ਪੜਚੋਲ ਕਰੋ
(Source: ECI/ABP News)
ਕੋਰੋਨਾਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਅਮਿਤਾਭ ਬੱਚਨ ਦੀ ਕੰਮ 'ਤੇ ਵਾਪਸੀ, ਤਸਵੀਰ ਸ਼ੇਅਰ ਕਰਕੇ ਕਹੀ ਇਹ ਗੱਲ
ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਕੰਮ 'ਤੇ ਵਾਪਸੀ ਕਰਕੇ ਬਹੁਤ ਖੁਸ਼ ਹਨ। ਅਮਿਤਾਭ ਬੱਚਨ ਨੇ ਆਪਣੀ ਇਸ ਖੁਸ਼ੀ ਨੂੰ ਸੋਸ਼ਲ ਮੀਡੀਆ 'ਤੇ ਜ਼ਾਹਿਰ ਕੀਤਾ ਹੈ। ਅਮਿਤਾਭ ਬਚਨ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਆਪਣੀਆਂ ਤਸਵੀਰਾਂ ਦਾ ਇੱਕ ਕੋਲਾਜ ਸ਼ੇਅਰ ਕੀਤਾ ਹੈ, ਜਿਸ ਵਿੱਚ ਅਮਿਤਾਭ ਬਹੁਤ ਸਾਰੀਆਂ ਲੁਕਸ 'ਚ ਦਿਖਾਈ ਦੇ ਰਹੇ ਹਨ।
![ਕੋਰੋਨਾਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਅਮਿਤਾਭ ਬੱਚਨ ਦੀ ਕੰਮ 'ਤੇ ਵਾਪਸੀ, ਤਸਵੀਰ ਸ਼ੇਅਰ ਕਰਕੇ ਕਹੀ ਇਹ ਗੱਲ Amitabh Bachchan Resumes Shooting Recovers from Covid-19 ਕੋਰੋਨਾਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਅਮਿਤਾਭ ਬੱਚਨ ਦੀ ਕੰਮ 'ਤੇ ਵਾਪਸੀ, ਤਸਵੀਰ ਸ਼ੇਅਰ ਕਰਕੇ ਕਹੀ ਇਹ ਗੱਲ](https://static.abplive.com/wp-content/uploads/sites/5/2020/08/24173457/amitabh-bachchan-KBC.jpg?impolicy=abp_cdn&imwidth=1200&height=675)
ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਕੰਮ 'ਤੇ ਵਾਪਸੀ ਕਰਕੇ ਬਹੁਤ ਖੁਸ਼ ਹਨ। ਅਮਿਤਾਭ ਬੱਚਨ ਨੇ ਆਪਣੀ ਇਸ ਖੁਸ਼ੀ ਨੂੰ ਸੋਸ਼ਲ ਮੀਡੀਆ 'ਤੇ ਜ਼ਾਹਿਰ ਕੀਤਾ ਹੈ। ਅਮਿਤਾਭ ਬਚਨ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਆਪਣੀਆਂ ਤਸਵੀਰਾਂ ਦਾ ਇੱਕ ਕੋਲਾਜ ਸ਼ੇਅਰ ਕੀਤਾ ਹੈ, ਜਿਸ ਵਿੱਚ ਅਮਿਤਾਭ ਬਹੁਤ ਸਾਰੀਆਂ ਲੁਕਸ 'ਚ ਦਿਖਾਈ ਦੇ ਰਹੇ ਹਨ।
ਬਿੱਗ ਬੀ ਨੇ ਇਸ ਦੇ ਕੈਪਸ਼ਨ 'ਚ ਲਿਖਿਆ, "back to the ground and work, 4 campaign films, 5 outfit changes .. 4 still shoots .. 5 hrs one day. ਮੈਨੂੰ ਛੱਡ ਕੇ ਬਾਕੀ ਸਭ ਇੰਝ ਨਜ਼ਰ ਆ ਰਹੇ ਹਨ ਜਿਵੇਂ ਚੋਰੀ 'ਤੇ ਚਲੇ ਹੋਣ... ਤੇ ਕੱਲ੍ਹ ਤੋਂ KBC ਲਈ ਤਿਆਰੀ।"
ਅਭਿਨੇਤਾ ਅਮਿਤਾਭ ਬੱਚਨ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਕੰਮ 'ਤੇ ਵਾਪਸ ਆ ਗਏ ਹਨ। ਬਿੱਗ ਬੀ ਨੇ KBC ਦੀ ਵੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਕੇਬੀਸੀ ਦੇ 20 ਸਾਲ ਸ਼ਾਨਦਾਰ ਸਾਲ ਰਹੇ ਹਨ। 'ਕੌਨ ਬਨੇਗਾ ਕਰੋੜਪਤੀ' ਸ਼ੋਅ 2000 'ਚ ਸ਼ੁਰੂ ਹੋਇਆ ਸੀ। ਜਿਸ ਨੇ ਹੁਣ ਆਪਣੇ ਸਫ਼ਰ ਦੇ 20 ਸਾਲ ਪੂਰੇ ਕਰ ਲਏ ਹਨ।
ਮੋਦੀ ਦੀ ਨੌਜਵਾਨ ਆਈਪੀਐਸ ਅਧਿਕਾਰੀਆਂ ਨੂੰ ਚੇਤਾਵਨੀ, 'ਸਿੰਘਮ' ਵਾਂਗ ਨਾ ਕਰਨ ਦਿਖਾਵਾ
ਜੁਲਾਈ 'ਚ ਅਮਿਤਾਭ ਬੱਚਨ, ਉਨ੍ਹਾਂ ਦੇ ਬੇਟੇ ਅਭਿਸ਼ੇਕ, ਐਸ਼ਵਰਿਆ ਰਾਏ ਅਤੇ ਪੋਤੀ ਆਰਾਧਿਆ ਕੋਰੋਨਾ ਪੌਜ਼ੇਟਿਵ ਪਾਏ ਗਏ ਸੀ। ਹਸਪਤਾਲ 'ਚ ਲੰਬੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਮਿਲੀ। ਹਾਲਾਂਕਿ, ਹੁਣ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਦੀ ਸਿਹਤ ਵੀ ਪੂਰੀ ਤਰ੍ਹਾਂ ਠੀਕ ਹੋ ਗਈ ਹੈ ਅਤੇ ਉਨ੍ਹਾਂ ਨੂੰ ਵੀ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ।
ਦਿੱਲੀ 'ਚ 9 ਸਤੰਬਰ ਤੋਂ ਟਰਾਇਲ ਬੇਸ 'ਤੇ ਖੁੱਲ੍ਹਣਗੇ ਪੱਬ ਤੇ ਬਾਰ, ਜਾਣ ਤੋਂ ਪਹਿਲਾਂ ਪੜ੍ਹੋ ਇਹ ਨਿਯਮ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)