ਚੰਡੀਗੜ੍ਹ: ਬੌਲੀਵੁੱਡ ਦੀ ਮੋਸਟ ਅਵੇਟਿਡ ਫ਼ਿਲਮ '83 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਨੇ ਉਸ ਪਲ ਨੂੰ ਇੱਕ ਵਾਰ ਫਿਰ ਤੋਂ ਤਾਜ਼ਾ ਕਰ ਦਿੱਤਾ ਜਿਸ ਨੇ ਕਰੋੜਾਂ ਭਾਰਤ ਵਾਸੀਆਂ ਦਾ ਸਿਰ ਫ਼ਖਰ ਨਾਲ ਬੁਲੰਦ ਕਰ ਦਿੱਤਾ ਸੀ। ਗੇਂਦਬਾਜ਼ ਮਦਨ ਲਾਲ ਵੱਲੋਂ ਵੈਸਟ ਇੰਡੀਜ਼ ਦੇ ਤੇ ਦੁਨੀਆਂ ਦੇ ਸਭ ਤੋਂ ਘਾਤਕ ਬੱਲੇਬਾਜ਼ ਨੂੰ ਕਰਾਈ ਗਈ ਗੇਂਦ ਨੇ ਭਾਰਤ ਲਈ ਵਰਲਡ ਕੱਪ ਦਾ ਰਸਤਾ ਸਾਫ ਕਰ ਦਿੱਤਾ ਸੀ।
ਉਸੇ ਗੇਂਦ ਨੂੰ ਇਸ ਟੀਜ਼ਰ ਵਿੱਚ ਦਿਖਾਈ ਗਿਆ ਹੈ। ਜਿੱਥੇ ਪੰਜਾਬੀ ਗਾਇਕ ਤੇ ਹਾਰਡੀ ਸੰਧੂ ਨੇ ਮਦਨ ਲਾਲ ਦੇ ਕਿਰਦਾਰ ਵਿੱਚ ਉਸ ਗੇਂਦ ਨੂੰ ਕਰਾਇਆ ਤੇ ਕਪਿਲ ਦੇਵ ਬਣੇ ਰਣਵੀਰ ਸਿੰਘ ਨੇ ਉਸ ਕੈਚ ਨੂੰ ਲਪਕਿਆ। 59 ਸੈਕੰਡ ਦਾ ਇਹ ਟੀਜ਼ਰ ਰੌਂਗਟੇ ਖੜ੍ਹੇ ਕਰ ਦਿੰਦਾ ਹੈ ਤੇ ਉਸ ਇਤਿਹਾਸਕ ਪਲ ਦੀ ਯਾਦ ਦਵਾਉਂਦਾ ਹੈ ਜਦ ਭਾਰਤ ਵਾਸੀਆਂ ਨੇ ਵਰਲਡ ਕੱਪ ਦਾ ਸੁਫਨਾ ਪੂਰਾ ਹੁੰਦੇ ਦੇਖਿਆ ਸੀ।
ਫ਼ਿਲਮ '83' 1983 ਕ੍ਰਿਕਟ ਵਰਲਡ ਕਪ 'ਚ ਭਾਰਤ ਦੀ ਜਿੱਤ 'ਤੇ ਅਧਾਰਤ ਹੈ। ਜਿੱਥੇ ਰਣਵੀਰ ਸਿੰਘ ਨੇ ਦਿੱਗਜ ਕਪਿਲ ਦੇਵ ਦਾ ਕਿਰਦਾਰ ਕੀਤਾ, ਉੱਥੇ ਹੀ ਹਾਰਡੀ ਸੰਧੂ ਨੇ ਗੇਂਦਬਾਜ਼ ਮਦਨ ਲਾਲ ਤੇ ਐਮੀ ਵਿਰਕ ਨੇ ਵੀ ਮੀਡੀਅਮ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਇਸ ਫ਼ਿਲਮ ਵਿੱਚ ਕੀਤਾ। ਨਿਰਦੇਸ਼ਕ ਕਬੀਰ ਖ਼ਾਨ ਨੇ ਇਸ ਫ਼ਿਲਮ ਦੇ ਨਾਲ ਆਪਣਾ ਡਰੀਮ ਪ੍ਰੋਜੈਕਟ ਪੂਰਾ ਕੀਤਾ ਹੈ।
ਫ਼ਿਲਮ ਦੇ ਵਿੱਚ ਬੋਮਨ ਇਰਾਨੀ, ਪੰਕਜ ਤ੍ਰਿਪਾਠੀ ਤੇ ਕਈ ਹੋਰ ਫੇਮਜ਼ ਕਲਾਕਾਰ ਸ਼ਾਮਲ ਹਨ। ਇਸ ਤੋਂ ਇਲਾਵਾ ਫੈਨਜ਼ ਦੀਪਿਕਾ ਤੇ ਰਣਵੀਰ ਸਿੰਘ ਨੂੰ ਇੱਕ ਵਾਰ ਫਿਰ ਤੋਂ ਪਰਦੇ 'ਤੇ ਦੇਖਣ ਲਈ ਤਿਆਰ ਹਨ। ਦੀਪਿਕਾ ਪਾਦੁਕੋਣ ਨੇ ਕਪਿਲ ਦੇਵ ਦੀ ਪਤਨੀ ਦਾ ਕਿਰਦਾਰ 83 ਫ਼ਿਲਮ ਦੇ ਵਿੱਚ ਕੀਤਾ ਹੈ। ਬਾਕੀ ਟੀਜ਼ਰ ਤੋਂ ਬਾਅਦ ਹੁਣ ਇੰਤਜ਼ਾਰ ਹੈ ਟ੍ਰੇਲਰ ਦਾ ਜੋ 30 ਨਵੰਬਰ ਨੂੰ ਰਿਲੀਜ਼ ਹੋਵੇਗਾ ਤੇ ਫ਼ਿਲਮ 24 ਦਸੰਬਰ ਨੂੰ ਪਰਦੇ 'ਤੇ ਉਤਰੇਗੀ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਨੂੰ ਅੱਜ ਇਕ ਸਾਲ ਪੂਰਾ ਹੋਣ 'ਤੇ ਦਿੱਲੀ ਦੀ ਸਰਹੱਦ 'ਤੇ ਕਿਸਾਨਾਂ ਦਾ ਵੱਡੀ ਗਿਣਤੀ 'ਚ ਇਕੱਠ, ਦੇਖੋ ਤਸਵੀਰਾਂ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904