ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅਨਿਲ ਤੇ ਸੋਨਮ ‘ਚ ਉਲਝੇ ਰਾਜਕੁਮਾਰ ਰਾਓ, ਹੋਇਆ ਇਹ ਹਾਲ
![ਅਨਿਲ ਤੇ ਸੋਨਮ ‘ਚ ਉਲਝੇ ਰਾਜਕੁਮਾਰ ਰਾਓ, ਹੋਇਆ ਇਹ ਹਾਲ Anil-sonam-starerr-ek-ladki-ko-dekha-toh-aisa-laga-trailer-is-out ਅਨਿਲ ਤੇ ਸੋਨਮ ‘ਚ ਉਲਝੇ ਰਾਜਕੁਮਾਰ ਰਾਓ, ਹੋਇਆ ਇਹ ਹਾਲ](https://static.abplive.com/wp-content/uploads/sites/5/2018/12/27151524/ek-ladki-ko-dekha-toh-aisa-laga.jpg?impolicy=abp_cdn&imwidth=1200&height=675)
ਮੁੰਬਈ: ਸੋਨਮ ਕਪੂਰ ਤੇ ਅਨਿਲ ਕਪੂਰ ਪਹਿਲੀ ਵਾਰ ਇਕੱਠੇ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਇੱਕ ਲਵ ਸੋਟਰੀ ਹੈ ਜੋ ਸਧਾਰਨ ਨਹੀਂ ਸਗੋਂ ਸਿਆਪੇ ਵਾਲੀ ਲਵ ਸਟੋਰੀ ਹੈ। ਕਿਸ ਤਰ੍ਹਾਂ ਦਾ ਸਿਆਪਾ ਇਸ ਲਈ ਫ਼ਿਲਮ ਦੇ ਰਿਲੀਜ਼ ਦਾ ਇੰਤਜ਼ਾਰ ਕਰਨਾ ਪਵੇਗਾ, ਫਿਲਹਾਲ ਤਾਂ ਇਸ ਦਾ ਟ੍ਰੇਲਰ ਸਾਹਮਣੇ ਆਇਆ ਹੈ।
‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦਾ ਟੀਜ਼ਰ ਰਿਲੀਜ਼ ਹੋਣ ਤੋਂ ਕਰੀਬ 6 ਮਹੀਨੇ ਬਾਅਦ ਇਸ ਸਾ ਟ੍ਰੇਲਰ ਆਇਆ ਹੈ ਤੇ ਹੁਣ ਇੱਕ ਮਹੀਨੇ ਬਾਅਦ ਫ਼ਿਲਮ ਰਿਲੀਜ਼ ਹੋਵੇਗੀ। ਉਂਝ ਫ਼ਿਲਮਾਂ ਦਾ ਨਾਂ ਵੀ ਕਾਫੀ ਵੱਡਾ ਹੈ ਜਿਸ ਪਿੱਛੇ ਇੱਕ ਰਾਜ਼ ਹੈ।
ਫ਼ਿਲਮ ‘ਚ ਰਾਜਕੁਮਾਰ ਰਾਓ ਇੱਕ ਮੁਸਲਿਮ ਮੁੰਡੇ ਦੇ ਰੋਲ ‘ਚ ਹਨ, ਜਿਸ ਨੂੰ ਇੱਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਤੇ ਕੁੜੀ ਦਾ ਬਾਪ (ਅਨਿਲ ਕਪੂਰ) ਇਸ ਰਿਸ਼ਤੇ ਲਈ ਹਾਮੀ ਭਰ ਦਿੰਦਾ ਹੈ। ਹੁਣ ਤੁਸੀਂ ਸੋਚ ਰਹੇ ਹੋਣੇ ਹੋ ਕਿ ਇਸ ‘ਚ ਸਿਆਪਾ ਕੀ ਹੈ ਤਾਂ ਦੱਸ ਦਈਏ ਕਿ ਕੁੜੀ ਨੂੰ ਹੀ ਮੁੰਡਾ ਪਸੰਦ ਨਹੀਂ ਕਿਉਂਕਿ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਹੈ। ਇਹ ਕੋਈ ਹੋਰ ਕੌਣ ਹੈ ਇਹ ਤਾਂ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।
ਅਨਿਲ-ਸੋਨਮ ਫ਼ਿਲਮ ‘ਚ ਰਿਅਰ ਕਿਰਦਾਰ ਯਾਨੀ ਪਿਓ-ਧੀ ਦਾ ਰੋਲ ਪਲੇਅ ਕਰ ਰਹੇ ਹਨ। ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਨੂੰ ਸ਼ੈਲੀ ਚੋਪੜਾ ਨੇ ਡਾਇਰੈਕਟ ਕੀਤਾ ਹੈ। ਇਸ ਨੂੰ ਫੌਕਸ ਸਟਾਰ ਨਾਲ ਮਿਲਕੇ ਵਿਨੋਦ ਚੋਪੜਾ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਇੱਕ ਫਰਵਰੀ 2019 ਨੂੰ ਰਿਲੀਜ਼ ਹੋ ਰਹੀ ਹੈ।
![ਅਨਿਲ ਤੇ ਸੋਨਮ ‘ਚ ਉਲਝੇ ਰਾਜਕੁਮਾਰ ਰਾਓ, ਹੋਇਆ ਇਹ ਹਾਲ](https://static.abplive.com/wp-content/uploads/sites/5/2018/12/27151546/ek-ladki-ko-dekha-toh-aisa-laga-1.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)