Amrish Puri Biopic: ਬਾਲੀਵੁੱਡ 'ਚ ਇਨ੍ਹੀਂ ਦਿਨੀਂ ਬਾਇਓਪਿਕ ਦਾ ਰੁਝਾਨ ਚੱਲ ਰਿਹਾ ਹੈ। ਅਜਿਹੇ 'ਚ ਹਿੰਦੀ ਸਿਨੇਮਾ ਦੇ ਦਮਦਾਰ ਅਭਿਨੇਤਾ ਅਤੇ ਖਤਰਨਾਕ ਵਿਲੇਨ 'ਮੋਗੈਂਬੋ' ਦੀ ਕਹਾਣੀ ਦੇਖਣਾ ਦਿਲਚਸਪ ਹੋਵੇਗਾ। ਖਬਰ ਹੈ ਕਿ ਵੱਡੇ ਪਰਦੇ 'ਤੇ ਮੋਗੈਂਬੋ ਉਰਫ ਮਰਹੂਮ ਅਦਾਕਾਰ ਅਮਰੀਸ਼ ਪੁਰੀ 'ਤੇ ਬਾਇਓਪਿਕ ਬਣਨ ਜਾ ਰਹੀ ਹੈ। ਅਦਾਕਾਰ ਦੀ ਨਿੱਜੀ ਜ਼ਿੰਦਗੀ ਜਲਦੀ ਹੀ ਪਰਦੇ 'ਤੇ ਦਿਖਾਈ ਜਾਵੇਗੀ।


ਸਾਰਿਆਂ ਦੇ ਚਹੇਤੇ ਵਿਲੇਨ ਸਨ ਅਮਰੀਸ਼ ਪੁਰੀ
ਖਲਨਾਇਕ ਬਣ ਕੇ ਸਾਰਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਮਰੀਸ਼ ਪੁਰੀ ਅੱਜ ਵੀ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਹਨ। ਹੁਣ ਖਬਰ ਹੈ ਕਿ ਜਲਦ ਹੀ ਅਦਾਕਾਰ ਦੀ ਬਾਇਓਪਿਕ ਬਣਨ ਜਾ ਰਹੀ ਹੈ। ਖਲਨਾਇਕ ਬਣ ਕੇ ਸਭ ਨੂੰ ਡਰਾਉਣ ਵਾਲੇ ਅਮਰੀਸ਼ ਪੁਰੀ ਅਸਲ ਜ਼ਿੰਦਗੀ 'ਚ ਕਿਵੇਂ ਸਨ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਰਾਜ਼ ਜਾਣਨਾ ਦਿਲਚਸਪ ਹੋਵੇਗਾ। ਮਰਹੂਮ ਅਦਾਕਾਰ ਦਾ ਪੋਤਾ ਵਰਧਨ ਪੁਰੀ ਆਪਣੇ ਦਾਦਾ ਜੀ ਦੀ ਜ਼ਿੰਦਗੀ ਨੂੰ ਪਰਦੇ 'ਤੇ ਪੇਸ਼ ਕਰਨਾ ਚਾਹੁੰਦਾ ਹੈ। ਪਿੰਕਵਿਲਾ ਦੀ ਰਿਪੋਰਟ ਮੁਤਾਬਕ ਅਮਰੀਸ਼ ਪੁਰੀ ਦੀ ਬਾਇਓਪਿਕ ਜਲਦ ਸ਼ੁਰੂ ਹੋ ਸਕਦੀ ਹੈ।






ਬਾਲੀਵੁੱਡ 'ਤੇ ਕੀਤਾ ਰਾਜ
ਅਮਰੀਸ਼ ਪੁਰੀ ਦੇ ਕਰੀਅਰ ਦੀ ਗੱਲ ਕਰੀਏ ਤਾਂ, ਉਨ੍ਹਾਂ ਨੇ 1967 ਤੋਂ 2005 ਤੱਕ ਹਿੰਦੀ ਫਿਲਮ ਇੰਡਸਟਰੀ ਵਿੱਚ ਕਈ ਮਸ਼ਹੂਰ ਕਿਰਦਾਰ ਨਿਭਾਏ। ਉਨ੍ਹੀਂ ਦਿਨੀਂ ਅਮਰੀਸ਼ ਪੁਰੀ 90 ਫੀਸਦੀ ਫਿਲਮਾਂ 'ਚ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਸਨ। ਡਾਰਕ ਰੋਲ ਤੋਂ ਇਲਾਵਾ ਅਮਰੀਸ਼ ਪੁਰੀ ਇੱਕ ਪਿਤਾ ਅਤੇ ਇੱਕ ਦੇਸ਼ਭਗਤ ਦੀ ਭੂਮਿਕਾ ਵਿੱਚ ਵੀ ਨਜ਼ਰ ਆਏ ਸਨ। ਅਭਿਨੇਤਾ ਦੀ ਜ਼ਬਰਦਸਤ ਆਵਾਜ਼, ਖਾਸ ਕਰਕੇ ਉਨ੍ਹਾਂ ਦੇ ਐਕਸਪ੍ਰੈਸ਼ਨ ਸਭ ਕਮਾਲ ਦੇ ਸਨ। ਲੋਕ ਉਨ੍ਹਾਂ ਨੂੰ 'ਗਦਰ' ਤੋਂ 'ਮਿਸਟਰ ਇੰਡੀਆ' ਤੱਕ ਯਾਦ ਕਰਦੇ ਹਨ।






ਅਮਰੀਸ਼ ਪੁਰੀ ਨੇ 450 ਫਿਲਮਾਂ ਵਿੱਚ ਕੀਤਾ ਕੰਮ
40 ਸਾਲ ਦੀ ਉਮਰ 'ਚ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਅਮਰੀਸ਼ ਪੁਰੀ ਨੇ ਆਪਣੇ 38 ਸਾਲ ਦੇ ਕਰੀਅਰ 'ਚ ਕਰੀਬ 450 ਫਿਲਮਾਂ 'ਚ ਕੰਮ ਕੀਤਾ ਹੈ। ਪਹਿਲਾਂ ਤਾਂ ਉਹ ਨੌਕਰੀ ਦੇ ਨਾਲ-ਨਾਲ ਐਕਟਿੰਗ ਵੀ ਕਰਦੇ ਸੀ। ਫਿਰ ਉਨ੍ਹਾਂ ਨੇ ਟੀਵੀ ਤੋਂ ਫ਼ਿਲਮਾਂ ਤੱਕ ਦਾ ਸਫ਼ਰ ਤੈਅ ਕੀਤਾ। ਉਹ ਆਪਣੇ ਸਮੇਂ 'ਚ ਇੰਡਸਟਰੀ ਦਾ ਸਭ ਤੋਂ ਹੌਟ ਵਿਲੇਨ ਸੀ ਅਤੇ ਇਕ ਕਰੋੜ ਰੁਪਏ ਲੈਂਦੇ ਸੀ। ਹਾਲਾਂਕਿ, ਗਲੇ ਦੇ ਕੈਂਸਰ ਕਾਰਨ 12 ਜਨਵਰੀ 2005 ਨੂੰ ਅਦਾਕਾਰ ਦੀ ਮੌਤ ਹੋ ਗਈ ਸੀ।