ਪੜਚੋਲ ਕਰੋ
‘ਕਲੰਕ’ ਦੀ ਸ਼ੂਟਿੰਗ ਖ਼ਤਮ ਕਰ ਰਣਬੀਰ ਨਾਲ ਆਲਿਆ ਦੀ ‘ਬ੍ਰਹਮਾਸਤਰ’ ਦੀ ਤਿਆਰੀ

ਮੁੰਬਈ: ਰਣਬੀਰ ਕਪੂਰ ਅਤੇ ਆਲਿਆ ਭੱਟ ਜਲਦੀ ਹੀ ਫ਼ਿਲਮ ‘ਬ੍ਰਹਮਾਸਤਰ’ ‘ਚ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੇ ਹਨ। ਰਣਬੀਰ-ਆਲਿਆ ਬਾਕੀ ਫ਼ਿਲਮਾਂ ਦੀ ਤਰ੍ਹਾਂ ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਕਰਨ ‘ਚ ਬਿਜ਼ੀ ਹਨ। ਸ਼ਨੀਵਾਰ ਨੂੰ ਆਲਿਆ ਭੱਟ ਨੇ ਆਪਣੀ ਜਲਦੀ ਰਿਲੀਜ਼ ਹੋਣ ਵਾਲੀ ਫ਼ਿਲਮ ‘ਕਲੰਕ’ ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਜਿਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ‘ਤੇ ਤਸਵੀਰ ਨਾਲ ਪੋਸਟ ਲਿੱਖ ਕੇ ਦਿੱਤੀ ਸੀ।
‘ਕਲੰਕ’ ਦੀ ਸ਼ੂਟਿੰਗ ਖ਼ਤਮ ਕਰ ਆਲਿਆ, ਰਣਬੀਰ ਕਪੂਰ ਦੇ ਨਾਲ ‘ਬ੍ਰਹਮਾਸਤਰ’ ਦੀ ਸ਼ੂਟਿੰਗ ਲਈ ਰਵਾਨਾ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਆਲਿਆ ਭੱਟ ਅਤੇ ਰਣਬੀਰ ਕਪੂਰ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਨੂੰ ਇੱਕ ਫੈਨ ਨੇ ਸ਼ੇਅਰ ਕੀਤਾ ਹੈ। ਤਸਵੀਰ ‘ਚ ਰਣਬੀਰ ਵ੍ਹਾਈਟ ਟੀ-ਸ਼ਰਟ ਅਤੇ ਬਲੈਕ ਜੈਕੇਟ ‘ਚ ਹਨ ਤਾਂ ਆਲਿਆ ਡੈਨਿਮ ਦੀ ਬਲੂ ਜੈਕੇਟ ‘ਚ ਨਜ਼ਰ ਆ ਰਹੀ ਹੈ। ਆਲਿਆ ਨੇ ਜਿੱਥੇ ‘ਕਲੰਕ’ ਦੀ ਸ਼ੂਟਿੰਗ ਪੂਰੀ ਕੀਤੀ ਹੈ ਉਧਰ ਰਣਬੀਰ ਜਲਦੀ ਹੀ ਆਪਣੀ ਅਗਲੀ ਫ਼ਿਲਮ ‘ਸ਼ਮਸ਼ੇਰਾ’ ਦੀ ਸ਼ੂਟਿੰਗ ਕਰਨ ਵਾਲੇ ਹਨ। ਜਿਸ ਦੀ ਜਾਣਕਾਰੀ ਐਕਟਰਸ ਵਾਣੀ ਕਪੂਰ ਨੇ ਇੱਕ ਤਸਵੀਰ ਸ਼ੇਅਰ ਕਰ ਦਿੱਤੀ ਸੀ।View this post on Instagram
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















