ਪੜਚੋਲ ਕਰੋ
Advertisement
2019 ਦੇ ਆਜ਼ਾਦੀ ਦਿਹਾੜੇ ‘ਤੇ ਫਿਰ ਭਿੜਣਗੇ ਜੌਨ-ਅਕਸ਼ੇ
ਮੁੰਬਈ: ਅਕਸ਼ੇ ਕੁਮਾਰ ਅਤੇ ਜੌਨ ਅਬ੍ਰਾਹਮ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਖ਼ਬਰ ਆ ਰਹੀ ਹੈ। ਦੋਵਾਂ ਦੀਆਂ ਫ਼ਿਲਮਾਂ ‘ਗੋਲਡ’ ਅਤੇ ‘ਸੱਤਿਆਮੇਵ ਜਯਤੇ’ ਇਸੇ ਸਾਲ ਬਾਕਸ ਆਫਿਸ ‘ਤੇ ਟਕਰਾਅ ਚੁੱਕੀਆਂ ਹਨ। ਹੁਣ ਖ਼ਬਰਾਂ ਹਨ ਕਿ ਦੋਵਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਅੱਕੀ ਦੀ ‘ਮਿਸ਼ਨ ਮੰਗਲ’ ਤੇ ਜੌਨ ਅਬ੍ਰਾਹਮ ਦੀ ‘ਬਾਟਲਾ ਹਾਊਸ’ ਵੀ ਅਗਲੇ ਸਾਲ ਫਿਰ ਤੋਂ ਆਜ਼ਾਦੀ ਦਿਹਾੜੇ ਮੌਕੇ ਹੀ ਰਿਲੀਜ਼ ਹੋਣਗੀਆਂ।
ਦੋਵਾਂ ਦੀਆਂ ਫ਼ਿਲਮਾਂ ਸੱਚੀ ਘਟਨਾਵਾਂ ‘ਤੇ ਆਧਾਰਿਤ ਫ਼ਿਲਮਾਂ ਹਨ। ਅਕਸ਼ੇ ਦੀ ‘ਮਿਸ਼ਨ ਮੰਗਲ’ ਦੀ ਗੱਲ ਕਰੀਏ ਤਾਂ ਇਸ ਨੂੰ ਆਰ. ਨਾਲਕੀ ਪ੍ਰੋਡਿਊਸ ਕਰ ਰਹੇ ਹਨ ਅਤੇ ਜਗਤ ਸ਼ਕਤੀ ਇਸ ਨੂੰ ਡਾਇਰੈਕਟ ਕਰ ਰਹੇ ਹਨ। ਇਸ ਫ਼ਿਲਮ ਬਾਰੇ ਕੁਝ ਦਿਨ ਪਹਿਲਾਂ ਹੀ ਅਕਸ਼ੇ ਨੇ ਆਪਣੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸ਼ੇਅਰ ਕੀਤੀ ਸੀ।
ਦੂਜੇ ਪਾਸੇ ਜੇਕਰ ਗੱਲ ਜੌਨ ਅਬ੍ਰਾਹਮ ਦੀ ਫ਼ਿਲਮ ‘ਬਾਟਲਾ ਹਾਊਸ’ ਦੀ ਕੀਤੀ ਜਾਵੇ ਤਾਂ ਇਸ ‘ਚ ਜੌਨ ਇੱਕ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਜਿਸ ‘ਚ ਮ੍ਰਿਣਾਲ ਠਾਕੁਰ ਲੀਡ ਰੋਲ ਕਰਦੀ ਨਜ਼ਰ ਆਵੇਗੀ। ‘ਬਾਟਲਾ ਹਾਊਸ’ ਨੂੰ ਨਿਖਿਲ ਅਡਵਾਨੀ ਡਾਇਰੈਕਟ ਕਰ ਰਹੇ ਹਨ। ਜਿਸ ਦੀ ਸ਼ੂਟਿੰਗ ਮੁੰਬਈ, ਨੇਪਾਲ, ਜੈਪੂਰ, ਲਖਨਊ ‘ਚ ਹੋਣੀ ਹੈ।
ਇਸ ਸਾਲ ਤਾਂ ਦੋਵਾਂ ਦੀਆਂ ਫ਼ਿਲਮਾਂ ਨੂੰ ਬਾਕਸ ਆਫਿਸ ‘ਤੇ ਕਮਾਲ ਦੀ ਕਲੈਕਸ਼ਨ ਕੀਤੀ ਸੀ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ‘ਚ ਦੋਵਾਂ ਦੀ ਫ਼ਿਲਮਾਂ ਦੀ ਟੱਕਰ ਕਿਸ ‘ਤੇ ਭਾਰੀ ਪੈਂਦੀ ਹੈ।Akshay Kumar versus John Abraham again...#IndependenceDay 2018: #Gold and #SatyamevaJayate#IndependenceDay 2019: #MissionMangal and #BatlaHouse... Both are slated for 15 Aug 2019 release... Clash confirmed!
— taran adarsh (@taran_adarsh) November 13, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement