ਪੜਚੋਲ ਕਰੋ
Advertisement
ਖ਼ਤਮ ਹੋਈ ‘ਕਲੰਕ’ ਦੀ ਸ਼ੂਟਿੰਗ ਆਲਿਆ ਨੇ ਕੀਤਾ ਸਭ ਦਾ ਧੰਨਵਾਦ
ਮੁੰਬਈ: ਆਲਿਆ ਭੱਟ ਆਪਣੀ ਆਉਣ ਵਾਲੀ ਫ਼ਿਲਮ ‘ਕਲੰਕ’ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹੈ। ਬੀਤੇ ਕੁਝ ਦਿਨਾਂ ਤੋਂ ਫ਼ਿਲਮ ਦੇ ਸੈੱਟ ਤੋਂ ਉਸ ਦੀ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਹੁਣ ਆਲਿਆ ਨੇ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਜਿਸ ਤੋਂ ਬਾਅਦ ਉਸ ਨੇ ਫ਼ਿਲਮ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਅਤੇ ਇੱਕ ਤਸਵੀਰ ਸ਼ੇਅਰ ਕਰ ਇਸ ਦੀ ਜਾਣਕਾਰੀ ਸਭ ਨੂੰ ਦਿੱਤੀ।
ਆਲਿਆ ਦੀ ਸ਼ੇਅਰ ਕੀਤੀ ਤਸਵੀਰ ‘ਚ ਆਦਿਤੀਆ ਰਾਏ ਕਪੂਰ ਵੀ ਨਜ਼ਰ ਆ ਰਹੇ ਹਨ। ਜਿਸ ਨੂੰ ਆਲਿਆ ਨੇ ਕੈਪਸ਼ਨ ਦੇ ਕੇ ਲਿਖਿਆ, “ਕਲੰਕ ਦੀ ਸ਼ੂਟਿੰਗ ਖ਼ਤਮ, ਪਰ ਦਿਲ ਅਜੇ ਤਕ ਖੁਲ੍ਹਾ ਹੈ!! ਉਨ੍ਹਾਂ ਲੋਕਾਂ ਲਈ ਜੋ ਇਸ ਨੂੰ ਸਮਝਦੇ ਹਨ,,, ਜਦੋ ਤੁਸੀ ਕਿਸੇ ਫ਼ਿਲਮ ਦੀ ਸ਼ੂਟਿੰਗ ਖ਼ਤਮ ਕਰਦੇ ਹੋ ਤਾਂ ਇੰਝ ਲੱਗਦਾ ਹੈ ਕਿ ਤੁਸੀ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਦਿੱਤਾ ਹੈ,,, ਖਾਸ ਕਰਕੇ ਜਦੋ ਤੁਸੀ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਕੰਮ ਕੀਤਾ ਹੋਵੇ,,, ਇਸ ਸਫਰ ਤੋਂ ਖੁਸ਼ ਹਾਂ… ਮੈਂ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੀ..”
‘ਕਲੰਕ’ ‘ਚ ਆਲਿਆ ਭੱਟ ਇੱਕ ਵਾਰ ਫੇਰ ਐਕਟਰ ਵਰੁਣ ਧਵਨ ਦੇ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਸੋਨਾਕਸ਼ੀ ਸਿਨ੍ਹਾ, ਆਦਿਤੀਆ ਰਾਏ ਕਪੂਰ, ਮਾਧੁਰੀ ਦੀਕਸ਼ੀਤ ਅਤੇ ਸੰਜੇ ਦੱਤ ਜਿਹੇ ਸਟਾਰਸ ਹਨ। ਫ਼ਿਲਮ ਇਸੇ ਸਾਲ 19 ਅਪ੍ਰੈਲ ਨੂੰ ਰਿਲੀਜ਼ ਹੋਣੀ ਹੈ।And it's a wrap for #Kalank !!???????????? @aliaa08 latest insta story pic.twitter.com/gOJIWn7TID
— Alia Bhatt Emerald (@aliaa08_Emerald) January 20, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਪੰਜਾਬ
ਪੰਜਾਬ
Advertisement