ਅਨਿਲ ਕਪੂਰ ਨੇ ਅੱਜ ਬਤੋਰ ਮੇਨ ਲੀਡ ਹੀਰੋ ਵਜੋਂ ਹਿੰਦੀ ਫਿਲਮ ਇੰਡਸਟਰੀ ਵਿੱਚ 38 ਸਾਲ ਪੂਰੇ ਕੀਤੇ ਹਨ। ਅਨਿਲ ਕਪੂਰ ਦੀ ਲਾਈਫ ਦੀ ਪਹਿਲੀ ਬਾਲੀਵੁੱਡ ਫਿਲਮ 'ਵੋਹ ਸਾਤ ਦਿਨ' 23 ਜੂਨ 1983 ਨੂੰ ਰਿਲੀਜ਼ ਹੋਈ ਸੀ। ਅਨਿਲ ਕਪੂਰ ਨੇ ਫਿਲਮ ਦੇ ਇਸ ਖਾਸ ਮੌਕੇ ਅਤੇ ਇੰਡਸਟਰੀ 'ਚ ਉਨ੍ਹਾਂ ਦੇ 38 ਸਾਲਾਂ ਦੇ ਲਈ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਹੈ।


 


ਅਨਿਲ ਕਪੂਰ ਨੇ ਆਪਣੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, "ਫਿਲਮ 'ਵੋਹ ਸਾਤ ਦਿਨ' ਨੂੰ ਰਿਲੀਜ਼ ਹੋਏ ਪੂਰੇ 38 ਸਾਲ ਹੋ ਗਏ ਹਨ। ਮੈਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ। ਤੁਸੀਂ ਮੈਨੂੰ ਆਉਣ ਵਾਲੇ ਅਗਲੇ 38 ਸਾਲਾਂ ਤਕ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ। ਮੈਂ ਆਪਣੀ ਸਖਤ ਮਿਹਨਤ ਅਤੇ ਤੁਹਾਡੇ ਪਿਆਰ ਨਾਲ ਇਸ ਸਿਖਰ 'ਤੇ ਰਹਿਣ ਦੀ ਕੋਸ਼ਿਸ਼ ਕਰਾਂਗਾ। ਧੰਨਵਾਦ!"



ਅਨਿਲ ਕਪੂਰ ਨੇ 1979 ਵਿੱਚ ਆਈ ਫਿਲਮ 'ਹਮਾਰੇ ਤੁਮ੍ਹਾਰੇ' ਵਿੱਚ ਇੱਕ ਛੋਟੀ ਜਿਹੀ ਭੂਮਿਕਾ ਨਿਭਾਈ ਸੀ। ਅਨਿਲ ਕਪੂਰ ਦੀ ਡੈਬਿਊ ਫਿਲਮ ਨੂੰ ਉਨ੍ਹਾਂ ਦੇ ਪਿਤਾ ਸੁਰਿੰਦਰ ਸਿੰਘ ਅਤੇ ਭਰਾ ਬੋਨੀ ਕਪੂਰ ਨੇ ਪ੍ਰੋਡਿਊਸ ਕੀਤਾ ਸੀ। ਵੱਡੀ ਗੱਲ ਇਹ ਹੈ ਕਿ ਬੋਨੀ ਕਪੂਰ ਇਸ ਫਿਲਮ ਨੂੰ ਪਦਮਿਨੀ ਕੋਲਹਾਪੁਰੀ ਅਤੇ ਮਿਥੁਨ ਚੱਕਰਵਰਤੀ ਨਾਲ ਬਣਾਉਣਾ ਚਾਹੁੰਦੇ ਸਨ। 


 


ਪਰ ਮਿਥੁਨ ਉਦੋਂ ਤਕ ਸਟਾਰ ਬਣ ਗਏ ਸੀ ਅਤੇ ਫਿਲਮਾਂ ਲਈ ਉਨ੍ਹਾਂ ਕੋਲ ਏਨੀ ਲੰਬੀ ਲਾਈਨ ਸੀ ਕਿ ਉਹ ਬੋਨੀ ਨੂੰ ਹਾਂ ਨਹੀਂ ਕਰ ਸਕੇ। ਹੋਰਾਂ ਚਿਹਰਿਆਂ ਨੂੰ ਅਪਰੋਚ ਕਰਨ ਮਗਰੋਂ ਅੰਤ ਵਿੱਚ, ਅਨਿਲ ਕਪੂਰ ਦੀ ਐਂਟਰੀ ਹੋਈ ਅਤੇ ਇਹ ਫਿਲਮ ਇੱਕ ਹਿੱਟ ਫਿਲਮ ਰਹੀ।