Oye Makhna New Song Out Now: ਪੰਜਾਬੀ ਫ਼ਿਲਮ ‘ਓਏ ਮੱਖਣਾ’ ਦੁਨੀਆ ਭਰ ’ਚ ਕੱਲ ਯਾਨੀ 4 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਐਮੀ ਵਿਰਕ, ਤਾਨੀਆ ਤੇ ਗੁੱਗੂ ਗਿੱਲ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੇ ਟਰੇਲਰ ਤੋਂ ਲੈ ਕੇ ਇਸ ਦੇ ਗੀਤਾਂ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ ’ਚ ‘ਓਏ ਮੱਖਣਾ’ ਦਾ ਗੀਤ ‘ਮੈਂ ਚੀਜ਼ ਕੀ ਹਾਂ’ ਰਿਲੀਜ਼ ਹੋਇਆ ਹੈ। ‘ਮੈਂ ਚੀਜ਼ ਕੀ ਹਾਂ’ ਇਕ ਰੋਮਾਂਟਿਕ ਗੀਤ ਹੈ, ਜਿਸ ’ਚ ਐਮੀ ਤੇ ਤਾਨੀਆ ਦੀ ਖ਼ੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।



‘ਮੈਂ ਚੀਜ਼ ਕੀ ਹਾਂ’ ਗੀਤ ਨੂੰ ਐਮੀ ਵਿਰਕ ਨੇ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਸੰਗੀਤ ਐਵੀ ਸਰਾ ਦਾ ਹੈ। ਗੀਤ ਨੂੰ ਪੂਰੀ ਤਰ੍ਹਾਂ ਨਾਲ ਐਮੀ ਵਿਰਕ ਤੇ ਤਾਨੀਆ ਦੇ ਉੱਪਰ ਫ਼ਿਲਮਾਇਆ ਗਿਆ ਹੈ। 









ਫ਼ਿਲਮ ’ਚ ਸਿੱਧੀਕਾ ਸ਼ਰਮਾ, ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਰੋਜ਼ ਜੇ. ਕੌਰ, ਮੰਜੂ ਮਾਹਲ ਤੇ ਪਰਮਿੰਦਰ ਗਿੱਲ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ‘ਓਏ ਮੱਖਣਾ’ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਸਿਮਰਜੀਤ ਸਿੰਘ ਨੇ ਕੀਤਾ ਹੈ।


ਦੱਸ ਦਈਏ ਕਿ ਓਏ ਮੱਖਣਾ ਰੋਮਾਂਟਿਕ ਡਰਾਮਾ ਹੈ। ਇਸ ਵਿੱਚ ਚਾਚੇ ਭਤੀਜੇ ਦੇ ਪਿਆਰ ਦੀ ਕਹਾਣੀ ਦਿਖਾਈ ਗਈ ਹੈ। ਇਸ ਦੇ ਨਾਲ ਨਾਲ ਫ਼ਿਲਮ `ਚ ਲਵ ਟਰਾਇਐਂਗਲ ਵੀ ਦੇਖਣ ਨੂੰ ਮਿਲ ਸਕਦਾ ਹੈ। ਰਿਪੋਰਟ ਮੁਤਾਬਕ ਫ਼ਿਲਮ `ਚ ਐਮੀ ਸਿਧੀਕਾ ਸ਼ਰਮਾ ਤੇ ਤਾਨੀਆ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਇਹ ਫ਼ਿਲਮ ਕੱਲ੍ਹ ਯਾਨਿ 4 ਨਵੰਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।