ਪੜਚੋਲ ਕਰੋ
Advertisement
ਸਹਿਮਤ ਦਾ ਕੀ ਹੋਇਆ? ਕਦੇ ਵਾਪਸ ਪਾਕਿਸਤਾਨ ਗਈ ਜਾਂ ਨਹੀਂ? ‘ਰਾਜ਼ੀ’ ਦੇ ਸੀਕੂਅਲ 'ਚ ਮਿਲੇਗਾ ਜਵਾਬ?
ਮੁੰਬਈ: ਸਾਲ 2018 ‘ਚ ਆਲਿਆ ਭੱਟ ਤੇ ਵਿੱਕੀ ਕੌਸ਼ਲ ਨੇ ਫ਼ਿਲਮ ‘ਰਾਜ਼ੀ’ ਨਾਲ ਆਪਣੇ ਫੈਨਸ ਨੂੰ ਸਰਪ੍ਰਾਈਜ਼ ਦਿੱਤਾ ਸੀ। ਦੋਵਾਂ ਦੀ ਫ਼ਿਲਮ ‘ਚ ਐਕਟਿੰਗ ਕਮਾਲ ਸੀ ਤੇ ਮੇਘਨਾ ਨੇ ਇਸ ਦੀ ਡਾਇਰੈਕਸ਼ਨ ਨੂੰ ਚਾਰ ਚੰਨ ਲਾ ਦਿੱਤੇ ਸੀ ਪਰ ਫ਼ਿਲਮ ਤੋਂ ਬਾਅਦ ਸਭ ਦੇ ਦਿਮਾਗ ‘ਚ ਸਵਾਲ ਰਹਿ ਗਿਆ ਕਿ ਆਖਰ ‘ਚ ਸਹਿਮਤ (ਆਲਿਆ) ਦਾ ਕੀ ਹੋਇਆ? ਕੀ ਉਹ ਕਦੇ ਵਾਪਸ ਪਾਕਿਸਤਾਨ ਗਈ ਜਾਂ ਨਹੀਂ?
ਖੈਰ ਹੁਣ ਹੋ ਸਕਦਾ ਹੈ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਤੁਹਾਨੂੰ ਜਲਦੀ ਹੀ ਮਿਲ ਜਾਣ। ਫ਼ਿਲਮ ਰਾਜ਼ੀ ਇੱਕ ਕਿਤਾਬ ‘ਕਾਲਿੰਗ ਸਹਿਮਤ’ ‘ਤੇ ਅਧਾਰਤ ਸੀ। ਇਸ ਨੂੰ ਹਰਿੰਦਰ ਸਿੱਕਾ ਨੇ ਲਿਖਿਆ ਸੀ। ਹੁਣ ਖ਼ਬਰਾਂ ਹਨ ਕਿ ਸਿੱਕਾ ਇਸ ਕਿਤਾਬ ਦਾ ਅਗਲਾ ਪਾਰਟ ਲਿਖਣ ਲਈ ਤਿਆਰ ਹਨ। ਇਸ ਦੀਆਂ ਤਿਆਰੀਆਂ ਉਨ੍ਹਾਂ ਨੇ ਸ਼ੁਰੂ ਵੀ ਕਰ ਲਈਆਂ ਹਨ।
ਇਸ ਕਿਤਾਬ ਦਾ ਦੂਜਾ ਪਾਰਟ ‘ਰੀਮੈਂਬਰਿੰਗ ਸਹਿਮਤ’ ਦੇ ਨਾਂ ਨਾਲ ਰਿਲੀਜ਼ ਕੀਤਾ ਜਾਵੇਗਾ। ਇਸ ‘ਚ ਰਾਈਟਰ ਸਹਿਮਤ ਦੇ ਪਾਕਿਸਤਾਨ ਤੋਂ ਵਾਪਸ ਆਉਣ ਤੋਂ ਬਾਅਦ ਉਸ ਦੀ ਜ਼ਿੰਦਗੀ ਦੇ ਬਾਕੀ ਸਫਰ ਦੀ ਕਹਾਣੀ ਨੂੰ ਦਿਖਾਵੇਗਾ ਜੋ ਸਕਦਾ ਹੈ ਕਿਤਾਬ ਤੋਂ ਬਾਅਦ ਮੇਘਨਾ ਵੀ ਇਸ ਨੂੰ ਟੀਵੀ ‘ਤੇ ਪੇਸ਼ ਕਰ ਦੇਵੇ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਦੇਸ਼
ਵਿਸ਼ਵ
Advertisement