ਮੁੰਬਈ: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟ ਸ਼ੇਅਰ ਕਰ ਸੁਰਖੀਆਂ 'ਚ ਆ ਹੀ ਜਾਂਦੇ ਹਨ। ਸੋਸ਼ਲ ਮੀਡੀਆ 'ਤੇ ਅਮਿਤਾਬ ਕਾਫੀ ਐਕਟਿਵ ਰਹਿੰਦੇ ਹਨ। ੳੇਨ੍ਹਾਂ ਨੇ ਹਾਲ ਹੀ 'ਚ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਖਾਸ ਹੈ ਉਨ੍ਹਾਂ ਦੇ ਚਸ਼ਮੇ ਦਾ ਫੈਸ਼ਨ।

ਆਪਣੀਆਂ ਤਸਵੀਰਾਂ ਪੋਸਟ ਕਰਦੇ ਹੋਏ ਬਿੱਗ ਬੀ ਨੇ ਕੈਪਸ਼ਨ 'ਚ ਲਿਖਿਆ, "ਯਾਰ ਇਹ ਚਸ਼ਮੇ ਦਾ ਫੈਸ਼ਨ ਕਿਸ ਨੇ ਬਣਾਇਆ? ਪਰ ਜਿਸ ਨੇ ਵੀ ਬਣਾਇਆ, ਸਾਰੇ ਬਣਾਇਆ। ਅੱਖਾਂ ਦੇ ਚਾਰੇ ਪਾਸੇ ਜਪ ਗੜਬੜ, ਯਾਨੀ ਉਮਰ ਦਾ ਡਿਫੇਕਟ ਉਹ ਲੋਕ ਜਾਂਦਾ ਹੈ।"


ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਜਲਦੀ ਹੀ 'ਬ੍ਰਹਮਾਸਤਰ' 'ਚ ਨਜ਼ਰ ਆਉਣਗੇ ਜਿਸ 'ਚ ਉਨ੍ਹਾਂ ਦੇ ਨਾਲ ਰਣਬੀਰ ਕਪੂਰ ਤੇ ਆਲਿਆ ਭੱਟ ਵੀ ਹੋਵੇਗੀ। ਇਸ ਦੇ ਨਾਲ ਹੀ ਅਮਿਤਾਭ ਆਯੂਸ਼ਮਾਨ ਖੁਰਾਨਾ ਨਾਲ ਫ਼ਿਲਮ 'ਗੁਲਾਬੋ ਸਿਤਾਬੋ ਅਤੇ ਇਮਰਾਨ ਹਾਸਮੀ ਨਾਲ ਫ਼ਿਲਮ 'ਚਿਹਰਾ' 'ਚ ਕੰਮ ਕਰ ਰਹੇ ਹਨ।