'ਚ ਮੁੱਖ ਕਿਰਦਾਰ ਪੰਕਜ ਤ੍ਰਿਪਾਠੀ ਨਿਭਾਉਣਗੇ। ਦੂਜੇ ਪਾਸੇ ਭਗਵਾਨ ਕ੍ਰਿਸ਼ਨ ਦੇ ਕਿਰਦਾਰ 'ਚ ਅਕਸ਼ੇ ਫਿਰ ਤੋਂ ਸਕਰੀਨ 'ਤੇ ਨਜ਼ਰ ਆਉਣਗੇ। ਬਾਕੀ ਫਿਲਮ ਦਾ ਸ਼ੂਟ ਜਲਦ ਸ਼ੁਰੂ ਹੋਣ ਵਾਲਾ ਹੈ।

ਮੁੰਬਈ: ਅਕਸ਼ੇ ਕੁਮਾਰ ਨੇ 'Oh My God' ਪਾਰਟ 2 ਦੀ ਤਿਆਰੀ ਸ਼ੁਰੂ ਕਰ ਲਈ ਹੈ। ਫਿਲਮ 'ਚ ਅਕਸ਼ੇ ਕੁਮਾਰ ਤੇ ਪੰਕਜ ਤ੍ਰਿਪਾਠੀ ਇਕੱਠੇ ਸਕਰੀਨ ਸ਼ੇਅਰ ਕਰਨਗੇ। ਫਿਲਮ ਨੂੰ ਅਮਿਤ ਰਾਏ ਡਾਇਰੈਕਟ ਕਰਨਗੇ। ਇਸ ਵਾਰ ਫਿਲਮ 'ਚ ਪਰੇਸ਼ ਰਾਵਲ ਨਹੀਂ ਹੋਣਗੇ। ਇਸ ਦਾ ਪਹਿਲਾ ਭਾਗ ਸਾਲ 2012 'ਚ ਰਿਲੀਜ਼ ਹੋਇਆ ਸੀ।
ਤਦ ਇਹ ਫ਼ਿਲਮ ਵਿਵਾਦਾਂ 'ਚ ਵੀ ਰਹੀ ਸੀ , ਪਰ ਦਰਸ਼ਕਾਂ ਨੇ ਕਹਾਣੀ ਨੂੰ ਬਾਖੂਬੀ ਪਸੰਦ ਕੀਤਾ ਸੀ। ਫ਼ਿਲਮ ਨੇ ਲੋਕਾਂ ਦੇ ਨਜ਼ਰੀਏ ਨੂੰ ਕਾਫੀ ਬਦਲਿਆ ਵੀ ਸੀ। ਕੁਝ ਉਸੇ ਤਰ੍ਹਾਂ ਦੇ ਅਸਲ ਜ਼ਿੰਦਗੀ ਨਾਲ ਜੁੜੇ ਤੱਥ ਦੂਸਰੇ ਭਾਗ 'ਚ ਦਿਖਾਏ ਜਾਣਗੇ। ਖਾਸ ਕਰ ਪਰੇਸ਼ ਰਾਵਲ ਦਾ ਕਿਰਦਾਰ ਜਿਸ ਨੂੰ ਕਿ ਭਗਵਾਨ ਤੋਂ ਕਾਫੀ ਸ਼ਿਕਾਇਤ ਰਹਿੰਦੀ ਹੈ।
ਹੁਣ 'Oh My God 2' 'ਚ ਇਸ ਤਰ੍ਹਾਂ ਦਾ ਕਿਰਦਾਰ ਪੰਕਜ ਤ੍ਰਿਪਾਠੀ ਨਿਭਾਉਣਗੇ। ਦੂਜੇ ਪਾਸੇ ਭਗਵਾਨ ਕ੍ਰਿਸ਼ਨ ਦੇ ਕਿਰਦਾਰ 'ਚ ਅਕਸ਼ੇ ਫਿਰ ਤੋਂ ਸਕਰੀਨ 'ਤੇ ਨਜ਼ਰ ਆਉਣਗੇ। ਬਾਕੀ ਫਿਲਮ ਦਾ ਸ਼ੂਟ ਜਲਦ ਸ਼ੁਰੂ ਹੋਣ ਵਾਲਾ ਹੈ।
ਅਕਸ਼ੇ ਕੁਮਾਰ ਫਿਲਹਾਲ ਬਾਕੀ ਫ਼ਿਲਮਾਂ ਦੇ ਸ਼ੂਟ 'ਚ ਕਾਫੀ ਰੁੱਝੇ ਹੋਏ ਹਨ। ਜਿਸ ਕਰਕੇ ਉਨ੍ਹਾਂ ਨੇ ਇਸ ਫਿਲਮ ਦੇ ਲਈ ਆਪਣੇ ਬਿਜ਼ੀ schedule ਤੋਂ 15 ਦਿਨ ਦਾ ਸਮਾਂ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ 'Oh My God 2' ਪਹਿਲੇ ਭਾਗ ਦੇ ਮੁਕਾਬਲੇ ਹੋਰ ਬਿਹਤਰ ਹੋਵੇਗੀ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















