ਮੁੰਬਈ: ਆਲਿਆ ਭੱਟ ਤੇ ਰਣਬੀਰ ਕਪੂਰ ਦੇ ਅਫੇਅਰ ਦੇ ਚਰਚੇ ਆਮ ਹਨ। ਦੋਵੇਂ ਆਪਣੇ ਰਿਸ਼ਤੇ ਦੇ ਕਈ ਵਾਰ ਹਿੰਟ ਵੀ ਦੇ ਚੁੱਕੇ ਹਨ। ਸਿਰਫ ਇਹੀ ਨਹੀਂ ਦੋਵਾਂ ਦੇ ਪਰਿਵਾਰ ਵੀ ਇਸ ਰਿਸ਼ਤੇ ਤੋਂ ਖੁਸ਼ ਨਜ਼ਰ ਆ ਰਹੇ ਹਨ। ਆਲਿਆ ਨੂੰ ਕਈ ਵਾਰ ਰਣਬੀਰ ਦੇ ਪਰਿਵਾਰ ਨੇੜੇ ਦੇਖਿਆ ਗਿਆ ਹੈ।



ਦੋਵਾਂ ਦੀ ਇਸ ਨਜ਼ਦੀਕੀ ਕਰਕੇ ਕੈਟਰੀਨਾ ਕੈਫ ਤੇ ਸਿਧਾਰਥ ਮਲਹੋਤਰਾ ਕੁਝ ਖਾਸ ਖੁਸ਼ ਨਹੀਂ। ਖ਼ਬਰਾਂ ਨੇ ਕਿ ਆਲਿਆ ਤੇ ਸਿਧਾਰਥ ‘ਚ ਦੂਰੀਆਂ ਆਉਣ ਦਾ ਕਾਰਨ ਵੀ ਰਣਬੀਰ ਕਪੂਰ ਹੀ ਹੈ। ਰਣਬੀਰ ਨੂੰ ਡੇਟ ਕਰਨ ਤੋਂ ਪਹਿਲਾਂ ਆਲਿਆ ਸਿਧਾਰਥ ਨਾਲ ਰਿਸ਼ਤੇ ‘ਚ ਸੀ। ਰਣਵੀਰ ਵੀ ਆਲਿਆ ਤੋਂ ਪਹਿਲਾ ਉਸ ਦੀ ਦੋਸਤ ਕੈਟਰੀਨਾ ਕੈਫ ਨਾਲ ਰਿਸ਼ਤਾ ਨਿਭਾਅ ਰਹੇ ਸੀ। ਹੁਣ ਇਹ ਪੁਰਾਣੀ ਗੱਲ ਹੋ ਚੁੱਕੀ ਹੈ। ਇਸ ਦੇ ਬਾਅਦ ਵੀ ਸਿਧਾਰਥ ਅਕਸਰ ਹਰ ਇਵੈਂਟ ‘ਚ ਆਲਿਆ ਨੂੰ ਪੂਰਾ ਇਗਨੌਰ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ।



ਹਾਲ ਹੀ ‘ਚ ਇੱਕ ਇਵੈਂਟ ‘ਚ ਸਿੱਧ ਤੇ ਆਲਿਆ ਦਾ ਆਹਮੋ-ਸਾਹਮਣਾ ਹੋਇਆ, ਪਰ ਸਿਧਾਰਥ ਨੇ ਆਲਿਆ ਨੂੰ ਇਗਨੌਰ ਕੀਤਾ। ਆਲਿਆ ਨੇ ਸਿੱਧ ਨੂੰ ਦੇਖ ਕੇ ਸਮਾਈਲ ਵੀ ਕੀਤੀ ਪਰ ਸਿਧਾਰਥ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਸਿਰਫ ਇਹੀ ਨਹੀਂ ਆਲਿਆ ਨੇ ਕਈ ਵਾਰ ਸਿਧਾਰਥ ਨੂੰ ਪਾਰਟੀਆਂ ਦਾ ਇਨਵੀਟੇਸ਼ਨ ਵੀ ਦਿੱਤਾ ਹੈ ਪਰ ਸਿੱਧ ਹਨ ਕਿ ਆਲਿਆ ਦੇ ਕਿਸੇ ਮੈਸੇਜ ਦਾ ਰਿਪਲਾਈ ਹੀ ਨਹੀਂ ਕਰਦੇ।



ਆਲਿਆ ਤੇ ਰਣਬੀਰ ਦੀ ਨਜ਼ਦੀਕੀ ਨੂੰ ਦੋਵਾਂ ਦੇ ਫੈਨਸ ਨੇ ‘ਰਾਲਿਆ’ ਨਾਂ ਵੀ ਦੇ ਦਿੱਤਾ ਹੈ ਪਰ ਸਿਧ-ਕੈਟ ਇਸ ਰਿਸ਼ਤੇ ਨੂੰ ਪਚਾ ਨਹੀਂ ਪਾ ਰਹੇ ਹਨ। ਆਲਿਆ-ਰਣਬੀਰ ਦੋਨੋਂ ਹੀ ਅਯਾਨ ਮੁਖਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਉਣਗੇ। ਇਸੇ ਫ਼ਿਲਮ ਦੀ ਸ਼ੂਟਿੰਗ ਕਰਦੇ ਸਮੇਂ ਦੋਨਾਂ ਦੀ ਨਜ਼ਦੀਕੀ ਵਧੀ ਸੀ।