ਪੜਚੋਲ ਕਰੋ
Advertisement
ਹੁਣ ਜਾਪਾਨੀ ਵੇਖਣਗੇ 10000 ਹਮਲਾਵਰਾਂ ਨੂੰ ਕਿਵੇਂ ਟੱਕਰੇ ਸਿਰਫ 21 ਸਿੱਖ
ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ‘ਤੇ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਫ਼ਿਲਮ ‘ਕੇਸਰੀ’ ਜਾਪਾਨ ‘ਚ ਅਗਸਤ ‘ਚ ਰਿਲੀਜ਼ ਹੋਵੇਗੀ। ਅਕਸ਼ੇ ਨੇ ਇੱਕ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਸੋਮਵਾਰ ਨੂੰ ਅਕਸ਼ੇ ਨੇ ਪੋਸਟ ਹੈ।
ਮੁੰਬਈ: ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ‘ਤੇ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਫ਼ਿਲਮ ‘ਕੇਸਰੀ’ ਜਾਪਾਨ ‘ਚ ਅਗਸਤ ‘ਚ ਰਿਲੀਜ਼ ਹੋਵੇਗੀ। ਅਕਸ਼ੇ ਨੇ ਇੱਕ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਸੋਮਵਾਰ ਨੂੰ ਅਕਸ਼ੇ ਨੇ ਪੋਸਟ ਕੀਤਾ, “ਕੇਸਰੀ ਹੁਣ ਤਕ ਲੜੀ ਗਈ ਬਹਾਦਰ ਲੜਾਈਆਂ ਵਿੱਚੋਂ ਇੱਕ ‘ਤੇ ਬਣੀ ਫ਼ਿਲਮ ਹੈ। 10000 ਹਮਲਾਵਰਾਂ ਖਿਲਾਫ 21 ਸਿੱਖ ਸੈਨਿਕ 16 ਅਗਸਤ, 1029 ਨੂੰ ਜਾਪਾਨ ‘ਤੇ ਜਿੱਤ ਹਾਸਲ ਕਰਨ ਲਈ ਤਿਆਰ ਹਨ।”
ਅਨੁਰਾਗ ਵੱਲੋਂ ਡਾਇਰੈਕਟ ਕੀਤੀ ਇਸ ਫ਼ਿਲਮ ‘ਚ ਪਰੀਨੀਤੀ ਚੋਪੜਾ ਵੀ ਹੈ। ਫ਼ਿਲਮ ਨੇ ਭਾਰਤ ‘ਚ ਚੰਗਾ ਪ੍ਰਦਰਸ਼ਨ ਕੀਤਾ। ਅਜਿਹੇ ‘ਚ ਮੇਕਰਸ ਨੂੰ ਉਮੀਦ ਹੈ ਕਿ ਫ਼ਿਲਮ ਜਾਪਾਨ ‘ਚ ਵੀ ਔਡੀਅੰਸ ਦਾ ਓਨਾ ਹੀ ਪਿਆਰ ਮਿਲੇਗਾ।
ਜ਼ੀ ਸਟੂਡੀਓ ਇੰਰਟਨੈਸ਼ਨਲ ਨੇ ਫ਼ਿਲਮ ਨੂੰ ਦੁਨੀਆ ਦੇ 55 ਖੇਤਰਾਂ ‘ਚ ਰਿਲੀਜ਼ ਕਰਨ ਦੀ ਜ਼ਿੰਮੇਵਾਰੀ ਲਈ ਹੈ। ਫਿਲਹਾਲ ਜਾਪਾਨ ‘ਚ ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 'ਪੈਡਮੈਨ' ਤੋਂ ਬਾਅਦ ਅਕਸੇ ਦੀ ਇਹ ਦੂਜੀ ਫ਼ਿਲਮ ਹੈ ਜੋ ਇੱਥੇ ਰਿਲੀਜ਼ ਹੋਵੇਗੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਜਲਦੀ ਕਰੀਨਾ ਕਪੂਰ ਦੇ ਨਾਲ ਫ਼ਿਲਮ ਗੁਡ ਨਿਊਜ਼ ‘ਚ ਨਜ਼ਰ ਆਉਣਗੇ।Kesari, a film based on one of the bravest battles ever fought : 21 courageous soldiers against 10,000 invaders, is set to conquer Japan on 16th August, 2019! @ZeeStudios_ @ZeeStudiosInt @DharmaMovies @SinghAnurag79 @ParineetiChopra @iAmAzure #CapeOfGoodFilms pic.twitter.com/g7dPjQMQk0
— Akshay Kumar (@akshaykumar) 24 June 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement