Annapoorani Controversy: ਸਾਊਥ ਦੀ ਮਸ਼ਹੂਰ ਅਦਾਕਾਰਾ ਨਯਨਥਾਰਾ (Nayanthara) ਦੀ ਫਿਲਮ 'ਅੰਨਪੂਰਣੀ' (Annapoorani Movie) ਇਨ੍ਹੀਂ ਦਿਨੀਂ ਵਿਵਾਦਾਂ 'ਚ ਘਿਰੀ ਹੋਈ ਹੈ। ਜਦੋਂ ਤੋਂ ਇਹ ਫਿਲਮ OTT ਪਲੇਟਫਾਰਮ 'ਤੇ ਰਿਲੀਜ਼ ਹੋਈ ਹੈ, ਉਦੋਂ ਤੋਂ ਇਸ ਦਾ ਵਿਰੋਧ ਹੋ ਰਿਹਾ ਹੈ। ਵਧਦੇ ਵਿਵਾਦ ਨੂੰ ਦੇਖਦੇ ਹੋਏ ਨੈੱਟਫਲਿਕਸ ਨੇ ਹੁਣ ਨਯਨਥਾਰਾ ਦੀ ਫਿਲਮ ਨੂੰ ਡਿਲੀਟ ਕਰ ਦਿੱਤਾ ਹੈ।
ਨੈੱਟਫਲਿਕਸ ਨੇ 'ਅੰਨਪੂਰਣੀ' ਵਿਵਾਦ ਦੇ ਵਿਚਕਾਰ ਨਯਨਥਾਰਾ ਦੀ ਫਿਲਮ ਨੂੰ ਕੀਤਾ ਡਿਲੀਟ
ਨੈੱਟਫਲਿਕਸ (Netflix) ਨੇ OTT ਪਲੇਟਫਾਰਮ ਤੋਂ 'ਅੰਨਪੂਰਣੀ' ਨੂੰ ਹਟਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਵਿੱਚ ਭਗਵਾਨ ਰਾਮ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਕਾਰਨ ਕਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਫਿਲਮ 'ਚ ਭਗਵਾਨ ਸ਼੍ਰੀ ਰਾਮ ਨੂੰ 'ਮਾਸ ਖਾਣ ਵਾਲਾ' ਦੱਸਿਆ ਗਿਆ ਹੈ, ਜਿਸ ਕਾਰਨ ਇਹ ਫਿਲਮ ਲਗਾਤਾਰ ਵਿਵਾਦਾਂ ਦਾ ਹਿੱਸਾ ਬਣ ਗਈ ਹੈ।
'ਭਗਵਾਨ ਸ਼੍ਰੀ ਰਾਮ' 'ਤੇ ਇਤਰਾਜ਼ਯੋਗ ਟਿੱਪਣੀ ਤੋਂ ਲੋਕ ਨਾਰਾਜ਼
ਸੋਸ਼ਲ ਮੀਡੀਆ 'ਤੇ ਨੈੱਟਫਲਿਕਸ ਨੂੰ ਬੈਨ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਵਧਦੇ ਵਿਵਾਦ ਨੂੰ ਦੇਖਦੇ ਹੋਏ ਨੈੱਟਫਲਿਕਸ ਨੇ ਤੁਰੰਤ ਇਸ 'ਤੇ ਕਾਰਵਾਈ ਕੀਤੀ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਨਯਨਥਾਰਾ ਦੀ ਫਿਲਮ ਨੂੰ OTT ਪਲੇਟਫਾਰਮ ਤੋਂ ਹਟਾਉਣ ਦਾ ਫੈਸਲਾ ਕੀਤਾ।
ਸੋਸ਼ਲ ਮੀਡੀਆ 'ਤੇ ਹੋਈ ਪੁਸ਼ਟੀ
ਇਸ ਗੱਲ ਦੀ ਪੁਸ਼ਟੀ ਦੱਖਣੀ ਫਿਲਮਾਂ ਦੇ ਮਾਹਿਰ ਕ੍ਰਿਸਟੋਫਰ ਕਾਨਾਗਰਾਜ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਇਕ ਪੋਸਟ 'ਚ ਕੀਤੀ ਹੈ। ਉਨ੍ਹਾਂ ਨੇ ਇਕ ਪੋਸਟ 'ਚ ਲਿਖਿਆ, 'ਇੱਕ ਹਫਤਾ ਪਹਿਲਾਂ ਨੈੱਟਫਲਿਕਸ 'ਤੇ ਰਿਲੀਜ਼ ਹੋਈ ਫਿਲਮ ਲੇਡੀ ਸੁਪਰਸਟਾਰ ਨੂੰ ਹੁਣ ਸਟ੍ਰੀਮਿੰਗ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ।
ਐਫ.ਆਈ.ਆਰ ਹੋਈ ਸੀ ਦਰਜ
ਤੁਹਾਨੂੰ ਦੱਸ ਦੇਈਏ ਕਿ ਫਿਲਮ ਦੇ ਖਿਲਾਫ ਮੁੰਬਈ ਅਤੇ ਜਬਲਪੁਰ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਜਬਲਪੁਰ ਵਿੱਚ ਇੱਕ ਹਿੰਦੂ ਸੰਗਠਨ ਨੇ ਫਿਲਮ ਦੀ ਪੂਰੀ ਸਟਾਰ ਕਾਸਟ, ਨਿਰਮਾਤਾ ਅਤੇ ਨਿਰਦੇਸ਼ਕ ਖਿਲਾਫ ਐਫਆਈਆਰ ਦਰਜ ਕਰਵਾਈ ਸੀ। ਦੱਸਿਆ ਗਿਆ ਹੈ ਕਿ ਫਿਲਮ 'ਅੰਨਪੁਰਨੀ' 'ਚ ਕਈ ਅਜਿਹੇ ਸੀਨ ਹਨ, ਜਿਨ੍ਹਾਂ 'ਚ ਭਗਵਾਨ ਸ਼੍ਰੀ ਰਾਮ ਖਿਲਾਫ ਗਲਤ ਟਿੱਪਣੀਆਂ ਕਰਕੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਸ ਤੋਂ ਇਲਾਵਾ ਇਹ ਵੀ ਦਿਖਾਇਆ ਗਿਆ ਹੈ ਕਿ ਭਗਵਾਨ ਰਾਮ ਆਪਣੇ ਬਨਵਾਸ ਦੌਰਾਨ ਜਾਨਵਰਾਂ ਨੂੰ ਮਾਰਦੇ ਸਨ ਅਤੇ ਮਾਸ ਖਾਂਦੇ ਸਨ।
ਇਹ ਵੀ ਪੜ੍ਹੋ: ਫਿਲਮਾਂ ਤੇ ਗਾਇਕੀ ਛੱਡ ਭਜਨ ਗਾਇਕ ਬਣ ਗਿਆ ਪੰਜਾਬੀ ਸਿੰਗਰ ਰੌਸ਼ਨ ਪ੍ਰਿੰਸ, ਤੁਰ ਪਿਆ ਭਗਤੀ ਦੇ ਰਾਹ ਵੱਲ