Ammy Virk Viral Video: ਐਮੀ ਵਿਰਕ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਐਮੀ ਇੱਕ ਬੇਹੱਦ ਉਮਦਾ ਐਕਟਰ ਵੀ ਹੈ। ਹਾਲ ਹੀ 'ਚ ਐਮੀ ਵਿਰਕ ਇੰਗਲੈਂਡ 'ਚ ਲਾਈਵ ਸ਼ੋਅ ਕਰਨ ਗਏ ਸੀ। ਹੁਣ ਐਮੀ ਨਾਲ ਉੱਥੇ ਸ਼ੋਅ ਦੌਰਾਨ ਅਜਿਹੀ ਹਰਕਤ ਹੋਈ ਕਿ ਗਾਇਕ ਸੁਰਖੀਆਂ 'ਚ ਆ ਗਿਆ ਹੈ।
ਬੀਬੀਸੀ ਏਸ਼ੀਆ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਐਮੀ ਨੇ ਦੱਸਿਆ ਕਿ ਉਸ ਦੇ ਸ਼ੋਅ 'ਚ ਇੱਕ ਪਾਗਲ ਫੀਮੇਲ ਫੈਨ ਨੇ ਸਟੇਜ 'ਤੇ ਆਪਣੀ ਬ੍ਰਾ ਲਾਹ ਕੇ ਸੁੱਟ ਦਿੱਤੀ ਸੀ। ਇਸ ਦੇ ਨਾਲ ਗਾਇਕ ਕਾਫੀ ਸ਼ਰਮਿੰਦਾ ਹੋਇਆ ਸੀ, ਪਰ ਉਸ ਨੇ ਬਿਨਾਂ ਕਿਸੇ ਡਰ ਤੇ ਸ਼ਰਮ ਦੇ ਪੈਰ ਨਾਲ ਉਸ ਦੀ ਬ੍ਰਾ ਨੂੰ ਸਟੇਜ ਤੋਂ ਹੇਠਾਂ ਸੁੱਟ ਦਿੱਤਾ। ਜਿਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੇਖੋ ਇਹ ਵੀਡੀਓ:
ਦੱਸ ਦਈਏ ਕਿ ਐਮੀ ਵਿਰਕ ਦੀ ਇਹ ਵੀਡੀਓ 8-10 ਦਿਨ ਪੁਰਾਣੀ ਹੈ। ਹਾਲ ਹੀ 'ਚ ਐਮੀ ਨੇ ਇੰਗਲੈਂਡ ਸ਼ੋਅ ਦਾ ਐਲਾਨ ਕੀਤਾ ਸੀ। ਉਸੇ ਦੌਰਾਨ ਇਹ ਘਟਨਾ ਐਮੀ ਦੇ ਨਾਲ ਵਾਪਰੀ, ਜਿਸ ਦਾ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਸਾਲ 2023 ਐਮੀ ਲਈ ਮਿਿਲਿਆ ਜੁਲਿਆ ਰਿਹਾ ਹੈ। ਇਸ ਸਾਲ ਐਮੀ ਦੀ ਐਲਬਮ 'ਲੇਅਰਜ਼' ਰਿਲੀਜ਼ ਹੋਈ ਸੀ। ਇਸ ਐਲਬਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਐਮੀ ਇਸ ਸਾਲ ਫਿਲਮਾਂ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ', 'ਮੌੜ' ਤੇ 'ਅੰਨ੍ਹੀ ਦਿਆ ਮਜ਼ਾਕ ਏ' 'ਚ ਨਜ਼ਰ ਆਇਆ ਸੀ, ਇਨ੍ਹਾਂ ਫਿਲਮਾਂ ਨੂੰ ਬਾਕਸ ਆਫਿਸ 'ਤੇ ਠੀਕ ਠਾਕ ਰਿਸਪੌਂਸ ਮਿਿਲਿਆ ਸੀ।