ਪੜਚੋਲ ਕਰੋ
ਰੋਹਿਤ ਦੀ ‘ਸਿੰਬਾ’ ‘ਚ ‘ਝਕਾਸ’ ਕਪੂਰ ਦੀ ਐਂਟਰੀ

ਮੁੰਬਈ: ਰਣਵੀਰ ਸਿੰਘ ਦੀ ‘ਸਿੰਬਾ’ ਇਸੇ ਮਹੀਨੇ 28 ਨੂੰ ਰਿਲੀਜ਼ ਹੋ ਰਹੀ ਹੈ। ਇਹ ਸਾਊਥ ਦੀ ਸੁਪਰਹਿੱਟ ਫ਼ਿਲਮ ‘ਟੈਂਪਰ’ ਦੀ ਹਿੰਦੀ ਰੀਮੇਕ ਹੈ। ਇਸ ‘ਚ ਐਨਰਜੈਟਿਕ ਐਕਟਰ ਰਣਵੀਰ ਸਿੰਘ ਨਾਲ ਸਾਰਾ ਅਲੀ ਖ਼ਾਨ ਨਜ਼ਰ ਆਉਣ ਵਾਲੀ ਹੈ। ਫ਼ਿਲਮ ‘ਚ ਜਿੱਥੇ ਅਜੈ ਦੇਵਗਨ ‘ਸਿੰਘਮ’ ਅੰਦਾਜ਼ ‘ਚ ਨਜ਼ਰ ਆਉਣਗੇ, ਉੱਥੇ ਹੀ ਇਸ ਦੇ ਇੱਕ ਗਾਣੇ ‘ਚ ‘ਗੋਲਮਾਲ’ ਦੀ ਸਾਰੀ ਟੀਮ ਵੀ ਨਜ਼ਰ ਆ ਚੁੱਕੀ ਹੈ। ਹੁਣ ‘ਸਿੰਬਾ’ ਤੇ ‘ਸਿੰਘਮ’ ਨਾਲ ਫ਼ਿਲਮ ‘ਚ ‘ਮਿਸਟਰ ਇੰਡੀਆ’ ਦੀ ਐਂਟਰੀ ਵੀ ਹੋ ਰਹੀ ਹੈ। ਜੀ ਹਾਂ, ਖ਼ਬਰਾਂ ਨੇ ਕਿ ਫ਼ਿਲਮ ‘ਚ ਅਨਿਲ ਕਪੂਰ ਦਾ ਰੋਲ ਵੀ ਹੈ ਪਰ ਉਹ ਕਿਸ ਰੋਲ ਨੂੰ ਨਿਭਾਉਂਦੇ ਨਜ਼ਰ ਆਉਣਗੇ ਇਸ ਦਾ ਖ਼ੁਲਾਸਾ ਨਹੀਂ ਹੋ ਪਾਇਆ। ਹਾਲ ਹੀ ‘ਚ ਅਨਿਲ ਨੇ ਰਣਵੀਰ ਤੇ ਰੋਹਿਤ ਨਾਲ ਇੱਕ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕੈਪਸ਼ਨ ਨਾਲ ਸ਼ੇਅਰ ਕੀਤਾ ਹੈ।
ਇਸ ਪੋਸਟ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਫ਼ਿਲਮ ‘ਚ ਅਨਿਲ ਕਪੂਰ ਦਾ ਕੈਮੀਓ ਰੋਲ ਹੋਣ ਵਾਲਾ ਹੈ। ਇਸ ਦੇ ਨਾਲ ਹੀ ਅਨਿਲ ਕਪੂਰ ਖੁਦ ਵੀ ਰਣਵੀਰ ਦੀ ਐਂਰਜੀ ਤੇ ਐਕਟਿੰਗ ਦੀ ਤਾਰੀਫ ਕਰ ਚੁੱਕੇ ਹਨ।Mighty Masala Men #RohitShetty @AnilKapoor pic.twitter.com/kBtyiZXMNr
— Ranveer Singh (@RanveerOfficial) December 18, 2018
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ




















