ਪੜਚੋਲ ਕਰੋ
ਆਲਿਆ ਦੀ ਕੰਗਨਾ ਨੂੰ ਮਿੱਠੀ-ਮਿੱਠੀ ਟਕੋਰ

ਮੁੰਬਈ: ਬੀਤੇ ਦਿਨੀਂ ਬਾਲੀਵੁੱਡ ਕੁਈਨ ਕੰਗਨਾ ਰਨੌਤ ਨੇ ਆਲਿਆ ਭੱਟ ਤੇ ਰਣਬੀਰ ਕਪੂਰ ਨੂੰ ਲੈ ਕੇ ਬਿਆਨ ਦਿੱਤੇ ਸੀ। ਇਸ ਤੋਂ ਬਾਅਦ ਆਲਿਆ ਭੱਟ ਨੇ ਆਖਰ ਆਪਣੀ ਚੁੱਪੀ ਤੋੜੀ ਤੇ ਕੰਗਨਾ ਨੂੰ ਮਿੱਠੇ-ਮਿੱਠੇ ਮਿਹਣੇ ਮਾਰੇ। ਹਾਲ ਹੀ ‘ਚ ਇੱਕ ਇਵੈਂਟ ‘ਚ ਆਈ ਆਲਿਆ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਕੰਗਨਾ ਬਾਰੇ ਕੀ ਕਹਿਣਾ ਚਾਹੇਗੀ ਤਾਂ ਆਲਿਆ ਨੇ ਕਿਹਾ, “ਮੇਰੇ ਕੋਲ ਕੰਗਨਾ ਵਾਂਗ ਬੇਬਾਕ ਗੱਲ ਕਰਨ ਦੀ ਕਲਾ ਨਹੀਂ… ਮੈਂ ਉਨ੍ਹਾਂ ਦੇ ਇਸ ਅੰਦਾਜ਼ ਦੀ ਤਾਰੀਫ ਕਰਦੀ ਹਾਂ ਪਰ ਮੈਨੂੰ ਲੱਗਦਾ ਹੈ ਕਿ ਕੰਗਨਾ ਦਾ ਕਹਿਣਾ ਸਹੀ ਹੈ ਕਿ ਕੁਝ ਲੋਕ ਰਾਜਨੀਤਕ ਮਸਲਿਆਂ ‘ਤੇ ਬੋਲਣ ਤੋਂ ਬਚਦੇ ਹਨ।”
ਆਲਿਆ ਇੱਥੇ ਹੀ ਨਹੀਂ ਰੁਕੀ ਉਸ ਨੇ ਅੱਗੇ ਕਿਹਾ, “ਮੇਰੇ ਕੋਲ ਇੱਕ ਮੁੱਦੇ ‘ਤੇ ਵੱਖਰਾ ਵਿਚਾਰ ਹੈ ਪਰ ਮੈਂ ਆਪਣੇ ਵਿਚਾਰ ਨੂੰ ਆਪਣੇ ਤਕ ਹੀ ਰੱਖਣਾ ਚਾਹੁੰਦੀ ਹੈ। ਕੰਗਨਾ ਨੂੰ ਮੁਬਾਰਕਬਾਦ ਕਿ ਉਹ ਵਧੇਰੇ ਵਧੀਆ ਬੋਲਦੀ ਹੈ।”View this post on Instagram
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ





















