Amitabh Bachchan: ਅਮਿਤਾਭ ਬੱਚਨ ਨੇ ਨੂੰਹ ਐਸ਼ਵਰਿਆ ਰਾਏ ਨੂੰ ਇੰਸਟਾਗ੍ਰਾਮ ਤੋਂ ਕੀਤਾ ਅਨਫਾਲੋ, ਅਭਿਸ਼ੇਕ ਨਾਲ ਹੋ ਰਿਹਾ ਤਲਾਕ?
ਇਸ ਸਮੇਂ ਅਮਿਤਾਭ ਬੱਚਨ ਦਾ ਨਾਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਹੈ। ਖਬਰ ਹੈ ਕਿ ਅਮਿਤਾਭ ਬੱਚਨ ਨੇ ਆਪਣੀ ਨੂੰਹ ਅਤੇ ਬੀ ਟਾਊਨ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਸੋਸ਼ਲ ਮੀਡੀਆ 'ਤੇ ਅਨਫਾਲੋ ਕਰ ਦਿੱਤਾ ਹੈ।
Amitabh Bachchan Unfollows Aishwarya Rai: ਹਿੰਦੀ ਸਿਨੇਮਾ ਦੇ ਮੇਗਾਸਟਾਰ ਅਮਿਤਾਭ ਬੱਚਨ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਫਿਲਮੀ ਕਰੀਅਰ ਤੋਂ ਇਲਾਵਾ ਬਿੱਗ ਬੀ ਬੱਚਨ ਪਰਿਵਾਰ ਦੇ ਇਕਜੁੱਟ ਹੋਣ ਕਾਰਨ ਹਰ ਦਿਨ ਚਰਚਾ ਦਾ ਵਿਸ਼ਾ ਬਣਦੇ ਹਨ। ਅੱਜ ਕੱਲ ਅਮਿਤਾਭ ਬੱਚਨ ਤੇ ਉਨ੍ਹਾਂ ਦਾ ਪਰਿਵਾਰ ਕਾਫੀ ਜ਼ਿਆਦਾ ਚਰਚਾ ਵਿੱਚ ਹੈ। ਦਰਅਸਲ, ਪਿਛਲੇ ਲੰਬੇ ਸਮੇਂ ਤੋਂ ਐਸ਼ਵਰਿਆ ਰਾਏ ਦਾ ਆਪਣੇ ਸਹੁਰੇ ਪਰਿਵਾਰ ਨਾਲ ਕਲੇਸ਼ ਚੱਲ ਰਿਹਾ ਹੈ। ਇੱਥੋਂ ਤੱਕ ਕਿ ਐਸ਼ ਦੇ ਪਤੀ ਅਭਿਸ਼ੇਕ ਨਾਲ ਤਲਾਕ ਦੀਆਂ ਖਬਰਾਂ ਵੀ ਸੁਰਖੀਆਂ 'ਚ ਹਨ।
ਇਸ ਦਰਮਿਆਨ ਬੱਚਨ ਪਰਿਵਾਰ ਨੂੰ ਲੈਕੇ ਇੱਕ ਹੋਰ ਅਪਡੇਟ ਸਾਹਮਣੇ ਆਈ ਹੈ। ਉਹ ਇਹ ਹੈ ਕਿ ਅਮਿਤਾਭ ਬੱਚਨ ਨੇ ਆਪਣੀ ਨੂੰਹ ਐਸ਼ਵਰਿਆ ਰਾਏ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰ ਦਿੱਤਾ ਹੈ। ਇਸ ਦਾ ਕੋਈ ਸਪੱਸ਼ਟ ਕਾਰਨ ਤਾਂ ਸਾਹਮਣੇ ਨਹੀਂ ਆਇਆ ਹੈ, ਪਰ ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਐਸ਼ਵਰਿਆ ਰਾਏ ਅਮਿਤਾਭ ਨੂੰ ਫਾਲੋਬੈਕ ਨਹੀਂ ਕਰਦੀ ਹੈ। ਇਸ ਲਈ ਅਮਿਤਾਭ ਨੇ ਉਸ ਨੂੰ ਅਨਫਾਲੋ ਕੀਤਾ ਹੈ।
View this post on Instagram
ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਬਿੱਗ ਬੀ ਦੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ 36.3 ਮਿਲੀਅਨ ਫਾਲੋਅਰਜ਼ ਹਨ। ਇਸ ਤੋਂ ਇਲਾਵਾ ਅਮਿਤਾਭ 74 ਲੋਕਾਂ ਨੂੰ ਫਾਲੋ ਬੈਕ ਕਰਦੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ 74 ਲੋਕਾਂ 'ਚ ਅਭਿਸ਼ੇਕ ਬੱਚਨ ਅਤੇ ਇੰਡਸਟਰੀ ਦੇ ਸਾਰੇ ਸੈਲੇਬਸ ਮੌਜੂਦ ਹਨ।
ਪਰ ਉਨ੍ਹਾਂ ਦੀ ਨੂੰਹ ਅਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦਾ ਨਾਂ ਇਸ ਸੂਚੀ 'ਚ ਨਹੀਂ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਨੇ ਕਦੇ ਵੀ ਐਸ਼ ਨੂੰ ਇੰਸਟਾਗ੍ਰਾਮ 'ਤੇ ਫਾਲੋ ਨਹੀਂ ਕੀਤਾ। ਜਦਕਿ ਕੁਝ ਪ੍ਰਸ਼ੰਸਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਬੱਚਨ ਪਰਿਵਾਰ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ।
ਇਹ ਵੀ ਪੜ੍ਹੋ: 'ਬ੍ਰਹਿਮਸਤਰ 2' 'ਚ ਰਣਵੀਰ ਸਿੰਘ ਦੀ ਐਂਟਰੀ ਹੋਈ ਕਨਫਰਮ, ਰਣਬੀਰ ਕਪੂਰ ਦੇ ਪਿਤਾ ਦਾ ਨਿਭਾਉਣਗੇ ਕਿਰਦਾਰ